ਘਰ 'ਚੋਂ ਸੋਨੇ ਦੇ ਗਹਿਣੇ ਤੇ ਨਕਦੀ ਲੁੱਟ ਕੇ ਫ਼ਰਾਰ

Feb 04 2019 03:15 PM
ਘਰ 'ਚੋਂ ਸੋਨੇ ਦੇ ਗਹਿਣੇ ਤੇ ਨਕਦੀ ਲੁੱਟ ਕੇ ਫ਼ਰਾਰ

ਪਠਾਨਕੋਟ

ਦੌਲਤਪੁਰ ਵਿਖੇ ਦਿਨ ਦਿਹਾੜੇ ਚੋਰਾਂ ਵਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ 'ਚੋਂ ਸੋਨੇ ਦੇ ਗਹਿਣੇ ਤੇ ਨਕਦੀ ਲੁੱਟ ਕੇ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਘਰ ਦੀ ਮਾਲਕ ਸ਼ੰਭੂ ਨਾਥ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਕਿਸੇ ਕੰਮ ਲਈ ਬਾਹਰ ਗਏ ਸੀ ਤੇ ਉਸ ਦੀ ਮਾਂ ਰਮੇਸ਼ ਰਾਣੀ ਘਰ ਸੀ | ਇਸ ਸਬੰਧੀ ਰਮੇਸ਼ ਰਾਣੀ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਆਪਣੇ ਪੋਤਰੇ ਨਿਰਮਲਜੀਤ ਨੂੰ ਘਰ ਤੋਂ ਕਰੀਬ 100 ਗਜ ਦੀ ਦੂਰੀ 'ਤੇ ਦੁਕਾਨ 'ਤੇ ਰੋਟੀ ਦੇਣ ਗਈ ਕਿ ਜਦੋਂ 15 ਮਿੰਟ ਬਾਅਦ ਉਹ ਘਰ ਵਾਪਸ ਆਈ ਤਾਂ ਜਿਵੇਂ ਹੀ ਗੇਟ ਦਾ ਤਾਲਾ ਖ਼ੋਲ ਕੇ ਅੰਦਰ ਗਏ ਤਾਂ ਉਨ੍ਹਾਂ ਦੇ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਤੇ ਕਮਰੇ ਦੇ ਅੰਦਰ ਪਈ ਅਲਮਾਰੀ ਦਾ ਸਮਾਨ ਖਿਲਰਿਆ ਪਿਆ ਸੀ | ਉਨ੍ਹਾਂ ਦੱਸਿਆ ਕਿ ਜਾਂਚ ਕਰਨ ਦੇ ਉਪਰੰਤ ਉਨ੍ਹਾਾ ਨੂੰ ਪਤਾ ਲੱਗਾ ਕਿ ਲੁਟੇਰੇ ਘਰ 'ਚੋਂ 4 ਲੱਖ ਦੇ ਸੋਨੇ ਦੇ ਗਹਿਣੇ ਤੇ ਕਰੀਬ 15 ਹਜ਼ਾਰ ਨਕਦੀ ਲੈ ਕੇ ਫ਼ਰਾਰ ਹੋ ਗਏ ਸਨ | ਉਨ੍ਹਾਂ ਤੁਰੰਤ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ¢

© 2016 News Track Live - ALL RIGHTS RESERVED