67982 ਬੱਚਿਆਂ ਦੇ ਟਾਰਗੇਟ ਨੂੰ ਪੋਲਿਓ ਡਰੋਪ ਪਿਲਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ

Jan 23 2019 03:03 PM
67982 ਬੱਚਿਆਂ ਦੇ ਟਾਰਗੇਟ ਨੂੰ ਪੋਲਿਓ ਡਰੋਪ ਪਿਲਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ

ਪਠਾਨਕੋਟ

 ਅੱਜ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿਖੇ  ਸਿਵਲ ਸਰਜਨ ਡਾ. ਨੈਨਾ ਸਲਾਥਿਆ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੌਮੀ ਪਲਸ ਪੋਲਿਓ ਰਾਊਂਡ  ਅਤੇ ਟੀ.ਡੀ ਵੈਕਸਿਨ ਦੀ ਵਰਕਸ਼ਾਪ  ਕਰਵਾਈ ਗਈ। ਇਸ ਵਰਕਸ਼ਾਪ ਵਿਚ ਨਵੀਂ ਵੈਕਸਿਨ ਟੀ.ਡੀ (ਟੈਟਨਸ ਡਿਪਥੀਰੀਆ) ਅਤੇ ਨੈਸ਼ਨਲ ਪੋਲਿਓ ਰਾਉੰਡ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿਚ ਜਿਲਾ ਪ੍ਰੋਗਰਾਮ ਅਫਸਰ ਸਮੂਰ ਸੀਨੀਅਰ ਮੈਡੀਕਲ ਅਫਸਰ, ਬੀ.ਈ.ਈ ,ਐਲ.ਐਚ.ਵੀ ਅਤੇ ਏ.ਐਨ.ਐਮ ਨੇ ਭਾਗ ਲਿਆ। ਜਿਲਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਜੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਟੀ.ਟੀ (ਟੈਟਨਸ ਟਕਸਾਇਡ) ਵੈਕਸਿਨ ਦੀ ਜਗ•ਾ ਤੇ ਭਵਿਖ ਵਿਚ ਟੀ.ਡੀ(ਟੈਟਨਸ ਟਕਸਾਇਡ ਤੇ ਡੈਪਥੀਰੀਆ) ਵੈਕਸਿਨ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਟੈਟਨਸ ਦੇ ਨਾਲ ਨਾਲ ਡੈਪਥੀਰੀਆ (ਗਲ ਘੋਟੂ) ਬਿਮਾਰੀ ਦੀ ਰੋਕਥਾਮ ਹੋ ਸਕੇ। ਕੌਮੀ ਪਲਸ ਪੋਲਿਓ ਰਾਉਂਡ ਸਬੰਧੀ ਜਾਣਕਾਰੀ ਦੇਂਦੇ ਹੋਏ ਉਹਨਾਂ ਦੱਸਿਆ ਕਿ ਜਿਲ•ੇ ਵਿਚ  0 ਤੋ 5 ਸਾਲ ਤੱਕ ਦੇ 67982 ਬੱਚਿਆਂ ਦੇ ਟਾਰਗੇਟ ਨੂੰ ਪੋਲਿਓ ਡਰੋਪ ਪਿਲਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ। ਜਿਲੇ ਵਿਚ ਪੋਲਿਓ ਦੀਆਂ ਬੁੰਦਾਂ ਪਿਲਾਉਣ ਲਈ 687 ਟੀਮਾਂ ਲਗਾਈਆ ਜਾਣਗੀਆਂ। ਜੋ ਕਿ ਬੱਚਿਆ ਨੂੰ ਪਹਿਲੇ ਦਿਨ ਬੂਥਾਂ ਅਤੇ ਦੂਸਰੇ 2 ਦਿਨ ਘਰ ਘਰ ਜਾ ਕੇ ਬੱਚਿਆ ਨੂੰ ਪੋਲਿਉ ਦੀਆਂ ਬੁੰਦਾ ਪਿਲਾਉਣਗੀਆਂ। ਇਹ ਰਾਉਂਡ ਸਾਲ ਵਿਚ ਇਕ ਵਾਰ ਹੀ ਹੋਵੇਗਾ। 
ਇਸ ਮੋਕੇ ਡਬਲਿਓ.ਐਚ.ਓ. ਤੋਂ ਵਿਸ਼ੇਸ਼ ਤੌਰ ਤੇ ਆਏ ਡਾ. ਰਿਸ਼ੀ ਸ਼ਰਮਾ ਨੇ ਦੱਸਿਆ ਕਿ  ਬੇਸ਼ਕ ਭਾਰਤ ਪੋਲਿਓ ਮੁਕਤ ਦੇਸ਼ਾਂ ਦੀ ਗਿਣਤੀ ਵਿਚ ਆ ਚੁੱਕਾ ਹੈ ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵੱਲੋ ਇਹ ਰਾਉਂਡ ਕਰਵਾਏ ਜਾ ਰਹੇ ਹਨ। ਇਸ ਆਉਣ ਵਾਲੇ ਰਾਉਂਡ ਵਾਸਤੇ ਸਿਹਤ ਵਿਭਾਗ ਵੱਲੋ ਮੁਕੰਮਲ ਤੋਰ ਤੇ ਤਿਆਰੀ ਕਰ ਲਈ ਗਈ ਹੈ। ਉਹਨਾ ਦੱਸਿਆ ਕਿ ਹਾਈ ਰਿਸਕ ਏਰਿਆ ਜਿਵੇ ਕਿ ਝੁੱਗੀ ਝੋਪੜਿਆ, ਫੈਕਟਰੀਆਂ,ਭੱਠਿਆ ਪਥੇਰਾਂ ਦੇ ਬੱਚਿਆਂ ਨੂੰ ਕਵਰ ਕਰਨ ਲਈ ਵਿਸ਼ੇਸ਼ ਟੀਮਾਂ ਲਗਾਈਆਂ ਜਾਣਗੀਆਂ। ਉਹਨਾ ਨੇ ਹਾਜਿਰ ਅਫਸਰਾਂ ਨੂੰ ਵੈਕਸੀਨ ਦੀ ਸਾਂਭ ਸੰਭਾਲ ਅਤੇ ਵੈਕਸਿਨੇਟਰਾ ਦੀ ਟ੍ਰੇਨਿੰਗ ਅਤੇ ਆਈ.ਈ.ਸੀ. ਅਤੇ ਬੀ.ਸੀ.ਸੀ. ਗਤੀਵਿਧਿਆਂ ਨੂੰ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਹਰ ਬੱਚੇ ਨੂੰ ਪੋਲਿਓ ਵੈਕਸੀਨ ਦੇਣਾ ਯਕੀਨੀ ਬਣਾਇਆ ਜਾ ਸਕੇ।    ਸਿਵਲ ਸਰਜਨ ਡਾ. ਨੈਨਾ ਸਲਾਥਿਆ, ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ, ਡਾ. ਸਤੀਸ਼ ਕੁਮਾਰ ਸ਼ਰਮਾ, ਡਾ. ਅਨੀਤਾ ਪਰਕਾਸ਼, ਡਾ. ਰਵੀ ਕਾਂਤ, ਡਾ. ਸੰਤੋਸ਼ ਕੁਮਾਰੀ , ਜਿਲਾ• ਐਪੀਡਿਮੋਲੋਜਿਸਟ ਡਾ.ਸੁਨੀਤਾ ਸ਼ਰਮਾ, ਜਿਲ•ਾ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ, ਜਿਲਾ ਸਕੂਲ ਕੋਆਰਡਿਨੇਟਰ ਪੰਕਜ ਕੁਮਾਰ ਆਦਿ ਹਾਜਿਰ ਸਨ

© 2016 News Track Live - ALL RIGHTS RESERVED