ਲੈਫਟੀਨੈਂਟ ਜਨਰਲ ਸ੍ਰੀ ਟੀ.ਐਸ. ਸ਼ੇਰਗਿੱਲ ਸੀਨੀਅਰ ਐਡਵਾਈਜ਼ਰ ਟੂ ਮੁੱਖ ਮੰਤਰੀ ਪੰਜਾਬ ਨੇ ਖੁਸਹਾਲੀ ਦੇ ਰਾਖਿਆਂ ਅਤੇ ਜਿਲ•ਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Feb 05 2019 03:19 PM
ਲੈਫਟੀਨੈਂਟ ਜਨਰਲ ਸ੍ਰੀ ਟੀ.ਐਸ. ਸ਼ੇਰਗਿੱਲ ਸੀਨੀਅਰ ਐਡਵਾਈਜ਼ਰ ਟੂ ਮੁੱਖ ਮੰਤਰੀ ਪੰਜਾਬ ਨੇ ਖੁਸਹਾਲੀ ਦੇ ਰਾਖਿਆਂ ਅਤੇ ਜਿਲ•ਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ


ਪਠਾਨਕੋਟ

ਜਿਲ•ਾ ਪਠਾਨਕੋਟ ਵਿੱਚ ਖੁਸਹਾਲੀ ਦੇ ਰਾਖਿਆਂ ਵੱਲੋਂ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਹੈ ਅਤੇ ਉਨ•ਾਂ ਨੂੰ ਇਸ ਗੱਲ ਦਾ ਮਾਨ ਹੈ ਕਿ ਜਿਲ•ਾ ਪਠਾਨਕੋਟ ਵਿਖੇ ਜੀ.ਓ.ਜੀ. ਵੱਲੋਂ ਜੋ ਰਿਪੋਰਟ ਦਿੱਤੀ ਗਈ ਉਹ ਪੂਰੀ ਤਰ•ਾਂ ਨਾਲ ਸਹੀ ਪਾਈਆਂ ਗਈਆਂ ਅਤੇ ਉਨ•ਾਂ ਰਿਪੋਟਾਂ ਦੇ ਆਧਾਰ ਤੇ ਹੀ ਪੰਜਾਬ ਸਰਕਾਰ ਵੱਲੋਂ ਹਰੇਕ ਪਿੰਡਾਂ ਅੰਦਰ ਵਿਕਾਸ ਕਾਰਜਾਂ ਦੇ ਲਈ ਰਾਸ਼ੀ ਦਿੱਤੀ ਜਾ ਰਹੀ ਹੈ। ਇਹ ਪ੍ਰਗਟਾਵਾਂ ਲੈਫਟੀਨੈਂਟ ਜਨਰਲ ਸ੍ਰੀ ਟੀ.ਐਸ. ਸ਼ੇਰਗਿੱਲ ਸੀਨੀਅਰ ਐਡਵਾਈਜ਼ਰ ਟੂ ਮੁੱਖ ਮੰਤਰੀ ਪੰਜਾਬ ਨੇ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਜਿਲ•ਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਬ੍ਰਿਗੇਡੀਅਰ ਭਰਲਾਦ ਸਿੰਘ ਜ਼ਿਲ•ਾ ਪਠਾਨਕੋਟ ਇੰਚਾਰਜ, ਹਰਿੰਦਰ ਸਿੰਘ ਬੈਂਸ ਖੇਤੀ ਬਾੜੀ ਅਫਸ਼ਰ, ਪਰਮਪਾਲ ਸਿੰਘ ਡੀ.ਡੀ.ਪੀ.ਓ. ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਵੱਖ ਵੱਖ ਵਿਭਾਗਾਂ ਦੇ ਜਿਲ•ਾ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਲੈਫਟੀਨੈਂਟ ਜਨਰਲ ਸ੍ਰੀ ਟੀ.ਐਸ. ਸ਼ੇਰਗਿੱਲ ਸੀਨੀਅਰ ਐਡਵਾਈਜ਼ਰ ਟੂ ਮੁੱਖ ਮੰਤਰੀ ਪੰਜਾਬ ਜਿਲ•ਾ ਪਠਾਨਕੋਟ ਵਿੱਚ ਖੁਸਹਾਲੀ ਦੇ ਰਾਖੇ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਰੇਕ ਜੀ.ਓ.ਜੀ. ਨੂੰ ਮਿਲੇ ਅਤੇ ਵਧੀਆ ਕੰਮ ਦੇ ਲਈ ਸੁਭ ਕਾਮਨਾਵਾਂ ਵੀ ਦਿੱਤੀਆਂ। 
 ਇਸ ਮੋਕੇ ਤੇ ਸੰਬੋਧਨ ਕਰਦਿਆਂ ਲੈਫਟੀਨੈਂਟ ਜਨਰਲ ਸ੍ਰੀ ਟੀ.ਐਸ. ਸ਼ੇਰਗਿੱਲ ਸੀਨੀਅਰ ਐਡਵਾਈਜ਼ਰ ਟੂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਜੋ ਸੁਪਨਾ ਹੈ ਉਹ ਅਸੀਂ ਮਿਲਕੇ ਪੂਰਾ ਕਰਨਾ ਹੈ। ਉਨ•ਾਂ ਕਿਹਾ ਕਿ ਖੁਸਹਾਲੀ ਦੇ ਰਾਖਿਆਂ ਦਾ ਪ੍ਰਭਾਵ ਲੋਕਾਂ ਤੇ ਹੋਣਾ ਚਾਹੀਦਾ ਹੈ। ਇਸ ਸਾਲ ਸਾਡੀ ਕੋਸਿਸ ਰਹੇਗੀ ਕਿ ਜਿਹੜੀ ਰਿਪੋਰਟ ਭਰੀ ਗਈ ਹੈ ਉਸ ਤੇ ਕਾਰਵਾਈ ਵੀ ਹੋਵੇ। ਉਨ•ਾਂ ਕਿਹਾ ਕਿ ਜੀ.ਓ.ਜੀ. ਦੀ ਰਿਪੋਰਟ ਤੱਥਾਂ ਦੇ ਆਧਾਰ ਤੇ ਅਤੇ ਵਿਸਥਾਰ ਨਾਲ ਭੇਜੀ ਜਾਵੇ ਕਿ ਉਸ ਰਿਪੋਰਟ ਨੂੰ ਦੇਖ ਕੇ ਉਸੇ ਹੀ ਮੋਕੇ ਐਕਸਨ ਲਿਆ ਜਾਵੇ। ਉਨ•ਾਂ ਕਿਹਾ ਕਿ ਅਸੀਂ ਮੋਬਾਇਲ ਤੇ ਮੋਕੇ ਤੇ ਹੀ ਰਿਪੋਰਟ ਕਰ ਸਕਦੇ ਹਾਂ। ਉਨ•ਾਂ ਕਿਹਾ ਕਿ ਜੋ ਜਿਮ•ੇਦਾਰੀ ਪੰਜਾਬ ਸਰਕਾਰ ਨੇ ਸਾਬਕਾ ਸੈਨਿਕਾਂ ਦੀ ਲਗਾਈ ਹੈ,ਉਸ ਜਿਮ•ੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੀ ਹੈ ਤਾਂ ਜੋ ਪੰਜਾਬ ਸਰਕਾਰ ਖੁਸ਼ਹਾਲੀ ਦੇ  ਰਾਖਿਆਂ ਦੇ ਸਹਿਯੋਗ ਨਾਲ ਲੋਕ ਭਲਾਈ ਸਕੀਮਾਂ ਨੂੰ ਹੋਰ ਵੀ ਪਾਰਦਸ਼ਤਾ ਨਾਲ ਲੋਕਾਂ ਤੱਕ ਪਹੁੰਚਾ ਸਕਣ ਅਤੇ ਹੋਰਨਾਂ ਕਾਰਜਾਂ ਵਿੱਚ ਵੀ ਸੁਧਾਰ ਕੀਤੇ ਜਾ ਸਕਣ।
ਪਰਲਾਦ ਸਿੰਘ ਨੇ ਕਿਹਾ ਕਿ ਜਿਲ•ਾ ਪਠਾਨਕੋਟ ਅੰਦਰ ਖੁਸਹਾਲੀ ਲਿਆਵਾਂਗੇ, ਹਰਿਆਲੀ ਲਿਆਵਾਂਗੇ ਜਿਲ•ੇ ਅੰਦਰ , ਤੰਦਰੁਸਤੀ ਲਿਆਵਾਂਗੇ ਜਿਲ•ੇ ਅੰਦਰ ਅਤੇ ਜਿਲ•ੇ ਨੂੰ ਸਾਫ ਸੁਥਰਾ ਬਣਾਵਾਂਗੇ। ਊਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਵਿੱਚ ਉਨ•ਾ ਵੱਲੋਂ 80 ਪ੍ਰਤੀਸ਼ਤ ਟੀਚਾ ਪੂਰਾ ਕਰ ਲਿਆ ਹੈ। ਜਿਲ•ੇ ਨੂੰ ਸਾਫ ਸੁਥਰਾ ਅਤੇ ਗੰਦਗੀ ਮੁੱਕਤ ਬਣਾਉਂਣ ਲਈ ਪਹਿਲਾ ਹੀ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਬਰਮੀ ਕਲਚਰ ਅਪਣਾਉਂਣ ਲਈ ਸਰਪੰਚਾਂ ਨੂੰ ਜਾਗਰੁਕ ਕੀਤਾ ਗਿਆ ਹੈ। ਤਾਂ ਜੋ ਪਿੰਡ ਸਾਫ ਸੁਥਰੇ ਬਣ ਸਕਣ, ਗਲੀਆਂ ਅਤੇ ਨਾਲੀਆਂ ਦੇ ਲਈ ਸਾਫ ਸਫਾਈ ਦੀ ਵਿਵਸਥਾ ਲਈ ਵੀ ਸਰਪੰਚਾਂ ਨੂੰ ਜਾਗਰੁਕ ਕੀਤਾ ਗਿਆ ਹੈ । ਜਿਲ•ਾ ਪਠਾਨਕੋਟ ਨੂੰ ਨਸ਼ਾ ਮੁਕਤ ਕਰਨ ਦੇ ਲਈ ਹਰੇਕ ਜੀ.ਓ.ਜੀ. ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਲ•ੇ ਨੂੰ ਪ੍ਰਦੂਸਣ ਮੁਕਤ ਕਰਨ ਲਈ ਵੀ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ , ਜਿਲ•ੇ ਨੂੰ ਹਰਿਆ ਭਰਿਆ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੂਰਵ ਨੂੰ ਸਮਰਪਿਤ ਹਰੇਕ ਪਿੰਡ ਵਿੱਚ 550 ਪੋਦੇ ਲਗਾਏ ਜਾਣਗੇ ਅਤੇ ਹਰੇਕ 100 ਪੋਦਿਆਂ ਲਈ ਇੱਕ ਮਹਿਲਾ ਦੀ ਡਿਊਟੀ ਲਗਾਈ ਜਾਵੇਗੀ ਤਾਂ ਜੋ ਪੋਦਿਆਂ ਦੀ ਦੇਖ ਭਾਲ ਕੀਤੀ ਜਾ ਸਕੇ ਉਸ ਮਹਿਲਾ ਨੂੰ ਮਾਸਿਕ ਮਾਨਭੱਤਾ ਦਿੱਤਾ ਜਾਵੇਗਾ। ਉਨ•ਾਂ ਭਰੋਸਾ ਦਿੱਤਾ ਕਿ ਹਰੇਕ ਟੀਚੇ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ।

© 2016 News Track Live - ALL RIGHTS RESERVED