ਡੇਪੋ ਬਣਾ ਕੇ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ

Feb 06 2019 03:48 PM
ਡੇਪੋ ਬਣਾ ਕੇ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ

ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਨੋਜਵਾਨਾਂ ਨੂੰ ਨਸ਼ੇ ਤੋਂ ਮੁਕਤੀ ਦਿਲਾਉਂਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਅਧੀਨ ਜਿੱਥੇ ਸਰਕਾਰ ਡੇਪੋ ਬਣਾ ਕੇ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਆਊਟ ਰੀਚ ਕਲੀਨਿਕ ਖੋਲ ਕੇ ਨੋਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਕੱਢਣ ਵਿੱਚ ਸਹਾਇਤਾਂ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਜਿਲ•ੇ ਅੰਦਰ ਚਲਾਏ ਜਾ ਰਹੇ ਆਊਟ ਰੀਚ ਕਲੀਨਿਕ ਨਸ਼ੇ ਦਾ ਤਿਆਗ ਕਰਨ ਲਈ ਨੋਜਵਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। 
ਜਿਕਰਯੋਗ ਹੈ ਕਿ ਜਿਲ•ਾ ਪਠਾਨਕੋਟ ਵਿੱਚ ਇਸ ਸਮੇਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਆਊਟ ਰੀਚ ਕਲੀਨਿਕ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਲ•ਾ ਪਠਾਨਕੋਟ ਵਿੱਚ ਘਰੋਟਾ, ਨਰੋਟ ਜੈਮਲ ਸਿੰੰਘ, ਨਰੋਟ ਮਹਿਰਾ, ਬੰਧਾਨੀ ਅਤੇ ਤਾਰਾਗੜ• ਵਿਖੇ ਵੀ ਇਹ ਕਲੀਨਿਕ ਚਲਾਏ ਜਾ ਰਹੇ ਹਨ ਜੋ ਕਿ ਨੋਜਵਾਨਾਂ ਨੂੰ ਇੱਕ ਨਵੀਂ ਸੇਧ ਦੇ ਰਹੇ ਹਨ। 
ਜਾਣਕਾਰੀ ਦਿੰਦਿਆਂ ਡਾ. ਸੋਨੀਆ ਮਿਸਰਾ ਇੰਚਾਰਜ ਆਊਟ ਰੀਚ ਸੈਂਟਰ ਪਠਾਨਕੋਟ ਨੇ ਦੱਸਿਆ ਕਿ ਅਗਸਤ 2018 ਦੋਰਾਨ ਜਿਲ•ਾ ਪਠਾਨਕੋਟ ਵਿਖੇ ਆਊਟ ਰੀਚ ਸੈਂਟਰ ਖੋਲੇ ਗਏ ਸਨ ਅਤੇ ਇਨ•ਾਂ ਆਊਟ ਰੀਚ ਸੈਂਟਰਾਂ ਵਿੱਚ ਹੁਣ ਤੱਕ ਕਰੀਬ 380 ਨੋਜਵਾਨ ਦਵਾਈ ਖਾਂ ਕੇ ਨਸ਼ੇ ਤੋਂ ਮੁਕਤੀ ਪਾ ਚੁੱਕੇ ਹਨ। ਉਨ•ਾਂ ਦੱਸਿਆ ਕਿ ਆਊਟ ਰੀਚ ਕਲੀਨਿਕ ਪਠਾਨਕੋਟ ਵਿੱਚ ਇਸ ਸਮੇਂ ਉਨ•ਾਂ ਵੱਲੋਂ ਅਤੇ ਕੌਂਸਲਰ ਮਨਵਾਨ ਸਿੰਘ ਅਤੇ ਦਿਕਸਾ ਸਰਮਾ ਵੱਲੋਂ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ , ਨਸ਼ਾ ਛੱਡਣ ਵਾਲੇ ਨੋਜਵਾਨਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਨਸ਼ਾ ਛੱਡਣ ਦੇ ਲਈ ਕਲੀਨਿਕ ਵਿੱਚ ਆਉਂਣ ਵਾਲੇ ਨੋਜਵਾਨਾਂ ਨਾਲ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ। 
ਉਨ•ਾਂ ਕਿਹਾ ਕਿ ਨਸ਼ਾ ਵਿਅਕਤੀ ਨੂੰ ਸਰੀਰਕ ਤੌਰ ਤੇ ਪੂਰੀ ਤਰਾਂ ਕਮਜ਼ੋਰ ਕਰ ਦਿੰਦਾ ਹੈ,ਜਿਸ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨਸ਼ਟ ਹੋ ਜਾਂਦੀ ਹੈ।ਉਨਾਂ ਕਿਹਾ ਕਿ ਨਸ਼ਿਆ ਦੇ ਸੇਵਨ ਨਾਲ ਤਬਾਹ ਹੋ ਰਹੀ ਨੌਜਵਾਨੀ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਨਸ਼ਿਆਂ ਵੱਲ ਜਾਣ ਤੋਂ ਰੋਕਿਆ ਜਾਵੇ। ਉਨਾਂ ਕਿਹਾ ਕਿ ਨਸ਼ੇ ਦਾ ਆਦੀ ਵਿਅਕਤੀ ਕਈ ਵਾਰ ਸੰਗੀਨ ਅਪਰਾਧ ਕਰਦਾ ਹੈ ਅਤੇ ਜਿਸ ਨਾਲ ਜਿੰਦਗੀ ਤਬਾਹ ਹੋ ਜਾਂਦੀ ਹੈ। ਉਨਾਂ ਕਿਹਾ ਕਿ ਨਸ਼ਾ ਰੋਕੂ ਮੁਹਿੰਮ ਵਿੱਚ ਗ੍ਰਾਮ ਪੰਚਾਇਤਾਂ ਬਹੁਤ ਵੱਡਾ ਰੋਲ ਨਿਭਾ ਸਕਦੀਆਂ ਹਨ ਕਿਉਂਕਿ ਪੰਚਾਇਤਾਂ ਨੂੰ ਪਿੰਡ ਦੇ ਹਰੇਕ ਵਸਨੀਕ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ। ਉਨਾਂ ਕਿਹਾ ਕਿ  ਨਸ਼ਿਆਂ ਨਾਲ ਪੀੜਤ ਨੌਜਵਾਨਾਂ ਨਾਲ ਸਖਤੀ ਕਰਨ ਦੇ ਨਾਲ ਨਾਲ ਸਮਝਾਉਣ ਦੀ ਬਹੁਤ ਜ਼ਰੂਰਤ ਹੈ।ਉਨਾਂ ਕਿਹਾ ਕਿ ਜੇਕਰ ਘਰ ਘਰ ਤੋਂ ਨਸ਼ਾ ਖਤਮ ਕਰਨਾ ਹੈ ਤਾਂ ਸਾਨੂੰ ਘਰ ਘਰ ਤੋਂ ਹੀ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਕਰਨਾ ਹੋਵੇਗਾ। ਉਨਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਦਾ ਕੋਈ ਵੀ ਬੱਚਾ ਨਸ਼ੇ ਦਾ ਆਦੀ ਹੋ ਗਿਆ ਹੈ ਤਾਂ ਉਸ ਨੂੰ ਛੁਪਾਉਣ ਦੀ ਬਿਜਾਏ ਮਨੋਚਕਿਤਸਕ ਡਾਕਟਰ ਕੋਲ ਲਿਜਾ ਕੇ ਇਲਾਜ ਕਰਵਾਇਆ ਜਾਵੇ । ਉਨਾਂ ਕਿਹਾ ਕਿ ਜੇਕਰ ਅਸੀਂ ਨਸ਼ਿਆਂ ਖਿਲਾਫ ਹੁਣ ਵੀ ਨਾਂ ਜਾਗੇ ਤਾਂ ਬਹੁਤ ਦੇਰ ਹੋ ਜਾਵੇਗੀ ਜਿਸ ਦਾ ਬਾਅਦ ਵਿੱਚ ਬਹੁਤ ਪਛਤਾਵਾ ਹੋਵੇਗਾ।ਉਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਹੋਵੇਗਾ।

© 2016 News Track Live - ALL RIGHTS RESERVED