ਪੈਟਰੋਲ 74 ਰੁਪਏ ਤੋਂ ਪਾਰ ਵਿਕ ਰਿਹਾ ਹੈ ਤਾਂ ਉਧਰ ਗੰਢਿਆਂ ਦੀ ਕੀਮਤ ਵੀ 70 ਤੋਂ 80 ਰੁਪਏ ਪ੍ਰਤੀ ਕਿਲੋ

ਪੈਟਰੋਲ 74 ਰੁਪਏ ਤੋਂ ਪਾਰ ਵਿਕ ਰਿਹਾ ਹੈ ਤਾਂ ਉਧਰ ਗੰਢਿਆਂ ਦੀ ਕੀਮਤ ਵੀ 70 ਤੋਂ 80 ਰੁਪਏ ਪ੍ਰਤੀ ਕਿਲੋ

ਨਵੀਂ ਦਿੱਲੀ:

ਪਿਆਜ਼ ਤੇ ਪੈਟਰੋਲ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਹੋ ਰਹੇ ਵਾਧੇ ਤੋਂ ਆਮ ਲੋਕ ਪ੍ਰੇਸ਼ਾਨ ਹਨ। ਦਿੱਲੀ ‘ਚ ਪੈਟਰੋਲ 74 ਰੁਪਏ ਤੋਂ ਪਾਰ ਵਿਕ ਰਿਹਾ ਹੈ ਤਾਂ ਉਧਰ ਗੰਢਿਆਂ ਦੀ ਕੀਮਤ ਵੀ 70 ਤੋਂ 80 ਰੁਪਏ ਪ੍ਰਤੀ ਕਿਲੋ ਹੈ। ਹੋਰਨਾਂ ਸੂਬਿਆਂ ‘ਚ ਵੀ ਕੁਝ ਅਜਿਹਾ ਹੀ ਹਾਲ ਹੈ। ਹਿਮਾਚਲ ਪ੍ਰਦੇਸ਼ ‘ਚ ਤਾਂ ਪਿਆਜ਼ ਸੇਬ ਤੋਂ ਦੁੱਗਣੀ ਕੀਮਤ ‘ਚ ਵਿਕ ਰਿਹਾ ਹੈ।
ਹਿਮਾਚਲ ਦੀ ਸੋਲਨ ਸਬਜ਼ੀ ਮੰਡੀ ‘ਚ ਸੇਬ ਤੇ ਪਿਆਜ਼ ਦੀਆਂ ਕੀਮਤਾਂ ਦੀ ਤੁਲਨਾ ਕੀਤੀ ਗਈ। ਜਿੱਥੇ ਗੋਲਡਨ ਤੇ ਰਾਇਲ ਸੇਬ 30 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ ਜਦਕਿ ਪਿਆਜ਼ 50 ਤੋਂ 60 ਰੁਪਏ ਪ੍ਰਤੀ ਕਿਲੋ ਦੀ ਕੀਮਤ ‘ਚ ਵਿੱਕ ਰਿਹਾ ਹੈ।
ਖੁਰਾਕ ਤੇ ਉਪਭੋਗਤਾ ਮਾਮਲੇ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਪਿਆਜ਼ ਦੀਆਂ ਕੀਮਤਾਂ ਜ਼ਿਆਦਾ ਬਣੀਆਂ ਰਹਿੰਦੀਆਂ ਹਨ ਤਾਂ ਕੇਂਦਰ ਸਰਕਾਰ ਪਿਆਜ਼ ਵਪਾਰੀਆਂ ਤੋਂ ਇਸ ਦੇ ਸਟਾਕ ਰੱਖਣ ਦੀ ਸੀਮਾ ਤੈਅ ਕਰਨ ਦਾ ਵਿਚਾਰ ਕਰ ਸਕਦੀ ਹੈ।
ਉਧਰ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਸਰਕਾਰ ਪਿਆਜ਼ ਦੀ ਖਰੀਦ ਕਰ ਰਹੀ ਹੈ। ਇਸ ਦੀ ਵਿਕਰੀ 10 ਦਿਨ ‘ਚ ਸ਼ੁਰੂ ਹੋਣ ਦੀ ਉਮੀਦ ਹੈ। ਇਸ ਪਿਆਜ਼ ਦੀ ਕੀਮਤ 24 ਰੁਪਏ ਪ੍ਰਤੀ ਕਿਲੋ ਹੋਵੇਗੀ।”
ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਪੈਟਰੋਲ-ਡੀਜ਼ਲ ਦੀ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। 11 ਸਤੰਬਰ ਤੋਂ ਹੁਣ ਤਕ ਪੈਟਰੋਲ ਦੀ ਕੀਮਤ ‘ਚ ਦੋ ਰੁਪਏ 37 ਪੈਸੇ ਤੇ ਡੀਜ਼ਲ ਦੀ ਕੀਮਤ ‘ਚ ਇੱਕ ਰੁਪਏ 93 ਪੈਸੇ ਦਾ ਵਾਧਾ ਹੋਇਆ ਹੈ। ਇਸ ਦਾ ਕਾਰਨ ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ‘ਚ ਹੋਇਆ ਵਾਧਾ ਹੈ।

© 2016 News Track Live - ALL RIGHTS RESERVED