ਜੰਮੂ-ਕਸ਼ਮੀਰ ‘ਚ ਜਾਰੀ ਤਣਾਅ ਕਰਕੇ ਸ਼ੇਅਰ ਬਾਜ਼ਾਰ ਵੱਡੀ ਗਿਟਾਵਟ

Aug 05 2019 02:07 PM
ਜੰਮੂ-ਕਸ਼ਮੀਰ ‘ਚ ਜਾਰੀ ਤਣਾਅ ਕਰਕੇ  ਸ਼ੇਅਰ ਬਾਜ਼ਾਰ ਵੱਡੀ ਗਿਟਾਵਟ

ਨਵੀਂ ਦਿੱਲੀ:

ਜੰਮੂ-ਕਸ਼ਮੀਰ ‘ਚ ਜਾਰੀ ਤਣਾਅ ਕਰਕੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵੱਡੀ ਗਿਟਾਵਟ ਨਾਲ ਖੁੱਲ੍ਹਿਆ ਹੈ। ਸ਼ੁਰੂਆਤੀ ਕਾਰੋਬਾਰ ‘ਚ ਬਾਜ਼ਾਰ ‘ਚ ਭਾਰੀ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬੀਰੀ ਦਿਨ ਦੀ ਸ਼ੁਰੂਆਤ 9:45 ਵਜੇ ਸੈਂਸੇਕਸ ਦੀ ਗਿਰਾਵਟ ਵਧ ਕੇ 575.34 ਅੰਕਾਂ ‘ਤੇ ਪਹੁੰਚ ਗਈ। ਇਹ 36,542.88 ‘ਤੇ ਕਾਰੋਬਾਰੀ ਕਰਦੇ ਦੇਖਿਆ ਗਿਆ। ਨਿਫਟੀ ਵੀ ਕਰੀਬ ਇਸ ਸਮੇਂ 180.65 ਅੰਕਾਂ ਦੀ ਕਮਜ਼ੋਰੀ ਨਾਲ 10,895.80 ‘ਤੇ ਖੁੱਲ੍ਹਿਆ।
ਅੱਜ ਸੋਮਵਾਰ ਨੂੰ ਭਾਰਤੀ ਰੁਪਇਆ 17 ਮਈ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਖੁੱਲ੍ਹਿਆ ਹੈ। ਰੁਪਇਆ ਅੱਜ ਡਾਲਰ ਦੇ ਮੁਕਾਬਲੇ 55 ਪੈਸੇ ਕਮਜ਼ੋਰ ਹੋ ਕੇ ਖੁੱਲ੍ਹਿਆ। ਇਸ ਨਾਲ ਇੱਕ ਡਾਲਰ ਦੇ ਮੁਕਾਬਲੇ 70.14 ਰੁਪਏ ‘ਤੇ ਆ ਗਿਆ ਹੈ। ਸ਼ੁੱਕਰਵਾਰ ਨੂੰ ਰੁਪਇਆ ਇੱਕ ਡਾਲਰ ਦੇ ਮੁਕਾਬਲੇ 69.59 ਰੁਪਏ ‘ਤੇ ਬੰਦ ਹੋਇਆ ਸੀ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED