ਪਾਕਿਸਤਾਨ ਤੇ ਸਾਊਦੀ ਅਰਬ ਵਿੱਚ 10 ਅਰਬ ਡਾਲਰ ਦੇ ਸਮਝੌਤੇ ’ਤੇ ਹਸਤਾਖ਼ਰ ਹੋਣ ਦੀ ਸੰਭਾਵਨਾ

Jan 11 2019 03:14 PM
ਪਾਕਿਸਤਾਨ ਤੇ ਸਾਊਦੀ ਅਰਬ ਵਿੱਚ 10 ਅਰਬ ਡਾਲਰ ਦੇ ਸਮਝੌਤੇ ’ਤੇ ਹਸਤਾਖ਼ਰ ਹੋਣ ਦੀ ਸੰਭਾਵਨਾ

ਇਸਲਾਮਾਬਾਦ:

ਪਾਕਿਸਤਾਨ ਤੇ ਸਾਊਦੀ ਅਰਬ ਵਿੱਚ ਇਸ ਮਹੀਨੇ 10 ਅਰਬ ਡਾਲਰ (14,00,90,00,00,000 ਪਾਕਿਸਤਾਨੀ ਰੁਪਏ) ਤੋਂ ਵੱਧ ਦੇ ਸਮਝੌਤੇ (MOU) ’ਤੇ ਹਸਤਾਖ਼ਰ ਹੋਣ ਦੀ ਸੰਭਾਵਨਾ ਹੈ। ਇਸ ਗੱਲ ਦਾ ਐਲਾਨ ਈਜ਼ ਆਫ਼ ਡੂਇੰਗ ਬਿਜ਼ਨੈਸ (ਈਓਡੀਬੀ) ਦੀ ਦੂਜੀ ਬੈਠਕ ਦੌਰਾਨ ਕੀਤਾ ਗਿਆ। ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਬੁੱਧਵਾਰ ਨੂੰ ਹੋਈ ਇਸ ਬੈਠਕ ਦੀ ਪ੍ਰਧਾਨਗੀ ਕੀਤੀ।
ਇਸ ਬੈਠਕ ਦੇ ਬਾਅਦ ਡਾਅਨ ਨਿਊਜ਼ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਅਸਦ ਉਮਰ ਨੇ ਕਿਹਾ ਕਿ ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁਲਅਜੀਜ ਅਗਲੇ ਮਹੀਨੇ ਪਾਕਿਸਤਾਨ ਦਾ ਦੌਰਾ ਕਰਨਗੇ। ਉਮਰ ਨੇ ਕਿਹਾ ਕਿ ਜ਼ਿਆਦਾਤਰ MOU ’ਤੇ ਸਾਊਦੀ ਪ੍ਰਿੰਸ ਦੀ ਯਾਤਰਾ ਦੌਰਾਨ ਹੀ ਹਸਤਾਖ਼ਰ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।
ਬੋਰਡ ਆਫ ਇਨਵੈਸਟਮੈਂਟ (ਬੀਓਆਈ) ਦੇ ਚੇਅਰਮੈਨ ਹਾਰੂਨ ਸ਼ਰੀਫ ਨੇ ਕਿਹਾ ਕਿ ਸਾਊਦੀ ਅਰਬ ਨੂੰ ਪਾਕਿਸਤਾਨ ਦੇ ਚੈਰ ਸੈਕਟਰਾਂ ਵਿੱਚ ਦਿਲਚਸਪੀ ਹੈ ਜਿਨ੍ਹਾਂ ਵਿੱਚ ਆਇਲ ਰਿਫਾਇਨਰੀ, ਪੈਟਰੋਕੈਮੀਕਲ, ਊਰਜਾ ਤੇ ਖਣਨ ਸ਼ਾਲਮ ਹਨ। ਉਨ੍ਹਾਂ ਕਿਹਾ ਕਿ ਇੱਕ ਸਰਵੇਖਣ ਮੁਤਾਬਕ 64 ਫੀਸਦੀ ਨਿਵੇਸ਼ ਦੇਸ਼ ਦੇ ਵਣਿਜਿਕ ਕੇਂਦਰ ਕਰਾਚੀ ਤੇ 35 ਫੀਸਦੀ ਨਿਵੇਸ਼ ਲਾਹੌਰ ਵਿੱਚ ਕੀਤਾ ਜਾਏਗਾ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਜਦੋਂ ਪੀਐਮ ਇਮਰਾਨ ਖ਼ਾਨ ਸਾਊਦੀ ਦੌਰੇ ’ਤੇ ਗਏ ਸੀ ਤਾਂ ਉਸ ਸਮੇਂ ਵੀ ਸਾਊਦੀ ਤੇ ਪਾਕਿਸਤਾਨ ਵਿਚਾਲੇ 6 ਅਰਬ ਡਾਲਰ ਦੀ ਸਹਿਮਤੀ ਬਣੀ ਸੀ। ਉਹ ਛੇ ਅਰਬ ਡਾਲਰ ਤੇ ਇਹ 10 ਅਰਬ ਡਾਲਰ ਵੱਖੋ-ਵੱਖਰੇ ਸਮਝੌਤੇ ਹਨ। ਇਸ ਹਿਸਾਬ ਨਾਲ ਪਾਕਿਸਤਾਨ ਅਗਲੇ ਦੋ ਮਹੀਨਿਆਂ ਅੰਦਰ ਚੀਨ, ਯੂਏਈ ਤੇ ਮਲੇਸ਼ੀਆ ਨਾਲ ਵੀ ਐਮਓਯੂ ’ਤੇ ਹਸਤਾਖ਼ਰ ਕਰੇਗਾ।

© 2016 News Track Live - ALL RIGHTS RESERVED