ਇੱਕ ਬਲੌਗ ਪੋਸਟ ‘ਚ ਕਸ਼ਮੀਰ ਨੂੰ ਵੱਖਰਾ ਦੇਸ਼ ਦਿਖਾ ਦਿੱਤਾ

ਇੱਕ ਬਲੌਗ ਪੋਸਟ ‘ਚ ਕਸ਼ਮੀਰ ਨੂੰ ਵੱਖਰਾ ਦੇਸ਼ ਦਿਖਾ ਦਿੱਤਾ

ਨਵੀਂ ਦਿੱਲੀ:

ਫੇਸਬੁੱਕ ਨੇ ਬੁੱਧਵਾਰ ਨੂੰ ਇੱਕ ਬਲੌਗ ਪੋਸਟ ‘ਚ ਕਸ਼ਮੀਰ ਨੂੰ ਵੱਖਰਾ ਦੇਸ਼ ਦਿਖਾ ਦਿੱਤਾ। ਇਸ ਤੋਂ ਬਾਅਦ ਗਲਤੀ ਲਈ ਮੁਆਫੀ ਮੰਗਦੇ ਕਿਹਾ ਕਿ ਇਸ ਨੂੰ ਠੀਕ ਕਰ ਦਿੱਤਾ ਹੈ।
ਫੇਸਬੁਕ ਨੇ ਕਿਹਾ, “ਅਸੀਂ ਗਲਤੀ ਨਾਲ ਆਪਣੇ ਬਲੌਗ ਪੋਸਟ ‘ਚ ਕਸ਼ਮੀਰ ਨੂੰ ਦੇਸ਼ਾਂ ਤੇ ਖੇਤਰਾਂ ਦੀ ਲਿਸਟ ‘ਚ ਸ਼ਾਮਲ ਕਰ ਲਿਆ। ਇਰਾਨੀ ਨੈੱਟਵਰਕ ਦੇ ਪ੍ਰਭਾਵ ਕਰਕੇ ਅਜਿਹਾ ਹੋਇਆ ਹੈ।"
ਫੇਸਬੁਕ ਨੇ ਕਿਹਾ ਕਿ ਇਸ ਲਈ ਜ਼ਿੰਮੇਦਾਰ ਲੋਕਾਂ ਨੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੰਪਨੀ ਨੇ ਇਸ ਦਾ ਸਿਰਾ ਇਰਾਨ ‘ਚ ਲੱਭ ਲਿਆ ਹੈ।

© 2016 News Track Live - ALL RIGHTS RESERVED