ਰਾਸ਼ੀ ਦੇ ਹਿਸਾਬ ਨਾਲ ਵਿਆਹ ਦੀ ਸਹੀ ਉਮਰ

ਰਾਸ਼ੀ ਦੇ ਹਿਸਾਬ ਨਾਲ ਵਿਆਹ ਦੀ ਸਹੀ ਉਮਰ

ਨਵੀਂ ਦਿੱਲੀ— 

ਵਿਆਹ ਜ਼ਿੰਦਗੀਭਰ ਦਾ ਰਿਸ਼ਤਾ ਹੁੰਦਾ ਹੈ ਇਸ ਲਈ ਹਰ ਕਦਮ ਸੋਚ-ਸਮਝ ਕੇ ਚੁਕਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਯਕੀਨ ਰੱਖਦੇ ਹੋ ਕਿ ਸਿਤਾਰਿਆਂ ਦਾ ਸਾਡੀ ਲਵ ਲਾਈਫ 'ਤੇ ਬਹੁਤ ਅਸਰ ਪੈਂਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਰਾਸ਼ੀ ਦੇ ਹਿਸਾਬ ਨਾਲ ਦੱਸਣ ਜਾ ਰਹੇ ਹਾਂ ਕਿ ਕਿਹੜੀ ਉਮਰ 'ਚ ਵਿਆਹ ਕਰਨ ਨਾਲ ਰਿਸ਼ਤੇ ਪਰਫੈਕਟ ਬਣਦੇ ਹਨ ਤਾਂ ਚਲੋ ਜਾਣਦੇ ਹਾਂ ਵਿਆਹ ਦੀ ਸਹੀ ਉਮਰ।
 

1. ਮੇਖ ਰਾਸ਼ੀ 
ਇਸ ਰਾਸ਼ੀ ਦੇ ਲੋਕ ਜਲਦਬਾਜ਼ੀ 'ਚ ਵਿਆਹ ਕਰਨ ਲੈਂਦੇ ਹਨ ਜਦਕਿ ਮੇਖ ਰਾਸ਼ੀ ਦੇ ਲੋਕਾਂ ਨੂੰ 25 ਤੋਂ 30 ਸਾਲ ਦੀ ਉਮਰ ਤਕ ਵਿਆਹ ਕਰਨਾ ਚਾਹੀਦਾ ਹੈ। ਇਸ ਉਮਰ ਤਕ ਇਨ੍ਹਾਂ ਦੀ ਸੋਚ 'ਚ ਥੋੜ੍ਹਾ ਜਿਹਾ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦਾ ਅਸਰ ਇਨ੍ਹਾਂ ਦੇ ਰਿਸ਼ਤੇ 'ਚ ਵੀ ਦਿਖਾਈ ਦਿੰਦਾ ਹੈ।
 

2. ਬ੍ਰਿਖ ਰਾਸ਼ੀ 
ਬ੍ਰਿਖ ਰਾਸ਼ੀ ਦੇ ਲੋਕ ਸੁਭਾਅ ਤੋਂ ਕਾਫੀ ਰੋਮਾਂਟਿਕ ਹੁੰਦੇ ਹਨ ਅਤੇ ਇਨ੍ਹਾਂ ਨੂੰ ਆਪਣੇ ਵਰਗੇ ਪਾਰਟਨਰ ਦੀ ਤਲਾਸ਼ ਹੁੰਦੀ ਹੈ। ਅਜਿਹੇ 'ਚ ਮੇਖ ਰਾਸ਼ੀ ਦੇ ਲੋਕ ਜਿਸ ਵੀ ਉਮਰ 'ਚ ਵਿਆਹ ਦੇ ਬੰਧਨ 'ਚ ਬੱਝਣ, ਉਸ ਨੂੰ ਚੰਗੀ ਤਰ੍ਹਾਂ ਨਾਲ ਨਿਭਾਉਂਦੇ ਹਨ। 
 

3. ਮਿਥੁਨ ਰਾਸ਼ੀ 
ਮਿਥੁਨ ਰਾਸ਼ੀ ਦੇ ਲੋਕਾਂ ਨੂੰ 30-35 ਦੀ ਉਮਰ 'ਚ ਵਿਆਹ ਕਰਨਾ ਚਾਹੀਦਾ ਹੈ। ਇਸ ਉਮਰ 'ਚ ਇਨ੍ਹਾਂ ਦਾ ਆਪਣੇ ਪਾਰਟਨਰ ਦੇ ਨਾਲ ਤਾਲਮੇਲ ਚੰਗਾ ਬੈਠਦਾ ਹੈ।
 

4. ਕਰਕ ਰਾਸ਼ੀ 
ਇਸ ਰਾਸ਼ੀ ਦੇ ਲੋਕਾਂ ਨੂੰ ਵਿਆਹ ਅਤੇ ਪਰਿਵਾਰ ਸ਼ੁਰੂ ਕਰਨ ਦੀ ਕਾਫੀ ਜਲਦੀ ਰਹਿੰਦੀ ਹੈ ਪਰ ਫਿਰ ਵੀ ਤੁਹਾਨੂੰ 20-25 ਦੀ ਉਮਰ 'ਚ ਹੀ ਵਿਆਹ ਕਰਨਾ ਚਾਹੀਦਾ ਹੈ। 
 

5. ਸਿੰਘ ਰਾਸ਼ੀ 
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵਿਆਹੁਤਾ ਜੀਵਨ ਚੰਗਾ ਹੋਵੇ ਤਾਂ 24-30 ਸਾਲ ਦੀ ਉਮਰ 'ਚ ਵਿਆਹ ਕਰ ਲਓ। 
 

6. ਕੰਨਿਆ ਰਾਸ਼ੀ 
ਇਸ ਰਾਸ਼ੀ ਦੇ ਲੋਕ ਕੰਮ ਦੇ ਨਾਲ-ਨਾਲ ਆਪਣੇ ਰਿਸ਼ਤੇ 'ਚ ਵੀ ਪਰਫੈਕਸ਼ਨ ਚਾਹੁੰਦੇ ਹਨ। ਅਜਿਹੇ 'ਚ ਤੁਹਾਨੂੰ 30-35 ਸਾਲ ਦੀ ਉਮਰ 'ਚ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣਾ ਚਾਹੀਦਾ ਹੈ ਕਿਉਂਕਿ ਇਸ ਉਮਰ 'ਚ ਪਾਰਟਨਰ ਦੇ ਨਾਲ ਤੁਹਾਡੀ ਬਾਂਡਿੰਗ ਚੰਗੀ ਹੋਵੇਗੀ। 
 

7. ਤੁਲਾ ਰਾਸ਼ੀ 
ਤੁਲਾ ਰਾਸ਼ੀ ਦੇ ਲੋਕ 23 ਸਾਲ ਦੀ ਉਮਰ 'ਚ ਹੀ ਰਿਸ਼ਤੇ ਨਿਭਾਉਣ ਦੇ ਕਾਬਲ ਹੋ ਜਾਂਦੇ ਹਨ ਇਸ ਲਈ ਇਸ ਉਮਰ ਦੇ ਬਾਅਦ ਤੁਸੀਂ ਕਦੇ ਵੀ ਵਿਆਹ ਕਰ ਸਕਦੇ ਹੋ।
 

8. ਬ੍ਰਿਸ਼ਚਕ ਰਾਸ਼ੀ 
ਆਪਣੇ ਪਾਰਟਨਰ ਲਈ ਇਸ ਰਾਸ਼ੀ ਦੇ ਲੋਕ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਇਨ੍ਹਾਂ ਨੂੰ ਆਪਣੇ ਲਈ ਪਰਫੈਕਟ ਜੀਵਨਸਾਥੀ ਦੀ ਤਲਾਸ਼ ਹੁੰਦੀ ਹੈ ਪਰ ਤੁਹਾਡੀ ਇਹ ਤਲਾਸ਼ 30 ਦੀ ਉਮਰ 'ਚ ਹੀ ਖਤਮ ਹੋਵੇਗੀ।
 

9. ਧਨ ਰਾਸ਼ੀ 
ਇਸ ਰਾਸ਼ੀ ਦੇ ਲੋਕਾਂ ਨੂੰ ਵਿਆਹ ਬਹੁਤ ਆਕਰਸ਼ਤ ਕਰਦਾ ਹੈ ਪਰ ਇਸ ਦੇ ਕਾਰਨ ਕੋਈ ਗਲਤ ਫੈਸਲਾ ਨਾ ਲਓ। ਧਨ ਰਾਸ਼ੀ ਦੇ ਲੋਕਾਂ ਲਈ 35 ਸਾਲ ਦੀ ਉਮਰ 'ਚ ਵਿਆਹ ਕਰਨਾ ਪਰਫੈਕਟ ਮੰਨਿਆ ਜਾਂਦਾ ਹੈ।
 

10. ਮਕਰ ਰਾਸ਼ੀ 
ਮਕਰ ਰਾਸ਼ੀ ਦੇ ਲੋਕ ਕੋਈ ਵੀ ਵਾਅਦਾ ਕਰਨ ਤੋਂ ਘਬਰਾਉਂਦੇ ਨਹੀਂ ਅਤੇ ਨਾ ਹੀ ਉਸ ਨੂੰ ਪੂਰਾ ਕਰਨ ਤੋਂ ਪਿੱਛੇ ਹੱਟਦੇ ਹਨ। ਸ਼ਾਇਦ ਇਸ ਲਈ ਇਸ ਰਾਸ਼ੀ ਦੇ ਲੋਕ ਕਿਸੇ ਵੀ ਉਮਰ 'ਚ ਵਿਆਹ ਕਰ ਲੈਂਦੇ ਹਨ। 
 

11. ਕੁੰਭ ਰਾਸ਼ੀ 
ਇਸ ਰਾਸ਼ੀ ਦੇ ਲੋਕ ਅਜਿਹਾ ਪਾਰਟਨਰ ਚਾਹੁੰਦੇ ਹਨ ਜੋ ਇਨ੍ਹਾਂ ਨੂੰ ਸਮਝੇ ਅਤੇ ਹਰ ਕੰਮ 'ਚ ਇਨ੍ਹਾਂ ਦੀ ਮਦਦ ਕਰੇ ਪਰ ਇਸ ਦੇ ਲਈ ਤੁਸੀਂ ਜਲਦਬਾਜ਼ੀ 'ਚ ਵਿਆਹ ਨਾ ਕਰੋ। 26-30 ਸਾਲ ਦੀ ਉਮਰ 'ਚ ਵਿਆਹ ਕਰਨਾ ਕੁੰਭ ਰਾਸ਼ੀ ਲਈ ਸਹੀ ਹੁੰਦਾ ਹੈ। 
 

12. ਮੀਨ ਰਾਸ਼ੀ 
ਇਸ ਰਾਸ਼ੀ ਦੇ ਲੋਕਾਂ ਨੂੰ ਆਪਣੀ ਆਜਾਦੀ ਬਹੁਤ ਪਸੰਦ ਹੁੰਦੀ ਹੈ। ਇਸ ਲਈ ਤੁਹਾਨੂੰ 30 ਤੋਂ ਪਹਿਲਾਂ ਵਿਆਹ ਦੇ ਬੰਧਨ 'ਚ ਨਹੀਂ ਬੱਝਣਾ ਚਾਹੀਦਾ।

© 2016 News Track Live - ALL RIGHTS RESERVED