ਕ੍ਰਿਸਮਸ ਮਨਾਇਆ ਕਿਉਂ ਜਾਂਦਾ ਹੈ:

Dec 25 2018 03:31 PM
ਕ੍ਰਿਸਮਸ ਮਨਾਇਆ ਕਿਉਂ ਜਾਂਦਾ ਹੈ:

ਨਵੀਂ ਦਿੱਲੀ:

ਅੱਜ ਦੁਨੀਆਭਰ ‘ਚ ਹਰ ਸਾਲ ਦੀ ਤਰ੍ਹਾਂ 25 ਦਸੰਬਰ ਨੂੰ ਕ੍ਰਿਸਮਸ ਡੇਅ ਮਨਾਇਆ ਜਾਂਦਾ ਹੈ। ਇਹ ਈਸਾਈ ਧਰਮ ਦਾ ਸਭ ਤੋਂ ਵੱਡਾ ਤਿਓਹਾਰ ਹੈ। ਜਿਸ ਦੀ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਲੋਕਾਂ ਵੱਲੋਂ ਘਰਾਂ ਨੂੰ ਲਾਈਟਾਂ ਅਤੇ ਹੋਰ ਸਜਾਵਟੀ ਆਈਟਮਾਂ ਦੇ ਨਾਲ ਸਜਾਇਆ ਜਾਂਦਾ ਹੈ। ਖਾਸ ਕਰ ਈਸਾਈ ਧਰਮ ਦੇ ਲੋਕ ਕ੍ਰਿਸਮਸ ਟ੍ਰੀ ਨੂੰ ਵੀ ਸਜਾਉਂਦੇ ਹਨ।
ਇਸ ਦਿਨ ਕ੍ਰਿਸਮਸ ਟ੍ਰੀ ਵੀ ਖਾਸ ਮਹਤੱਵ ਰੱਖਦਾ ਹੈ। ਕਿਉਂਕਿ ਬਿਨਾ ਕ੍ਰਿਸਮਸ ਟ੍ਰੀ ਦੇ ਇਹ ਤਿਓਹਾਰ ਅਧੁਰਾ ਹੈ। ਇਸ ਤਿਓਹਾਰ ਨੂੰ ਵੀ ਸਾਰੇ ਧਰਮਾਂ ਦੇ ਲੋਕ ਬੇਹੱਦ ਉਤਸ਼ਾਹ ਦੇ ਨਾਲ ਮਨਾਉਂਦੇ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕ੍ਰਿਸਮਸ ਮਨਾਇਆ ਕਿਉਂ ਜਾਂਦਾ ਹੈ:
25 ਦਸੰਬਰ ਨੂੰ ਹਰ ਸਾਲ ਈਸਾ ਮਸੀਹ ਦੇ ਜਨਮ ਦਿਨ ਦੇ ਤੌਰ ‘ਤੇ ਕ੍ਰਿਸਮਸ ਦਾ ਤਿਓਹਾਰ ਮਨਾਇਆ ਜਾਂਦਾ ਹੈ। ਈਸਾਈ ਧਰਮ ਦੇ ਲੋਕ ਈਸਾ ਮਸੀਹ ਯਾਨੀ ਜੀਸਸ ਕ੍ਰਿਸਟ ਨੂੰ ਰੱਭ ਦਾ ਪੁੱਤ ਮੰਨਦੇ ਹਨ।
ਈਸਾ ਮਸੀਹ ਦਾ ਜਨਮ ਕਦੋਂ ਹੋਇਆ ਇਹ ਤਾਂ ਅਜੇ ਤਕ ਰਾਜ਼ ਹੀ ਹੈ। ਬਾਈਬਲ ‘ਚ ਵੀ ਈਸਾ ਮਸੀਹ ਦੇ ਜਨਮ ਦੀ ਤਾਰੀਖ ਦਾ ਕੋਈ ਸਬੂਤ ਨਹੀਂ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਈਸਾ ਦਾ ਜਨਮ 2BC ਅਤੇ 7BC ਦੇ ਵਿੱਚ ਯਾਨੀ 4BC ਨੂੰ ਹੋਇਆ।
ਇਸ ਤੋਂ ਬਾਅਦ ਸਭ ਤੋਂ ਪਹਿਲਾਂ 25 ਦਸੰਬਰ ਦੇ ਦਿਨ ਕ੍ਰਿਸਮਸ ਦਾ ਤਿਓਹਾਰ ਈਸਾਈ ਰੋਮਨ ਏਂਪਰਰ ਦੇ ਸਮੇਂ 336 ਈ. ‘ਚ ਮਨਾਇਆ ਗਿਆ ਸੀ। ਇਸ ਤੋਂ ਕੁਝ ਸਾਲ ਬਾਅਦ ਪੋਪ ਜੁਲਿਅਸ ਨੇ 25 ਦਸੰਬਰ ਨੂੰ ਈਸਾ ਦਾ ਜਨਮ ਦਿਹਾੜਾ ਐਲਾਨ ਕਰ ਦਿੱਤਾ।
ਇਸ ਤੋਂ ਇਲਾਵਾ ਸਰਚ ਇੰਜਨ ਗੂਗਲ ਨੇ ਮੰਗਲਵਾਰ ਨੂੰ ਕ੍ਰਿਸਮਸ ਦੇ ਮੌਕੇ ਡੂਡਲ ਬਣਾ ਕੇ ‘ਹੈਪੀ ਹਾਲੀਡੇਅ’ ਲਿਖਿਆ ਹੈ। ਗੂਗਲ ਨੇ ਡੂਡਲ ‘ਚ ਦੋ ਕੁਰਸੀਆਂ ‘ਤੇ ਸੰਤਾ ਕਲੌਜ਼ ਨੂੰ ਬੈੈਠਾਇਆ ਹੈ ਅਤੇ ਗੂਗਲ ਦੇ ਐਲ ਅਖ਼ਰ ਦੀ ਥਾਂ ਕ੍ਰਿਸਮਸ ਟ੍ਰੀ ਖੜ੍ਹਾ ਕੀਤਾ ਹੈ।

© 2016 News Track Live - ALL RIGHTS RESERVED