ਹਿੰਦੂ ਕੋ-ਆਪ੍ਰੇਟਿਵ ਬੈਂਕ ਨੂੰ ਕਿਸੇ ਵੀ ਕੀਮਤ 'ਤੇ ਡੁੱਬਣ ਨਹੀਂ ਦਿੱਤਾ ਜਾਵੇਗਾ

Oct 08 2019 06:31 PM
ਹਿੰਦੂ ਕੋ-ਆਪ੍ਰੇਟਿਵ ਬੈਂਕ ਨੂੰ ਕਿਸੇ ਵੀ ਕੀਮਤ 'ਤੇ ਡੁੱਬਣ ਨਹੀਂ ਦਿੱਤਾ ਜਾਵੇਗਾ

ਪਠਾਨਕੋਟ

ਜ਼ਿਲੇ੍ਹ ਵਿਚ ਲਗਪਗ 700 ਕਰੋੜ ਦੀ ਟਰਨ ਓਵਰ ਦੇ ਦਾ ਹਿੰਦੂ ਕੋਆਪੇ੍ਰਟਿਵ ਬੈਂਕ ਦੇ 15 ਹਜ਼ਾਰ ਸ਼ੇਅਰ ਹੋਲਡਰ ਅਤੇ 90 ਹਜ਼ਾਰ ਖਾਤਾਧਾਰਕਾਂ 'ਤੇ ਆਰ.ਬੀ.ਆਈ. ਨਾਲ ਆਸ਼ਿੰਕ ਰੂਪ ਵਿਚ ਦਿੱਤੀ ਗਈ ਪੈਸਿਆਂ ਦੀ ਨਿਕਾਸੀ ਨੂੰ ਲੈ ਕੇ ਉਪਭੋਗਤਾਵਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ, ਜਿਸ ਨੂੰ ਲੈ ਕੇ ਪਠਾਨਕੋਟ ਵਪਾਰ ਮੰਡਲ ਵਲੋਂ ਪਹਿਲਾਂ ਹੀ 9 ਅਕਤੂਬਰ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ¢ ਇਸ ਸਬੰਧ ਵਿਚ ਅੱਜ ਪਠਾਨਕੋਟ ਵਿਖੇ ਵਿਸ਼ੇਸ਼ ਰੂਪ ਵਿਚ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬੈਂਕ ਵਿਚ ਪੁੱਜੇ ਅਤੇ ਵਿਧਾਇਕ ਅਮਿਤ ਵਿਜ ਦੇ ਨਾਲ ਉਨ੍ਹਾਂ ਨੇ ਬੈਂਕ ਦੀ ਕਾਰਜ ਪ੍ਰਣਾਲੀ ਤੇ ਵਿਚਾਰ ਚਰਚਾ ਕੀਤੀ ¢ ਗੱਲਬਾਤ ਕਰਦਿਆਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਿੰਦੂ ਕੋ-ਆਪ੍ਰੇਟਿਵ ਬੈਂਕ ਨੂੰ ਕਿਸੇ ਵੀ ਕੀਮਤ 'ਤੇ ਡੁੱਬਣ ਨਹੀਂ ਦਿੱਤਾ ਜਾਵੇਗਾ¢ ਉਨ੍ਹਾਂ ਕਿਹਾ ਕਿ ਉਹ ਉਪਭੋਗਤਾਵਾਂ ਨੂੰ ਭਰੋਸਾ ਦਿੰਦੇ ਹਨ ਕਿ ਆਗਾਮੀ 5 ਮਹੀਨਿਆਂ ਦੇ ਅੰਦਰ ਉਹ ਬੈਂਕ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਕਰ ਦੇਣਗੇ ¢ ਉਨ੍ਹਾਂ ਕਿਹਾ ਕਿ ਬੈਂਕ ਵਿਚ ਅੰਨ੍ਹੇਵਾਹ ਭਰਤੀ, ਅਣਚਾਹੇ ਖ਼ਰਚ ਅਤੇ ਜ਼ਰੂਰਤ ਤੋਂ ਜ਼ਿਆਦਾ ਬਰਾਂਚਾਂ ਨੇ ਬੈਂਕ ਦੀ ਇਹ ਹਾਲਤ ਕੀਤੀ ਹੈ¢ ਉਨ੍ਹਾਂ ਕਿਹਾ ਕਿ ਲੋਨ ਡਿਫਾਲਟਰਾਂ ਿਖ਼ਲਾਫ਼ ਸਖ਼ਤ ਕਦਮ ਉਠਾਏ ਜਾਣਗੇ | ਇਸ ਦੌਰਾਨ ਹਿੰਦੂ ਕੋ ਆਪ੍ਰੇਟਿਵ ਬੈਂਕ ਸ਼ੇਅਰ ਧਾਰਕ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ. ਬਾਵਾ ਬੈਠਕ ਦੌਰਾਨ ਇਕ-ਦੋ ਮੁੱਦਿਆਂ 'ਤੇ ਹੋਈ ਬਹਿਸ ਦੇ ਬਾਅਦ ਨਾਰਾਜ਼ ਹੋ ਕੇ ਬਾਹਰ ਵੀ ਚਲੇ ਗਏ, ਜਿਨ੍ਹਾਂ ਨੂੰ ਮਨਾ ਕੇ ਫਿਰ ਮੀਟਿੰਗ ਵਿਚ ਲਿਆਂਦਾ ਗਿਆ¢ ਪ੍ਰਧਾਨ ਬਾਵਾ ਨੇ ਕਿਹਾ ਕਿ ਜਦ ਤੱਕ ਬੈਂਕ ਉਪਭੋਗਤਾਵਾਂ ਨੂੰ ਪੂਰੀ ਤਰ੍ਹਾਂ ਨਾਲ ਰਾਹਤ ਨਹੀਂ ਦਿੰਦਾ, ਉਨ੍ਹਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ | ਪਠਾਨਕੋਟ ਵਪਾਰ ਮੰਡਲ ਪ੍ਰਧਾਨ ਅਨਿਲ ਮਹਾਜਨ ਨੇ ਕਿਹਾ ਕਿ ਜੇਲ੍ਹ ਮੰਤਰੀ ਰੰਧਾਵਾ ਦੇ ਭਰੋਸੇ 'ਤੇ ਫ਼ਿਲਹਾਲ ਉਨ੍ਹਾਂ ਨੇ 9 ਅਕਤੂਬਰ ਨੂੰ ਬੈਂਕ ਦੇ ਸਾਹਮਣੇ ਰੋਸ ਧਰਨੇ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ |

© 2016 News Track Live - ALL RIGHTS RESERVED