ਗੱਡੀ ਚਲਾਉਣ ਸਮੇਂ ਮੋਬਾਈਲ ਫ਼ੋਨ ਵਰਤਣ ਨਾਲ ਦੁਰਘਟਨਾ ਦੇ ਖ਼ਤਰੇ ਵਧ ਜਾਂਦੇ

ਗੱਡੀ ਚਲਾਉਣ ਸਮੇਂ ਮੋਬਾਈਲ ਫ਼ੋਨ ਵਰਤਣ ਨਾਲ ਦੁਰਘਟਨਾ ਦੇ ਖ਼ਤਰੇ ਵਧ ਜਾਂਦੇ

ਨਵੀਂ ਦਿੱਲੀ:

ਗੱਡੀ ਚਲਾਉਣ ਸਮੇਂ ਮੋਬਾਈਲ ਫ਼ੋਨ ਵਰਤਣ ਨਾਲ ਦੁਰਘਟਨਾ ਦੇ ਖ਼ਤਰੇ ਵਧ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਜੇਕਰ ਤੁਸੀਂ ਗੱਡੀ ਚਲਾਉਂਦੇ ਹੋਏ ਮੋਬਾਈਲ ਦੀ ਵਰਤੋਂ ਕਰਦੇ ਹੋ ਤਾਂ ਦੁਰਘਟਨਾ ਦਾ ਖ਼ਤਰਾ ਚਾਰ ਗੁਣਾ ਤਕ ਵੱਧ ਜਾਂਦਾ ਹੈ।
ਡਬਲਿਊਐਚਓ ਮੁਤਾਬਕ ਜੋ ਲੋਕ ਅਜਿਹਾ ਨਹੀਂ ਕਰਦੇ ਉਹ ਵਧੇਰੇ ਸੁਰੱਖਿਅਤ ਰਹਿੰਦੇ ਹਨ। ਰਿਪੋਰਟ ਮੁਤਾਬਕ ਜੇਕਰ ਡਰਾਈਵਿੰਗ ਦੌਰਾਨ ਮੈਸੇਜ ਟਾਈਪ ਕਰਦੇ ਹੋ ਤਾਂ ਦੁਰਘਟਨਾ ਦੀਆਂ ਸੰਭਾਵਨਾਵਾਂ ਹੋਰ ਵੀ ਵੱਧ ਜਾਂਦੀਆਂ ਹਨ। ਸੁਭਾਵਿਕ ਹੈ ਕਿ ਮੈਸੇਜ ਟਾਈਪ ਕਰਨ ਸਮੇਂ ਸੜਕ ਤੋਂ ਨਜ਼ਰ ਹਟਾ ਕੇ ਮੋਬਾਈਲ ਸਕਰੀਨ 'ਤੇ ਲਾਉਣੀ ਪੈਂਦੀ ਹੈ।
ਰਿਪੋਰਟ ਮੁਤਾਬਕ ਅਜਿਹਾ ਕਰਨ ਲਈ ਵਿਅਕਤੀ ਛੇ ਸੈਕੰਡ ਵਿੱਚੋਂ 4.6 ਸੈਕੰਡ ਲਈ ਸੜਕ 'ਤੇ ਨਹੀਂ ਦੇਖਦਾ। ਇਸ ਦਾ ਮਤਲਬ ਜੇਕਰ ਤੁਹਾਡੀ ਗੱਡੀ ਦੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਹੈ ਤਾਂ ਤੁਸੀਂ ਮੋਬਾਈਲ ਦੇਖਦੇ ਸਮੇਂ ਇੱਕ ਫੁਟਬਾਲ ਮੈਦਾਨ ਦੇ ਬਰਾਬਰ ਦੀ ਦੂਰੀ ਤੈਅ ਕਰ ਲੈਂਦੇ ਹੋ।
ਭਾਰਤ ਸਰਕਾਰ ਨੇ ਸੜਕੀ ਦੁਰਘਟਨਾਵਾਂ ਵਿੱਚ ਮਰਨ ਵਾਲਿਆਂ ਦੇ ਅੰਕੜੇ ਜਾਰੀ ਕੀਤੇ ਸਨ। ਰਿਪੋਰਟ ਮੁਤਾਬਕ ਸਾਲ 2016 'ਚ ਮੋਬਾਈਲ ਚਲਾਉਂਦੇ ਸਮੇਂ ਸੜਕ ਦੁਰਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ 2,138 ਸੀ ਜਦਕਿ 4,746 ਲੋਕ ਜ਼ਖ਼ਮੀ ਹੋਏ ਸਨ। ਅਗਲੇ ਸਾਲ ਮੌਤਾਂ ਦਾ ਅੰਕੜਾ ਵੱਧ ਕੇ 3,172 ਹੋ ਗਿਆ ਤੇ ਜ਼ਖ਼ਮੀਆਂ ਦੀ ਗਿਣਤੀ 7,830 ਹੋ ਗਈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED