15 ਲੱਖ ਦੀ ਠੱਗੀ ਕਰਨ ਦੇ ਦੋਸ਼ ਵਿਚ ਮਾਮਲਾ ਦਰਜ

Feb 05 2019 03:19 PM
15 ਲੱਖ ਦੀ ਠੱਗੀ ਕਰਨ ਦੇ ਦੋਸ਼ ਵਿਚ ਮਾਮਲਾ ਦਰਜ

ਪਠਾਨਕੋਟ

ਪਠਾਨਕੋਟ ਦੇ 132 ਕੇ.ਵੀ. ਸਬ ਡਵੀਜ਼ਨ ਪਾਵਰ ਸਟੇਸ਼ਨ ਤੇ ਤਾਇਨਾਤ ਜੇ.ਈ. 'ਤੇ ਹਰਿਆਣਾ ਨਿਵਾਸੀ 3 ਨੌਜਵਾਨਾਂ ਨੂੰ ਸੈਨਾ ਵਿਚ ਭਰਤੀ ਕਰਵਾਉਣ ਦੇ ਨਾਂਅ 'ਤੇ 15 ਲੱਖ ਦੀ ਠੱਗੀ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਠੱਗੀ ਦੇ ਸ਼ਿਕਾਰ ਵਿਅਕਤੀ ਨੇ ਪੁਲਿਸ ਥਾਣਾ ਡਵੀਜ਼ਨ ਨੰਬਰ-2 ਵਿਚ ਕਰੀਬ 3 ਮਹੀਨੇ ਪਹਿਲਾਂ ਸ਼ਿਕਾਇਤ ਦਿੱਤੀ ਸੀ | ਆਪਣੀ ਸ਼ਿਕਾਇਤ ਵਿਚ ਬਹਾਦਰ ਸਿੰਘ ਵਾਸੀ ਪਿੰਡ ਢਾਬੀ ਟੇਕ ਜ਼ਿਲ੍ਹਾ ਜੀਂਦ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਰਾਧਾ ਸਵਾਮੀ ਸਤਿਸੰਗ ਭਵਨ ਬਿਆਸ ਵਿਚ ਜਾਂਦਾ ਸੀ, ਦਸੰਬਰ ਵਿਚ ਵੀ ਉਹ ਬਿਆਸ ਡੇਰਾ ਵਿਚ ਗਿਆ ਤਾਂ ਉਸ ਦੀ ਮੁਲਾਕਾਤ ਜੇ.ਈ. ਨਿਰਮਲ ਸਿੰਘ ਨਾਲ ਹੋਈ, ਉਸ ਨੇ ਕਿਹਾ ਕਿ ਉਹ ਸੈਨਾ ਵਿਚ ਲੋਕਾਂ ਨੂੰ ਭਰਤੀ ਕਰਵਾਉਂਦਾ ਹੈ ਤੇ ਤੁਹਾਡੇ ਤਿੰਨਾਂ ਪੋਤਰਿਆਂ ਨੂੰ ਵੀ ਸੈਨਾ ਵਿਚ ਨੌਕਰੀ ਲਗਵਾ ਦੇਵੇਗਾ, ਪਰ ਪ੍ਰਤੀ ਵਿਅਕਤੀ 5 ਲੱਖ ਰੁਪਏ ਖ਼ਰਚ ਆਵੇਗਾ, ਜਿਸ ਦੇ ਬਾਅਦ ਉਨ੍ਹਾਂ ਨੇ ਨਿਰਮਲ ਸਿੰਘ ਦੇ ਬੈਂਕ ਅਕਾਊਾਟ ਵਿਚ 15 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ | ਪਰ ਨਿਰਮਲ ਸਿੰਘ ਨੇ ਨਾ ਤਾਂ ਉਨ੍ਹਾਂ ਦੇ ਪੋਤਰਿਆਂ ਨੂੰ ਸੈਨਾ ਵਿਚ ਭਰਤੀ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ | ਥਾਣਾ ਡਵੀਜ਼ਨ ਨੰਬਰ-2 ਦੇ ਐੱਸ.ਐੱਚ.ਓ ਰਵਿੰਦਰ ਰੂਬੀ ਨੇ ਦੱਸਿਆ ਕਿ ਜੇ.ਈ ਨਿਰਮਲ ਸਿੰਘ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਐੱਸ.ਆਈ ਅਨੀਤਾ ਕੁਮਾਰੀ ਜਾਾਚ ਕਰ ਰਹੀ ਹੈ |

© 2016 News Track Live - ALL RIGHTS RESERVED