ਡਿਸਟ੍ਰਿਕ ਮਾਸਟਰ ਟ੍ਰੇਨਰਾਂ ਅਤੇ ਅਸੈਂਬਲੀ ਮਾਸਟਰ ਟ੍ਰੇਨਰਾਂ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਦੀ ਦਿੱਤੀ ਟ੍ਰੇਨਿੰਗ

Feb 08 2019 12:48 PM
ਡਿਸਟ੍ਰਿਕ ਮਾਸਟਰ ਟ੍ਰੇਨਰਾਂ ਅਤੇ ਅਸੈਂਬਲੀ ਮਾਸਟਰ ਟ੍ਰੇਨਰਾਂ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਦੀ ਦਿੱਤੀ ਟ੍ਰੇਨਿੰਗ


ਪਠਾਨਕੋਟ

 ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਸਟੇਟ ਲੈਵਲ ਮਾਸਟਰ ਟ੍ਰੇਨਰ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਦੇ ਮੀਟਿੰਗ ਹਾਲ ਵਿਖੇ ਅਗਾਮੀ ਲੋਕ ਸਭਾ ਦੀਆਂ ਆਮ ਚੋਣਾਂ-2019 ਸਬੰਧੀ ਡਿਸਟ੍ਰਿਕ ਮਾਸਟਰ ਟ੍ਰੇਨਰਾਂ ਅਤੇ ਅਸੈਂਬਲੀ ਮਾਸਟਰ ਟ੍ਰੇਨਰਾਂ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਦੀ ਟ੍ਰੇਨਿੰਗ ਦਿੱਤੀ ਗਈ। 
 ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਜ਼ਿਲ•ਾ ਚੋਣ ਦਫ਼ਤਰ ਵੱਲੋਂ ਲਗਾਈ ਗਈ ਇਸ ਦੋ ਰੋਜ਼ਾ ਟ੍ਰੇਨਿੰਗ ਜ਼ੋ ਕਿ 6 ਫਰਵਰੀ ਨੂੰ ਸ਼ੁਰੂ ਹੋਈ ਸੀ ਅੱਜ ਉਹ 7 ਫਰਵਰੀ ਨੂੰ ਸਫ਼ਲਤਾ ਪੂਰਵਕ ਸੰਪੰਨ ਹੋ ਗਈ ਹੈ। ਉਨ•ਾਂ ਦੱਸਿਆ ਕਿ ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਮਾਸਟਰ ਟ੍ਰੇਨਰਾਂ ਨੂੰ ਵੋਟਿੰਗ ਮਸ਼ੀਨ ਦੀ ਪੂਰੀ ਟ੍ਰੇਨਿੰਗ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਮਾਸਟਰ ਟ੍ਰੇਨਰਾਂ ਨੂੰ ਵੈਲਟ ਯੂਨਿਟ, ਕੰਟਰੋਲ ਯੂਨਿਟ ਤੇ ਵੀਵੀਪੈਟ ਦੀ ਪੂਰੀ ਤਰ•ਾਂ ਨਾਲ ਜਾਣਕਾਰੀ ਮੁਹਈਆ ਕਰਵਾਈ ਗਈ ਹੈ ਤਾਂ ਜ਼ੋ ਇਹ ਮਾਸਟਰ ਟ੍ਰੇਨਰ ਆਪਣੇ ਆਪਣੇ ਅਸੈਂਬਲੀ ਸੈਗਮੈਂਟ ਵਿੱਚ ਪੋਲਿੰਗ ਸਟਾਫ਼ ਨੂੰ ਈਵੀਐਮ ਦੀ ਸਿਖਲਾਈ ਦੇ ਸਕਣ। ਉਨ•ਾਂ ਕਿਹਾ ਕਿ ਟ੍ਰੇਨਿੰਗ ਵਿੱਚ ਮਾਸਟਰ ਟ੍ਰੇਨਰਾਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਟ੍ਰੇਨਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਮਨਮੋਹਨ ਐਕਸੀਅਨ ਲੋਕ ਨਿਰਮਾਣ ਵਿਭਾਗ ਪਠਾਨਕੋਟ, ਇੰਦਰਜੀਤ ਸਿੰਘ ਸੁਪਰਡੈਂਟ ਨਗਰ ਨਿਗਮ ਪਠਾਨਕੋਟ, ਲਖਬੀਰ ਸਿੰਘ ਅਤੇ ਮਾਸਟਰ ਟ੍ਰੇਨਰ ਹਾਜ਼ਰ ਸਨ।

© 2016 News Track Live - ALL RIGHTS RESERVED