ਪਾਕਿਸਤਾਨ ਹਾਈ ਕਮਿਸ਼ਨਰ ਨੂੰ ਚੇਤਾਵਨੀ ਦਿੱਤੀ

Jan 31 2019 03:04 PM
ਪਾਕਿਸਤਾਨ ਹਾਈ ਕਮਿਸ਼ਨਰ ਨੂੰ ਚੇਤਾਵਨੀ ਦਿੱਤੀ

ਨਵੀਂ ਦਿੱਲੀ:

ਪਾਕਿਸਤਾਨੀ ਵਿਦੇਸ਼ੀ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਹੁਰੀਅਤ ਕਾਨਫਰੰਸ ਦੇ ਨੇਤਾ ਮੀਰਵਾਈਜ ਉਮਰ ਫਾਰੂਕ ਨਾਲ ਫੋਨ ‘ਤੇ ਗੱਲ ਹੋਈ ਹੈ। ਇਸ ਮਗਰੋਂ ਭਾਰਤ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਭਾਰਤੀ ਵਿਦੇਸ਼ ਸਕਤੱਰ ਵਿਜੈ ਗੋਖਲੇ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੂੰ ਤਲਬ ਕੀਤਾ ਹੈ।
ਗੋਖਲੇ ਨੇ ਸੋਹੇਲ ਨੂੰ ਸਾਫ ਕਿਹਾ ਕਿ ਇਹ ਭਾਰਤ ਦੀ ਏਕਤਾ ਨੂੰ ਨੁਕਸਾਨ ਪਹੁੰਚਾਉਣ ਤੇ ਖੇਤਰੀ ਅਖੰਡਤਾ ਦਾ ਉਲੰਘਣ ਕਰਨ ਦੀ ਸ਼ਰਮਨਾਕ ਕੋਸ਼ਿਸ਼ ਹੈ। ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕਿਹਾ ਕਿ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਚੇਤਾਵਨੀ ਦਿੱਤੀ ਗਈ ਹੈ। ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕੁਰੈਸ਼ੀ ਨੇ ਹੁਰੀਅਤ ਨੇਤਾ ਨਾਲ ਗੱਲ ਕੀਤੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿ ਦੇ ਹਾਈ ਕਮਿਸ਼ਨਰ ਨੂੰ ਕਿਹਾ ਕਿ ਇਹ ਪਾਕਿ ਵੱਲੋਂ ਅੰਤਰਰਾਸ਼ਟਰੀ ਸਬੰਧਾਂ ਦੇ ਸਾਰੇ ਨਿਯਮਾਂ ਦਾ ਉਲੰਘਣ ਹੈ। ਕੁਰੈਸ਼ੀ ਦੇ ਕਦਮ ਉਨ੍ਹਾਂ ਦੇ ਗੁਆਢੀ ਮੁਲਕ ਦੇ ਅੰਦਰੂਨੀ ਮਾਮਲਿਆ ‘ਚ ਸਿੱਧੀ ਦਖਲ ਦੇ ਬਰਾਬਰ ਹੈ। ਬਿਆਨ ‘ਚ ਮੰਤਰਾਲੇ ਨੇ ਕਿਹਾ ਕਿ ਇਸ ਕਦਮ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਪਾਕਿਸਤਾਨ ਜਾਣਬੁੱਝ ਕੇ ਭਾਰਤ ਵਿਰੋਧੀ ਗਤੀਵਿਧੀਆਂ ਤੇ ਅੱਤਵਾਦ ਨਾਲ ਜੁੜੇ ਲੋਕਾਂ ਨੂੰ ਉਕਸਾਉਂਦਾ ਤੇ ਪ੍ਰੇਰਿਤ ਕਰਦਾ ਹੈ।

© 2016 News Track Live - ALL RIGHTS RESERVED