ਭਾਰਤ ਅਤੇ ਆਸਟ੍ਰੇਲੀਆ ਦੀ ਕ੍ਰਿਕਟ ਟੀਮਾਂ ਇੱਕ ਵਾਰ ਫੇਰ ਆਹਮੋ-ਸਾਹਮਣੇ

Mar 05 2019 04:45 PM
ਭਾਰਤ ਅਤੇ ਆਸਟ੍ਰੇਲੀਆ ਦੀ ਕ੍ਰਿਕਟ ਟੀਮਾਂ ਇੱਕ ਵਾਰ ਫੇਰ ਆਹਮੋ-ਸਾਹਮਣੇ

ਨਵੀਂ ਦਿੱਲੀ:

ਭਾਰਤ ਅਤੇ ਆਸਟ੍ਰੇਲੀਆ ਦੀ ਕ੍ਰਿਕਟ ਟੀਮਾਂ ਇੱਕ ਵਾਰ ਫੇਰ ਮੰਗਲਵਾਰ ਨੂੰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਦੇਸ਼ਾਂ ‘ਚ ਅੱਜ ਯਾਨੀ 5 ਮਾਰਚ ਨੂੰ ਦੂਜਾ ਵਨਡੇ ਮੈਚ ਵਿਦਰਭ ਕ੍ਰਿਕਟ ਐਸੋਸੀਏਸ਼ਨ (ਵੀਸੀਏ) ਮੈਦਾਨ ‘ਤੇ ਹੋਣਾ ਹੈ। ਇਸ ਮੈਦਾਨ ਦੀ ਖਾਸੀਅੱਤ ਹੈ ਕਿ ਇੱਥੇ ਜਦੋਂ ਵੀ ਭਾਰਤੀ ਕ੍ਰਿਕਟ ਟੀਮ ਖੇਡੀ ਹੈ ਕਿਸੇ ਨਾ ਕਿਸੇ ਭਾਰਤੀ ਬੱਲੇਬਾਜ਼ ਨੇ ਸੈਂਕੜਾ ਜ਼ਰੂਰ ਜੜੀਆ ਹੈ। ਇਸ ਵਾਰ ਇਸ ਮੈਦਾ ਨ ‘ਤੇ ਕਿਹੜਾ ਭਾਰਤੀ ਖਿਡਾਰੀ ਸੈਂਕੜਾ ਲਗਾਉਂਦਾ ਹੈ ਇਸ ਦੇਖਣਾ ਰੌਚਕ ਹੋਵੇਗਾ।
ਵੀਸੀਏ ਮੈਦਾਨ ‘ਤੇ ਭਾਰਤ ਅਤੇ ਆਸਟ੍ਰੇਲੀਆ ਦੀ ਟੀਮ ਚੌਥੀ ਵਾਰ ਭਿੜਣਗੀਆਂ। ਇਸ ਤੋਂ ਪਹਿਲਾਂ ਹਰ ਮੈਚ ਇੰਡੀਅਨ ਟੀਮ ਨੇ ਹੀ ਜਿੱਤਿਆ ਹੈ। ਭਾਰਤ ਖਿਲਾਫ ਹੁਣ ਤਕ ਆਸਟ੍ਰੇਲੀਆ ਇਸ ਮੈਦਾਨ ‘ਤੇ ਇੱਕ ਵੀ ਵਨਡੇ ਨਹੀਂ ਜਿੱਤ ਸਕੀ।
ਭਾਰਤ ਨੇ ਇਸ ਖੂਬਸੂਰਤ ਮੈਦਾਨ ‘ਤੇ 2009 ‘ਚ ਆਸਟ੍ਰੇਲੀਆ ਖਿਲਾਫ ਆਪਣਾ ਪਹਿਲਾ ਮੈਚ ਖੇਡੀਆ ਸੀ। ਉਸ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 99 ਦੌੜਾਂ ਨਾਲ ਮਾਤ ਦਿੱਤੀ ਸੀ ਅਤੇ ਮਹੇਂਦਰ ਸਿੰਘ ਧੋਨੀ ਨੇ 124 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ 2011 ਦੇ ਵਿਸ਼ਵ ਕੱਪ ‘ਚ ਇੱਥੇ ਸਚਿਨ ਤੇਂਦੁਲਕਰ ਨੇ 111 ਦੌੜਾਂ ਦੀ ਬਹਿਤਰੀਨ ਪਾਰੀ ਖੇਡੀ ਸੀ। ਗੱਲ ਕੀਤੀ ਜਾਵੇ 2013 ਦੀ ਤਾਂ ਇਸ ਸਾਲ ਗੱਬਰ ਸ਼ਿਖਰ ਧਵਨ ਨੇ ਵੀਸੀਏ ਮੈਦਾਨ ‘ਤੇ 100 ਅਤੇ ਵਿਰਾਟ ਕੋਹਲੀ ਨੇ 115 ਦੌੜਾਂ ਦੀ ਪਾਰੀ ਖੇਡੀ ਸੀ।
ਜੇਕਰ ਅੱਜ ਦੇ ਮੈਚ ‘ਚ ਧੋਨੀ ਦੀ ਗੱਲ ਕਰੀਏ ਅਤੇ ਉਹ ਚੰਗਾਂ ਸਕੌਰ ਕਰਦੇ ਹਨ ਤਾਂ ਕ੍ਰਿਕਟ ਦੇ ਸਾਰੇ ਫਾਰਮੇਟਾਂ ‘ਤੇ ਉਹ 17,000 ਦੌੜਾਂ ਪੂਰੀਆਂ ਕਰ ਅਜਿਹਾ ਕਰਨ ਵਾਲੇ 6ਵੇਂ ਸੱਲੇਬਾਜ਼ ਬਣ ਜਾਣਗੇ। ਦਿਲਚਸਪ ਗੱਲ ਹੈ ਕਿ ਭਾਰਤ ਵੱਲੋਂ ਇਸ ਮੈਦਾਨ ‘ਤੇ ਛੇ ਸੈਂਕੜੇ ਲੱਗੇ ਹਨ ਅਤੇ ਧੋਨੀ ਨੇ ਇਸੇ ਮੈਦਾਨ ‘ਤੇ 5 ਮੈਚਾਂ ‘ਚ ਸਭ ਤੋਂ ਜ਼ਿਆਦਾ 268 ਦੌੜਾਂ ਬਣਾਇਆਂ ਹਨ।

 

© 2016 News Track Live - ALL RIGHTS RESERVED