ਹਰ 03 ਮਹੀਨੇ ਵਿੱਚ ਆਪਣਾ ਟੁਥ ਬੁਰਸ਼ ਵੀ ਬਦਲ ਦੇਣਾ ਚਾਹੀਦਾ ਹੈ-- ਡਾ.ਸ਼ੈਲਾ ਕੰਵਰ

ਹਰ 03 ਮਹੀਨੇ ਵਿੱਚ ਆਪਣਾ ਟੁਥ ਬੁਰਸ਼ ਵੀ ਬਦਲ ਦੇਣਾ ਚਾਹੀਦਾ ਹੈ-- ਡਾ.ਸ਼ੈਲਾ ਕੰਵਰ



ਪਠਾਨਕੋਟ

ਸਿਹਤ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਂਡਾ. ਨੈਨਾ ਸਲਾਥੀਆ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਮਿਤੀ 1 ਫਰਵਰੀ 2019 ਤੋਂ 15 ਫਰਵਰੀ 2019 ਤੱਕ  ਚੱਲਣ ਵਾਲੇ 31ਵੇਂ ਡੈਂਟਲ ਸਿਹਤ ਪੰਦਰਵਾੜੇ ਦੀ ਸ਼ੂਰੁਆਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਕੀਤੀ।
ਸ਼ੁਰੂਆਤੀ ਮੌਕੇ ਤੇ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਅੱਜ ਤੋਂ ਪੂਰੇ ਸੂਬੇ ਅੰਦਰ ਦੰਦਾਂ ਦੀ ਸਿਹਤ ਸੰਭਾਲ ਸੰਬਧੀ 31ਵਾਂ ਡੈਂਟਲ ਸਿਹਤ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ, ਜਿਸ ਅਧੀਨ ਜਿਲਾ• ਪਠਾਨਕੋਟ ਦੀਆਂ ਵੱਖ ਵੱਖ ਸਿਹਤ ਸੰਸਥਾਂਵਾਂ ਵਿੱਚ ਦੰਦਾਂ ਦੇ ਮੁਫਤ ਚੈਕ-ਅਪ ਕੈਂਪ ਲਗਾ ਕੇ ਆਮ ਲੋਕਾਂ ਨੂੰ ਦੰਦਾਂ ਦੀਆਂ ਮੁੱਖ ਬੀਮਾਰੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਮੁਫਤ ਇਲਾਜ ਵੀ ਕੀਤਾ ਜਾਵੇਗਾ। ਇਸ ਤੋ ਇਲਾਵਾ ਗਰੀਬ ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫਤ ਦੰਦਾਂ ਦੇ ਡੈਂਚਰ ਵੀ ਲਗਾਏ ਜਾਣਗੇ। ਇਸ ਮੌਕੇ ਉਨਾਂ ਵੱਲੋਂ ਦੰਦਾਂ ਦੀ ਸਿਹਤ ਸੰਭਾਲ ਪ੍ਰਤੀ ਪੈਂਫਲੈਟ ਵੀ ਜਾਰੀ ਕੀਤੇ ਗਏ। ਇਸ ਮੌਕੇ ਜਿਲਾ• ਸਿਹਤ ਅਫਸਰ ਡਾ.ਤਰਸੇਮ ਸਿੰਘ, ਜਿਲਾ• ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ , ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ.ਭੁਪਿੰਦਰ ਸਿੰਘ, ਸੁਨੀਤਾ ਦੇਵੀ, ਕਮਲ ਕਿਸ਼ੋਰ, ਸ਼੍ਰੀਮਤੀ ਗੁਰਿੰਦਰ ਕੌਰ ਇੰਚ.ਮਾਸ ਮੀਡੀਆ, ਜਿਲਾ• ਬੀ.ਸੀ.ਸੀ ਸ਼੍ਰੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਜਿਲਾ• ਡੈਂਟਲ ਅਫਸਰ ਡਾ.ਡੌਲੀ ਅਗਲਵਾਲ ਨੇ ਕਿਹਾ ਕਿ ਦੰਦ ਵੀ ਸਾਡੇ ਸਰੀਰ ਦੇ ਬਹੁਤ ਅਹਿਮ ਅੰਗ ਹਨ ਜੋ ਕਿ ਖਾਣੇ ਨੂੰ ਚਬਾਉਣ ਦੇ ਨਾਲ ਨਾਲ ਸਾਡੇ ਚਿਹਰੇ ਦੀ ਸੁੰਦਰਤਾ ਨੂੰ ਵੀ ਬਰਕਰਾਰ ਰੱਖਦੇ ਹਨ। ਇਸ ਲਈ ਇਨਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਿਹਤਮੰਦ ਦੰਦ ਨਿਰੋਗ ਸ਼ਰੀਰ ਦੀ ਨਿਸ਼ਾਨੀ ਹੈ। ਉਨਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਆਮ ਲੋਕਾਂ ਨੂੰ ਦੰਦਾਂ ਦੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਉਹ ਆਪਣੇ ਦੰਦਾਂ ਦਾ ਸਮੇਂ ਸਿਰ ਸਹੀ ਇਲਾਜ ਕਰਵਾ ਸਕਣ। ਦੰਦਾਂ ਦੀ ਸੰਭਾਲ ਲਈ ਦਿਨ ਵਿੱਚ ਦੋ ਵਾਰ ਬੁਰਸ਼ (ਸਵੇਰ ਅਤੇ ਰਾਤ ਨੂੰ ਸੋਣ ਤੋ ਪਹਿਲਾਂ) ਕਰਨਾ ਚਾਹੀਦਾ ਹੈ ਕਿਉਂਕਿ ਖਾਣਾ ਖਾਣ ਉਪਰੰਤ ਦੰਦਾਂ ਉੱਤੇ ਨਰਮ ਪਲਾਕ ਦੀ ਝਿੱਲੀ ਜੰਮ ਜਾਂਦੀ ਹੈ ਜਿਸ ਨਾਲ ਕੀਟਾਣੂ ਤੇਜ਼ਾਬ ਬਣਾਉਂਦੇ ਹਨ ਅਤੇ ਦੰਦਾਂ ਵਿੱਚ ਖੋੜ ਪੈਦਾ ਹੋ ਜਾਂਦੀ ਹੈ। ਉਨਾਂ ਕਿਹਾ ਅਜਿਹਾ ਭੋਜਨ ਖਾਵੋ ਜਿਸ ਵਿੱਚ ਵਿਟਾਮਿਨ ਅਤੇ ਖਣਿਜ ਪਦਾਰਥ ਹੋਣ। ਸਾਨੂੰ ਖਾਣ ਵਿੱਚ ਚਿਪਚਿਪੇ ਪਦਾਰਥ, ਚਾਕਲੇਟ ਅਤੇ ਦੰਦਾਂ ਨੂੰ ਚਿਪਕਣ ਵਾਲੀਆਂ ਹੋਰ ਚੀਜਾਂ ਨੂੰ ਖਾਣ ਤੋਂ ਸਖਤ ਪਰਹੇਜ਼ ਕਰਨਾ ਚਾਹੀਦਾ ਹੈ। ਖਾਣ'ਚ ਪੋਸ਼ਟਿਕ ਭੋਜਨ  ਹਰੀਆਂ , ਸਬਜ਼ੀਆਂ, ਫਲ, ਦੁੱਧ ਆਦਿ ਲੇਣੇ ਚਾਹੀਦੇ ਹਨ ਜੋ ਦੰਦਾ ਨੂੰ ਮਜ਼ਬੂਤ ਬਣਾਉਂਦੇ ਹਨ।
ਇਸ ਮੌਕੇ ਹਾਜ਼ਰ ਮੈਡੀਕਲ ਅਫਸਰ (ਡੈਂਟਲ) ਡਾ.ਸ਼ੈਲਾ ਕੰਵਰ ਨੇ ਦੱਸਿਆ ਕਿ ਦੰਦਾਂ ਦੀਆਂ ਬੀਮਾਰੀਆਂ ਦਾ ਸ਼ੁਰੂ ਹੋਣ ਸਮੇਂ ਕੋਈ ਦਰਦ ਜਾਂ ਤਕਲੀਫ ਨਹੀਂ ਹੁੰਦੀ ਅਤੇ ਮਰੀਜ਼ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ। ਇਸ ਲਈ ਦੰਦਾਂ ਦੀ ਸਹੀ ਸਿਹਤ ਸੰਭਾਲ ਲਈ ਸਾਨੂੰ ਆਪਣੇ ਦੰਦਾਂ ਦਾ ਹਰ ਛੇ ਮਹੀਨੇ ਬਾਅਦ ਦੰਦਾਂ ਦੇ ਮਾਹਿਰ ਡਾਕਟਰ ਕੋਲੋ ਚੈਕ-ਅਪ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹਰ 03 ਮਹੀਨੇ ਵਿੱਚ ਆਪਣਾ ਟੁਥ ਬੁਰਸ਼ ਵੀ ਬਦਲ ਦੇਣਾ ਚਾਹੀਦਾ ਹੈ ਕਿਉਕਿ ਪੁਰਾਣੇ ਟੁਥ ਬੁਰਸ਼ ਸਾਡੇ ਦੰਦਾਂ ਅਤੇ ਮਸੂੜਿਆਂ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ। ਉਨ•ਾਂ ਕਿਹਾ ਕਿ ਸਭ ਤੋਂ ਜ਼ਰੂਰੀ ਹੈ ਕਿ ਸਿਹਤਮੰਦ ਦੰਦਾਂ ਵਾਸਤੇ ਤੰਬਾਕੂ, ਗੁਟਕਾ, ਪਾਨ ਆਦਿ ਦਾ ਸੇਵਨ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਮੂੰਹ, ਜੀਭ ਆਦਿ ਦਾ ਕੈਂਸਰ ਹੋ ਸਕਦਾ ਹੈ । ਅਖੀਰ ਉਨਾਂ ਕਿਹਾ ਕਿ ਸਿਹਤ ਦੰਦ ਹੈ ਤਾਂ ਸਿਹਤਮੰਦ ਜੀਵਨ ਹੈ।

© 2016 News Track Live - ALL RIGHTS RESERVED