ਆਬੂਧਾਬੀ 'ਚ ਹਿੰਦੀ ਨੂੰ ਅਦਾਲਤ 'ਚ ਤੀਜੀ ਅਧਿਕਾਰਤ ਭਾਸ਼ਾ ਦਾ ਦਰਜਾ ਹਾਸਲ

Feb 11 2019 03:23 PM
ਆਬੂਧਾਬੀ 'ਚ ਹਿੰਦੀ ਨੂੰ ਅਦਾਲਤ 'ਚ ਤੀਜੀ ਅਧਿਕਾਰਤ ਭਾਸ਼ਾ ਦਾ ਦਰਜਾ ਹਾਸਲ

ਦੁਬਈ:

ਇਤਿਹਾਸਕ ਫੈਸਲੇ ਵਿੱਚ ਆਬੂਧਾਬੀ 'ਚ ਹਿੰਦੀ ਨੂੰ ਅਦਾਲਤ 'ਚ ਤੀਜੀ ਅਧਿਕਾਰਤ ਭਾਸ਼ਾ ਦਾ ਦਰਜਾ ਹਾਸਲ ਹੋ ਗਿਆ ਹੈ। ਇੱਥੋਂ ਦੀ ਅਦਾਲਤ ਵਿੱਚ ਅਰਬੀ ਤੇ ਅੰਗਰੇਜ਼ੀ ਦੇ ਨਾਲ ਹੁਣ ਹਿੰਦੀ ਵਿੱਚ ਵੀ ਕੰਮਕਾਜ ਹੋ ਸਕੇਗਾ। ਨਿਆਂਪਾਲਕਾ ਨੇ ਇਹ ਫੈਸਲਾ ਨਿਆਂ ਦਾ ਦਾਇਰਾ ਵਿਸ਼ਾਲ ਕਰਨ ਲਈ ਕੀਤਾ ਹੈ।
ਆਬੂਧਾਬੀ ਦੇ ਨਿਆਂਇਕ ਵਿਭਾਗ ਨੇ ਸ਼ਨੀਵਾਰ ਨੂੰ ਦੱਸਿਆ ਕਿ ਪ੍ਰਵਾਸੀ ਕਾਮਿਆਂ ਨਾਲ ਜੁੜੇ ਵਿਵਾਦਾਂ ਦੇ ਹੱਲ ਲਈ ਅਸੀਂ ਅਰਬੀ ਤੇ ਅੰਗਰੇਜ਼ ਦੇ ਇਲਾਵਾ ਹਿੰਦੀ ਵਿੱਚ ਬਿਆਨ, ਦਾਅਵੇ ਤੇ ਅਪੀਲ ਦਾਇਰ ਕਰਨ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਨੇ ਕਿਹਾ ਕਿ ਸਾਡਾ ਟੀਚਾ ਹਿੰਦੀ ਭਾਸ਼ਾਈ ਲੋਕਾਂ ਲਈ ਮੁਕੱਦਮਿਆਂ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਵਿੱਚ ਮਦਦ ਕਰਨਾ ਹੈ।
ਅੰਕੜਿਆਂ ਮੁਤਾਬਕ ਯੂਏਈ ਵਿੱਚ ਭਾਰਤੀ ਲੋਕ ਜਨਸੰਖਿਆ ਦਾ ਤਕਰੀਬਨ 30% ਹਿੱਸਾ ਹੈ। ਉੱਥੇ ਵੱਸਦੇ 26 ਲੱਖ ਲੋਕਾਂ ਲਈ ਇਹ ਰਾਹਤ ਵਾਲਾ ਐਲਾਨ ਹੈ। ਆਬੂਧਾਬੀ ਨਿਆਂਇਕ ਵਿਭਾਗ ਦੇ ਸਕੱਤਰ ਯੂਸੁਫ਼ ਸਈਦ ਅਲ ਆਬਰੀ ਨੇ ਦੱਸਿਆ ਕਿ ਦੁਭਾਸ਼ੀ ਕਾਨੂੰਨੀ ਵਿਵਸਥਾ ਦਾ ਪਹਿਲਾ ਪੜਾਅ ਨਵੰਬਰ 2018 'ਚ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਕੇਸਾਂ ਨਾਲ ਜੁੜੇ ਅਹਿਮ ਦਸਤਾਵੇਜ਼ਾਂ ਦਾ ਅਨੁਵਾਦ ਅੰਗਰੇਜ਼ੀ ਵਿੱਚ ਹੁੰਦਾ ਸੀ। ਹੁਣ ਇਸੇ ਪ੍ਰੋਗਰਾਮ ਤਹਿਤ ਹਿੰਦੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

© 2016 News Track Live - ALL RIGHTS RESERVED