“ਮਾਮਾ ਨੇ ਪਟਕ ਦਿੱਤਾ, ਮਾਮਾ ਨੇ ਪਟਕ ਦਿੱਤਾ

“ਮਾਮਾ ਨੇ ਪਟਕ ਦਿੱਤਾ, ਮਾਮਾ ਨੇ ਪਟਕ ਦਿੱਤਾ

ਨਵੀਂ ਦਿੱਲੀ:

ਬੇਬਾਕ ਬਿਆਨਾਂ ਨਾਲ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਰਹਿਣ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਬਿਨਾ ਨਾਂ ਲਏ ਸਮੇਂ ਨਾਲ ਬਦਲ ਜਾਣ ਵਾਲਿਆਂ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਰਾਜਨੀਤਕ ਸਮਰਥਕਾਂ ਤੇ ਨੇਤਾਵਾਂ ‘ਤੇ ਨਿਸ਼ਾਨਾ ਸਾਧਿਆ ਹੈ। ਫੇਸਬੁੱਕ ‘ਤੇ ਇੱਕ ਕਹਾਣੀ ਰਾਹੀਂ ਉਨ੍ਹਾਂ ਨੇ ਬੌਨਾ ਤੇ ਮਾਮਾ ਦਾ ਉਦਾਹਰਨ ਦੇ ਕਿਹਾ ਕਿ ਕਿਵੇਂ 23 ਮਈ ਤੋਂ ਬਾਅਦ ਕਈਆਂ ਦੇ ਮਾਮਾ ਬਦਲ ਜਾਣਗੇ।
ਆਪਣੇ ਫੇਸਬੁੱਕ ਪੋਸਟ ਰਾਹੀਂ ਉਨ੍ਹਾਂ ਨੇ ਦੱਸਿਆ ਕਿ ਇੱਕ ਬੌਨਾ ਜੋ ਕੁਸ਼ਤੀ ਦੇਖਣਾ ਚਾਹੁੰਦਾ ਸੀ ਪਰ ਉੱਥੇ ਮੌਜੂਦ ਲੋਕ ਉਸ ਨੂੰ ਦੇਖਣ ਨਹੀਂ ਦਿੰਦੇ ਸੀ। ਬੌਨੇ ਨੇ ਇੱਕ ਤਰਕੀਬ ਕੱਢੀ ਤੇ ਚੀਕ ਕੇ ਕਿਹਾ, “ਮਾਮਾ ਨੇ ਪਟਕ ਦਿੱਤਾ, ਮਾਮਾ ਨੇ ਪਟਕ ਦਿੱਤਾ।”
ਬੌਨੇ ਨੂੰ ਇੰਝ ਚੀਕਦੇ ਦੇਖ ਲੋਕਾਂ ਨੂੰ ਲੱਗਿਆ ਕਿ ਪਹਿਲਵਾਨ ਬੌਨੇ ਦਾ ਮਾਮਾ ਹੈ। ਇਸ ਕਰਕੇ ਉਸ ਨੂੰ ਅੱਗੇ ਲਿਆਂਦਾ ਗਿਆ। ਇੰਨੇ ਨੂੰ ਦੂਜੇ ਪਹਿਲਵਾਨ ਨੇ ਪਹਿਲੇ ਨੂੰ ਪਟਕ ਦਿੱਤਾ ਜਿਸ ਨੂੰ ਦੇਖ ਬੌਨਾ ਕਹਿੰਦਾ, “ਇਹੀ ਹੈ ਮੇਰਾ ਮਾਮਾ ਇਹੀ ਹੈ ਮੇਰਾ ਮਾਮਾ।”

© 2016 News Track Live - ALL RIGHTS RESERVED