ਜੇਕਰ ਕੋਈ ਸਰਜੀਕਲ ਸਟ੍ਰਾਈਕ ਕੀਤੀ ਗਈ ਤਾਂ ਪਾਕਿਸਤਾਨ ਪੱਕਾ ਜਵਾਬ ਦੇਵੇਗਾ

Feb 20 2019 03:33 PM
ਜੇਕਰ ਕੋਈ ਸਰਜੀਕਲ ਸਟ੍ਰਾਈਕ ਕੀਤੀ ਗਈ ਤਾਂ ਪਾਕਿਸਤਾਨ ਪੱਕਾ ਜਵਾਬ ਦੇਵੇਗਾ

ਲਾਹੌਰ:

ਪਾਕਿਸਤਾਨੀ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਵੱਡਾ ਬਿਆਨ ਦਿੱਤਾ ਹੈ। ਸ਼ੇਖ ਰਸ਼ੀਦ ਨੇ ਆਪਣੇ ਟਵਿੱਟਰ 'ਤੇ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਮੋਦੀ ਸਰਕਾਰ ਨੇ ਪਿਛਲੀਆਂ ਚੋਣਾਂ ਮੁਸਲਮਾਨਾਂ ਤੇ ਪਾਕਿਸਤਾਨ ਖ਼ਿਲਾਫ਼ ਬਿਆਨ ਦੇ ਕੇ ਜਿੱਤੀਆਂ ਸਨ। ਹੁਣ ਪੰਜ ਸੂਬਿਆਂ ਦੀਆਂ ਚੋਣਾਂ ਹਾਰਨ ਮਗਰੋਂ ਉਨ੍ਹਾਂ ਮੁੜ ਤੋਂ ਫ਼ੌਜ ਨੂੰ ਹਰੀ ਝੰਡੀ ਦਿੱਤੀ ਹੈ, ਜੋ ਜੰਗ ਦੀ ਖੁੱਲ੍ਹੀ ਧਮਕੀ ਹੈ।
ਪਾਕਿ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਇਮਰਾਨ ਖ਼ਾਨ ਨੇ ਜਾਂਚ ਦੀ ਪੇਸ਼ਕਸ਼ ਕੀਤੀ, ਜੋ ਪੜ੍ਹੇ-ਲਿਖੇ ਤੇ ਅਨਪੜ੍ਹ ਸੋਚ ਵਿੱਚ ਫਰਕ ਬਿਆਨ ਕਰਦੀ ਹੈ। ਸ਼ੇਖ ਰਸ਼ੀਦ ਨੇ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਸੁਣ ਲਵੇ ਕਿ ਜੇਕਰ ਕੋਈ ਸਰਜੀਕਲ ਸਟ੍ਰਾਈਕ ਕੀਤੀ ਗਈ ਤਾਂ ਪਾਕਿਸਤਾਨ ਪੱਕਾ ਜਵਾਬ ਦੇਵੇਗਾ।
ਸ਼ੇਖ ਰਸ਼ੀਦ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਅਸੀਂ ਵੀ ਅੱਤਵਾਦ ਦੇ ਵਿਰੁੱਧ ਹਾਂ, ਦਹਿਸ਼ਤਗਰਦੀ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਕਸ਼ਮੀਰ ਦੀ ਆਜ਼ਾਦੀ ਲਈ ਜਾਰੀ ਸੰਘਰਸ਼ ਨੂੰ ਅੱਤਵਾਦ ਨਹੀਂ ਕਿਹਾ ਜਾ ਸਕਦਾ, ਪਾਕਿਸਤਾਨ ਆਪਣੇ ਕਸ਼ਮੀਰੀ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।

 

© 2016 News Track Live - ALL RIGHTS RESERVED