ਪਠਾਨਕੋਟ ਕੈਂਟ ਸਟੇਸ਼ਨ 'ਤੇ 115ਵਾਂ ਸਵੱਛ ਭਾਰਤ ਅਭਿਆਨ ਚਲਾਇਆ

Feb 04 2019 03:15 PM
ਪਠਾਨਕੋਟ ਕੈਂਟ ਸਟੇਸ਼ਨ 'ਤੇ 115ਵਾਂ ਸਵੱਛ ਭਾਰਤ ਅਭਿਆਨ ਚਲਾਇਆ

ਪਠਾਨਕੋਟ

ਭਾਜਪਾ ਪੰਜਾਬ ਦੇ ਪ੍ਰਦੇਸ਼ ਉਪ ਪ੍ਰਧਾਨ ਨਰਿੰਦਰ ਪਰਮਾਰ ਦੀ ਪ੍ਰਧਾਨਗੀ ਹੇਠ ਪਠਾਨਕੋਟ ਕੈਂਟ ਸਟੇਸ਼ਨ 'ਤੇ 115ਵਾਂ ਪੂਰੇ ਜ਼ਿਲੇ੍ਹ 'ਚ 258ਵਾਂ ਸਵੱਛ ਭਾਰਤ ਅਭਿਆਨ ਚਲਾਇਆ ਗਿਆ | ਇਸ ਮੌਕੇ ਵਰਕਰਾਂ ਨੇ ਸਟੇਸ਼ਨ, ਪਾਰਕ ਤੇ ਆਸ-ਪਾਸ ਇਲਾਕੇ ਦੀ ਸਫ਼ਾਈ ਕੀਤੀ | ਭਾਜਪਾ ਜ਼ਿਲ੍ਹਾ ਪ੍ਰਧਾਨ ਵਿਪਨ ਮਹਾਜਨ ਨੇ ਆਏ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਸਕੱਤਰ ਵਿਵੇਕ ਸੈਣੀ, ਜ਼ਿਲ੍ਹਾ ਉਪ ਪ੍ਰਧਾਨ ਗੋਵਰਧਨ ਗੋਪਾਲ, ਬੀ.ਸੀ. ਮੋਰਚਾ ਪ੍ਰਧਾਨ ਯਸ਼ਪਾਲ ਗਤੋਰਾ, ਰਾਣੀ, ਸ਼ੋਭਾ ਰਾਣੀ, ਅਨੁਸੂਚਿਤ ਜਾਤੀ ਮੋਰਚਾ ਪ੍ਰਧਾਨ ਗਣੇਸ਼ ਲਾਲ, ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਪ੍ਰਭਾ ਮਹਾਜਨ ਆਦਿ ਹਾਜਰ ਸਨ |

© 2016 News Track Live - ALL RIGHTS RESERVED