ਪਾਕਿਸਤਾਨ ਨੂੰ ਅੱਤਵਾਦ ਰੋਕਣ ਦਾ ਅਲਟੀਮੇਟਮ

Mar 12 2019 03:07 PM
ਪਾਕਿਸਤਾਨ ਨੂੰ ਅੱਤਵਾਦ ਰੋਕਣ ਦਾ ਅਲਟੀਮੇਟਮ

ਨਵੀਂ ਦਿੱਲੀ:

ਅੱਤਵਾਦੀਆਂ ਨੂੰ ਪਾਲਣ ਵਾਲਾ ਦੇਸ਼ ਪਾਕਿਸਤਾਨ ਦੁਨੀਆ ‘ਚ ਚਰਚਾ ਦਾ ਮੁੱਦਾ ਬਣਦਾ ਜਾ ਰਿਹਾ ਹੈ। ਸਭ ਵੱਡੇ ਦੇਸ਼ਾਂ ‘ਚ ਪਾਕਿਸਤਾਨ ‘ਤੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਦਬਾਅ ਬਣਾਇਆ ਹੋਇਆ ਹੈ। ਇਸ ‘ਚ ਇੱਕ ਵਾਰ ਫੇਰ ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦ ਰੋਕਣ ਦਾ ਅਲਟੀਮੇਟਮ ਦਿੱਤਾ ਹੈ।
ਅਮਰੀਕਾ ਅਤੇ ਭਾਰਤ ਨੇ ਸ਼ਾਂਝਾ ਬਿਆਨ ਦਿੰਦੇ ਹੋਏ ਕਿਹਾ, “ਪਾਕਿਸਤਾਨ ਨੂੰ ਅੱਤਵਾਦੀਆਂ ਦਾ ਖ਼ਾਤਮਾ ਕਰਨ ਦੇ ਲਈ ਸਖ਼ੱਤ ਕਾਰਵਾਈ ਕਰਨੀ ਚਾਹਿਦੀ ਹੈ। ਅੱਤਵਾਦੀਆਂ ਲਈ ਸਵਰਗ ਬਣ ਰਹੀ ਪਾਕਿ ਦੀ ਧਰਤੀ ‘ਤੇ ਅੱਤਵਾਦੀਆਂ ਦਾ ਦਾਣਾ-ਪਾਣੀ ਬੰਦ ਹੋਣਾ ਚਾਹਿਦਾ, ਜੋ ਅੱਤਵਾਦੀਆਂ ਨੂੰ ਸਮਰੱਖਣ ਦਿੰਦੇ ਰਹਿੰਦੇ ਹਨ ਉਨ੍ਹਾਂ ਵੀ ਜਵਾਬਦੇਹੀ ਤੈਅ ਹੋਣੀ ਚਾਹਿਦੀ ਹੈ”।
ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਤੋਂ ਬਾਧਅ ਪਹਿਲੀ ਵਾਰ ਭਾਰਤੀ ਵਿਦੇਸ਼ ਸਕਤੱਰ ਵਿਜੈ ਗੋਖਲੇ ਅਮਰੀਕਾ ਦੇ ਦੌਰੇ ‘ਤੇ ਹਨ। ਪਾਕਿਸਤਾਨ ‘ਤੇ ਦੋਵਾਂ ਦੇਸ਼ਾਂ ਦਾ ਸਾਂਝਾ ਬਿਆਨ ਗੋਖਲੇ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀ ਮੁਲਾਕਾਤ ਤੋਂ ਬਾਅਦ ਆਇਆ ਹੈ। ਇਸ ਲਿਹਾਜ਼ ਨਾਲ ਇਹ ਭਾਰਤ ਦੀ ਵੱਡੀ ਡਿਪਲੋਮੈਕਿ ਜਿੱਤ ਦੱਸੀ ਜਾ ਰਹੀ ਹੈ।

© 2016 News Track Live - ALL RIGHTS RESERVED