ਸਾਹਿਤਕਾਰ ਤੇ ਆਲੋਚਕ ਨਾਮਵਾਰ ਸਿੰਘ ਦਾ ਦੇਹਾਂਤ

ਸਾਹਿਤਕਾਰ ਤੇ ਆਲੋਚਕ ਨਾਮਵਾਰ ਸਿੰਘ ਦਾ  ਦੇਹਾਂਤ

ਚੰਡੀਗੜ੍ਹ:

ਹਿੰਦੀ ਦੇ ਮਸ਼ਹੂਰ ਸਾਹਿਤਕਾਰ ਤੇ ਆਲੋਚਕ ਨਾਮਵਾਰ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਕੱਲ੍ਹ ਰਾਤ ਤਕਰੀਬਨ 11:50 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ। ਉਹ ਪਿਛਲੇ ਤੋਂ ਬ੍ਰੇਨ ਹੈਮਰੇਜ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਟ੍ਰੋਮਾ ਸੈਂਟਰ ਵਿੱਚ ਲਾਈਫ ਸਪੋਰਟ ਸਿਸਟਮ ’ਤੇ ਰੱਖਿਆ ਗਿਆ ਸੀ।
ਨਾਮਵਾਰ ਸਿੰਘ ਲੰਮੇ ਸਮੇਂ ਤੋਂ ਹਿੰਦੀ ਦੇ ਸਭ ਤੋਂ ਗੰਭੀਰ ਆਲੋਚਕ ਤੇ ਸਮੀਖਿਅਕ ਵਜੋਂ ਜਾਣੇ ਜਾਂਦੇ ਸਨ। ਛਾਇਆਵਾਦ, ਨਾਮਵਾਰ ਸਿੰਘ ਤੇ ਸਮੀਖਿਆ, ਆਲੋਚਨਾ ਤੇ ਵਿਚਾਰਧਾਰਾ ਉਨ੍ਹਾਂ ਦੀਆਂ ਮਕਬੂਲ ਕਿਤਾਬਾਂ ਹਨ।
ਆਲੋਚਨਾ ਵਿੱਚ ਉਨ੍ਹਾਂ ਦੀਆਂ ਕਿਤਾਬਾਂ ਪ੍ਰਿਥਵੀਰਾਜ ਰਾਸੋ ਦੀ ਭਾਸ਼ਾ, ਇਤਿਹਾਸ ਤੇ ਆਲੋਚਨਾ, ਕਹਾਨੀ ਨਈ ਕਹਾਨੀ, ਕਵਿਤਾ ਕੇ ਨਏ ਪ੍ਰਤੀਮਾਨ, ਦੂਸਰੀ ਪ੍ਰੰਪਰਾ ਕੀ ਖੋਜ, ਵਾਦ ਵਿਵਾਦ ਸੰਵਾਦ ਆਦਿ ਮਸ਼ਹੂਰ ਕਿਤਾਬਾਂ ਹਨ।
ਉਨ੍ਹਾਂ ਦੀ ਮੌਤ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਲੈ ਕੇ ਕਈ ਦਿੱਗਜ ਹਸਤੀਆਂ ਨੇ ਦੁੱਖ ਜਤਾਇਆ ਹੈ। ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਦਿੱਲੀ ਦੇ ਸੀਐਮ ਕੇਜਰੀਵਾਲ ਸਣੇ ਕਈ ਸਿਆਸਤਦਾਨਾਂ ਤੇ ਸ਼ਖ਼ਸੀਅਤਾਂ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ ਦਾ ਦੁੱਖ ਸਾਂਝਾ ਕੀਤਾ ਹੈ।

© 2016 News Track Live - ALL RIGHTS RESERVED