ਯੂਜ਼ਰਸ ਦੀ ਸਿਕਿਊਰਟੀ ਇੱਕ ਵਾਰ ਫਿਰ ਖ਼ਤਰੇ ‘ਚ

Jan 30 2019 03:00 PM
ਯੂਜ਼ਰਸ ਦੀ ਸਿਕਿਊਰਟੀ ਇੱਕ ਵਾਰ ਫਿਰ ਖ਼ਤਰੇ ‘ਚ

ਨਵੀਂ ਦਿੱਲੀ:

ਐਪਲ ਦੇ ਆਈਫੋਨ ਦੇ ਫੀਚਰ ਫੇਸਟਾਈਮ ‘ਚ ਇੱਕ ਖ਼ਰਾਬੀ ਸਾਹਮਣੇ ਆਈ ਹੈ ਜਿੱਥੇ ਯੂਜ਼ਰਸ ਦੀ ਸਿਕਿਊਰਟੀ ਇੱਕ ਵਾਰ ਫਿਰ ਖ਼ਤਰੇ ‘ਚ ਆ ਗਈ ਹੈ। ਇਸ ਖ਼ਰਾਬੀ ਦੇ ਚਲਦਿਆਂ ਜਦੋਂ ਵੀ ਕਿਸੇ ਯੂਜ਼ਰ ਦੇ ਸਮਾਰਟਫੋਨ ‘ਤੇ ਕਿਸੇ ਦਾ ਕਾਲ ਆ ਰਿਹਾ ਹੁੰਦਾ ਹੈ ਤਾਂ ਦੂਜੇ ਵਿਅਕਤੀ ਨੂੰ ਉਸ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ।
ਇਸ ਬਗ ਬਾਰੇ ਐਪਲ ਨੂੰ ਜਿਵੇਂ ਹੀ ਪਤਾ ਲੱਗਿਆ ਉਸ ਨੇ ਫੇਸਟਾਈਮ ਫੀਚਰ ਨੂੰ ਆਪਣੇ ਸਰਵਰ ਤੋਂ ਡਿਸੇਬਲ ਕਰ ਦਿੱਤਾ। ਇਸ ਬਾਰੇ ਐਪਲ ਨੇ ਕਿਹਾ ਕਿ ਉਹ ਇਸ ਦਿੱਕਤ ਨੂੰ ਜਲਦੀ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਐਪਲ ਦੇ ਇੱਕ ਯੂਜ਼ਰ ਨੇ ਇਸ ਦਾ ਵੀਡੀਓ ਟਵਿਟਰ ‘ਤੇ ਪੋਸਟ ਕੀਤਾ ਹੈ। ਇਸ ਹਫਤੇ ਸਾਫਟਵੇਅਰ ਨੂੰ ਵੀ ਅਪਡੇਟ ਕਰ ਦਿੱਤਾ ਜਾਵੇਗਾ ਤੇ ਮਾਹਿਰਾਂ ਨੇ ਫਿਲਹਾਲ ਫੇਸਟਾਈਮ ਫੀਚਰ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਹੈ।
ਮੈਕ ਯੂਜ਼ਰਸ ਫੇਸਟਾਈਮ ਐਪ ਨੂੰ ਓਪਨ ਕਰਕੇ ਇਸ ਨੂੰ ਡਿਸਏਬਲ ਕਰ ਸਕਦੇ ਹਨ। ਫੇਸਟਾਈਮ ਐਪਲ ਦਾ ਵੀਡੀਓ-ਆਡੀਓ ਕਾਲਿੰਗ ਫੀਚਰ ਹੈ। ਕੰਪਨੀ ਨੇ ਪਿਛਲੇ ਸਾਲ ਇਸ ਦਾ ਐਲਾਨ ਕੀਤਾ ਸੀ। ਕੰਪਨੀ ਨੇ ਆਈਓਐਸ 12 ਆਪਰੇਟਿੰਗ ਸਿਸਟਮ ਦੇ ਟੈਸਟ ਵਰਜ਼ਨ ਤੋਂ ਇਸ ਨੂੰ ਹੱਟਾ ਦਿੱਤਾ ਸੀ ਅਤੇ ਬਾਅਦ ‘ਚ ਅਕਤੂਬਰ ‘ਚ ਲੌਂਚ ਕੀਤਾ ਸੀ।

© 2016 News Track Live - ALL RIGHTS RESERVED