ਹਰੇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਫਿਊਚਰ ਵੋਟਰ ਇਲੈਕਟ੍ਰੋਲ ਲਿਟਰੇਸੀ ਕਲੱਬਾਂ ਸਥਾਪਤ ਕੀਤੀਆ ਜਾਣਗੀਆਂ

Feb 06 2019 03:48 PM
ਹਰੇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਫਿਊਚਰ ਵੋਟਰ ਇਲੈਕਟ੍ਰੋਲ ਲਿਟਰੇਸੀ ਕਲੱਬਾਂ ਸਥਾਪਤ ਕੀਤੀਆ ਜਾਣਗੀਆਂ

ਪਠਾਨਕੋਟ

ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ-ਕਮ- ਜਿਲ•ਾ ਚੋਣਕਾਰ ਅਫਸ਼ਰ ਦੇ ਦਿਸਾ ਨਿਰਦੇਸਾਂ ਅਨੁਸਾਰ ਅੱਜ ਜਿਲ•ਾ ਚੋਣ ਦਫਤਰ ਵੱਲੋਂ ਚਲਾਏ ਜਾ ਰਹੇ ਜਾਗਰੁਕਤਾ ਪ੍ਰੋਗਰਾਮ ਸਵੀਪ ਵੱਲੋਂ ਵਿਸ਼ੇਸ ਮੀਟਿੰਗ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸ. ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਨੇ ਕੀਤੀ। ਮੀਟਿੰਗ ਵਿੱਚ ਜਿਲ•ਾ ਸਵੀਪ ਕਮੇਟੀ ਦੇ ਜਿਲ•ਾ ਕੋਆਰਡੀਨੇਟਰ ਸ੍ਰੀ ਨਰੇਸ ਮਹਾਜਨ ਵਿਸ਼ੇਸ ਤੋਰ ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਸਰਵਸ੍ਰੀ ਰਵਿੰਦਰ ਕੁਮਾਰ ਜਿਲ•ਾ ਸਿੱਖਿਆ ਅਧਿਕਾਰੀ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ, ਪ੍ਰਿੰਸੀਪਲ ਓਮ ਪ੍ਰਕਾਸ ਅਤੇ ਹੋਰ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਹਾਜ਼ਰ ਸਨ। 
ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਨਰੇਸ ਮਹਾਜਨ ਨੇ ਕਿਹਾ ਕਿ ਜਿਵੈ ਕਿ ਅਗਾਮੀ ਲੋਕ ਸਭਾ ਦੀਆਂ ਆਮ ਚੋਣਾਂ-2019 ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਮੇਂ ਸਾਡੀ ਸਾਰਿਆਂ ਦੀ ਜਿਮ੍ਰੇਦਾਰੀ ਬਣਦੀ ਹੈ ਕਿ ਅਸੀਂ ਉਨ•ਾਂ ਵੋਟਰਾਂ ਨੂੰ ਜਿਨ•ਾਂ ਦੀ ਉਮਰ ਵੋਟ ਲਈ ਯੋਗ ਹੋ ਗਈ ਹੈ ਉਨ•ਾਂ ਨੂੰ ਵੋਟ ਬਣਾਉਂਣ ਅਤੇ ਵੋਟ ਪਾਉਂਣ ਲਈ ਜਾਗਰੁਕ ਕੀਤਾ ਜਾਵੇ। 
ਉਨ•ਾਂ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ•ਾ ਪਠਾਨਕੋਟ ਦੇ ਹਰੇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਫਿਊਚਰ ਵੋਟਰ ਇਲੈਕਟ੍ਰੋਲ ਲਿਟਰੇਸੀ ਕਲੱਬਾਂ ਸਥਾਪਤ ਕੀਤੀਆ ਜਾਣਗੀਆਂ। ਉਨ•ਾਂ ਕਿਹਾ ਕਿ ਹਰੇਕ ਸਕੂਲ ਦੀ ਕਲੱਬ ਵਿੱਚ 9ਵੀਂ, 10ਵੀਂ , ਗਿਆਹਰਵੀਂ ਅਤੇ ਬਾਹਰਵੀਂ ਕਲਾਸਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਇਨ•ਾਂ ਕਲੱਬਾਂ ਦਾ ਮੈਂਬਰ ਬਣਾਇਆ ਜਾਵੇਗਾ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਉਸ ਸਕੂਲ ਦੇ ਦੋ ਟੀਚਰਾਂ ਨੂੰ ਇਨ•ਾਂ ਕਲੱਬਾਂ ਦੇ ਨੋਡਲ ਅਫਸ਼ਰ ਵਜੋਂ ਨਿਯੁਕਤ ਕੀਤੀ ਜਾਵੇਗਾ। ਉਨ•ਾਂ ਕਿਹਾ ਕਿ ਜਿਨ•ਾਂ ਸਕੂਲਾਂ ਵਿੱਚ ਕਲੱਬਾਂ ਬਣਾਈਆਂ ਜਾਣਗੀਆਂ ਉਨ•ਾਂ ਕਲੱਬਾਂ ਨੂੰ hhtp://ecisveep.nic.in/report/clubid_request ਤੇ ਆਨ ਲਾਈਨ ਰਜਿਸਟ੍ਰਡ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਦਾ ਉਦੇਸ ਕੱਲ ਨੂੰ ਦੇਸ ਦਾ ਭਵਿੱਖ ਬਣਨ ਵਾਲੇ ਬੱਚਿਆਂ ਨੂੰ ਵੋਟ ਦਾ ਇਸਤੇਮਾਲ ਕਰਨ ਅਤੇ ਵੋਟ ਦੀ ਤਾਕਤ ਬਾਰੇ ਜਾਗਰੁਕ ਕੀਤਾ ਜਾਵੇ। 

© 2016 News Track Live - ALL RIGHTS RESERVED