ਬੀਐਸਐਨਐਲ ਟੈਲੀਕਾਮ ਆਪ੍ਰੇਟਰਾਂ ਦੇ 150 ਅਹੁਦਿਆਂ 'ਤੇ ਬਹਾਲੀ ਕਰਵਾਉਣ ਜਾ ਰਿਹਾ

Dec 14 2018 02:40 PM
ਬੀਐਸਐਨਐਲ ਟੈਲੀਕਾਮ ਆਪ੍ਰੇਟਰਾਂ ਦੇ 150 ਅਹੁਦਿਆਂ 'ਤੇ ਬਹਾਲੀ ਕਰਵਾਉਣ ਜਾ ਰਿਹਾ

ਚੰਡੀਗੜ੍ਹ:

ਜਨਤਕ ਖੇਤਰ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਵਿੱਚ ਮੈਨੇਜਮੈਂਟ ਟ੍ਰੇਨੀ (ਟੈਲੀਕਾਮ ਆਪ੍ਰੇਟਰ) ਦੀ ਨੌਕਰੀ ਦੀ ਚਾਹ ਰੱਖਣ ਵਾਲੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਬੀਐਸਐਨਐਲ ਟੈਲੀਕਾਮ ਆਪ੍ਰੇਟਰਾਂ ਦੇ 150 ਅਹੁਦਿਆਂ 'ਤੇ ਬਹਾਲੀ ਕਰਵਾਉਣ ਜਾ ਰਿਹਾ ਹੈ ਤੇ ਇਹ ਓਪਨ ਮਾਰਕਿਟ ਰਿਕਰੂਟਮੈਂਟ ਹੈ।
ਨੌਕਰੀ ਦੇ ਚਾਹਵਾਨ ਉਮੀਦਵਾਰ ਬੀਟੈਕ ਜਾਂ ਇਸ ਦੇ ਬਰਾਬਰ ਦੀ ਡਿਗਰੀ ਧਾਰਕ ਹੋਣੇ ਚਾਹੀਦੇ ਹਨ। ਬਿਨੈਕਾਰਾਂ ਕੋਲ ਆਪਣੇ ਕੋਰਸ ਵਿੱਚ ਘੱਟੋ-ਘੱਟ 60 ਫ਼ੀਸਦ ਅੰਕ ਹਾਸਲ ਕੀਤੇ ਹੋਣੇ ਚਾਹੀਦੇ ਹਨ। ਬੀਟੈਕ ਤੋਂ ਇਲਾਵਾ ਉਮੀਦਵਾਰ ਕੋਲ ਐਮਬੀਏ ਜਾਂ ਐਮਟੈਕ ਦੀ ਡਿਗਰੀ ਵੀ ਹੋਣੀ ਚਾਹੀਦੀ ਹੈ।
ਉਕਤ ਅਹੁਦਿਆਂ 'ਤੇ ਨਿਯੁਕਤ ਹੋਣ ਵਾਲੇ ਵਿਅਕਤੀ ਨੂੰ 24,900 ਤੋਂ ਲੈ ਕੇ 50,500 ਰੁਪਏ ਦਾ ਤਨਖ਼ਾਹ ਸਕੇਲ ਦਿੱਤਾ ਜਾਵੇਗਾ। ਚੁਣੇ ਜਾਣ 'ਤੇ ਹਰ ਸਾਲ ਤਿੰਨ ਫ਼ੀਸਦ ਮੁੱਢਲੀ ਤਨਖ਼ਾਹ ਵਿੱਚ ਵਾਧੇ ਦੇ ਨਾਲ-ਨਾਲ ਹਾਊਸ ਰੈਂਟ, ਆਈਡੀਏ, ਮੈਡੀਕਲ ਬੈਨੀਫਿਟ ਤੇ ਹੋਰ ਤਰ੍ਹਾਂ ਦੇ ਭੱਤੇ ਮਿਲਣਗੇ।
ਇਨ੍ਹਾਂ ਅਸਾਮੀਆਂ ਲਈ ਬਿਨੈ ਪ੍ਰਕਿਰਿਆ 26 ਦਸੰਬਰ ਤੋਂ ਸ਼ੁਰੂ ਹੋ ਕੇ 26 ਜਨਵਰੀ 2019 ਤਕ ਚੱਲੇਗੀ। ਰਿਕਰੂਟਮੈਂਟ ਬਾਰੇ ਵਧੇਰੇ ਜਾਣਕਾਰੀ bsnl.co.in 'ਤੇ ਮਿਲ ਸਕਦੀ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED