ਜਲਦੀ ਮਿਲੇਗਾ ਧਾਰ ਖੇਤਰ ਦੇ ਲੋਕਾਂ ਨੂੰ ਨਿਆੜੀ ਵਿਖੇ ਆਈ.ਟੀ.ਆਈ. ਦਾ ਤੋਹਫਾ –ਸ੍ਰੀ ਸੁਨੀਲ ਜਾਖੜ

Feb 08 2019 12:48 PM
ਜਲਦੀ ਮਿਲੇਗਾ ਧਾਰ ਖੇਤਰ ਦੇ ਲੋਕਾਂ ਨੂੰ ਨਿਆੜੀ ਵਿਖੇ ਆਈ.ਟੀ.ਆਈ. ਦਾ ਤੋਹਫਾ –ਸ੍ਰੀ ਸੁਨੀਲ ਜਾਖੜ


ਪਠਾਨਕੋਟ

ਜਿਲ•ਾ ਪਠਾਨਕੋਟ ਦੇ ਧਾਰ ਖੇਤਰ ਦੇ ਲੋਕਾਂ ਨੂੰ ਜਲਦੀ ਹੀ ਨਿਆੜੀ ਵਿਖੇ ਬਣਾਈ ਜਾਣ ਵਾਲੀ ਤਕਨੀਕੀ ਸਿੱਖਿਆ ਸੰਸਥਾ ਦਾ ਤੋਹਫਾ ਦਿੱਤਾ ਜਾਵੇਗਾ , ਇਸ ਆਈ.ਟੀ.ਆਈ. ਦੇ ਬਣਨ ਨਾਲ ਧਾਰ ਖੇਤਰ ਦੇ ਲੋਕਾਂ ਨੂੰ ਤਕਨੀਕੀ ਸਿੱਖਿਆ ਆਪਣੇ ਖੇਤਰ ਅੰਦਰ ਰਿਹ ਕੇ ਹੀ ਪ੍ਰਾਪਤ ਹੋ ਸਕੇਗੀ। ਇਹ ਪ੍ਰਗਟਾਵਾ ਸ੍ਰੀ ਸੁਨੀਲ ਜਾਖੜ ਸੰਸਦ ਜਿਲ•ਾ ਪਠਾਨਕੋਟ/ਗੁਰਦਾਸਪੁਰ ਨੇ ਕੀਤਾ। 
ਜਿਕਰਯੋਗ ਹੈ ਕਿ ਇਸ ਸਮੇਂ ਜਿਲ•ਾ ਪਠਾਨਕੋਟ ਅੰਦਰ ਤਿੰਨ ਆਈ.ਟੀ.ਆਈ. ਸੰਸਥਾਵਾਂ ਚੱਲ ਰਹੀਆਂ ਹਨ। ਜਿਨ•ਾਂ ਵਿੱਚ ਆਈ.ਟੀ.ਆਈ. ਬਮਿਆਲ, ਆਈ.ਟੀ.ਆਈ. (ਲੜਕੀਆਂ) ਪਠਾਨਕੋਟ ਅਤੇ ਆਈ.ਟੀ.ਆਈ. (ਲੜਕੇ) ਪਠਾਨਕੋਟ ਹਨ। ਜਿਕਰਯੋਗ ਹੈ ਕਿ ਕਾਫੀ ਲੰਮੇ ਸਮੇਂ ਤੋਂ ਧਾਰ ਖੇਤਰ ਦੇ ਲੋਕਾਂ ਦੀ ਮੰਗ ਰਹੀ ਹੈ ਕਿ ਪਠਾਨਕੋਟ ਉਨ•ਾਂ ਦੇ ਖੇਤਰ ਤੋਂ ਕਾਫੀ ਦੂਰ ਪੈਂਦਾ ਹੈ ਅਤੇ ਧਾਰ ਖੇਤਰ ਦੇ ਬੱਚਿਆਂ ਦਾ ਪਠਾਨਕੋਟ ਜਾਂ ਕੇ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਕਾਫੀ ਅੋਖਾ ਹੁੰਦਾ ਹੈ। ਲੋਕਾਂ ਦੀ ਮੰਗ ਰਹੀ ਹੈ ਕਿ ਨਿਆੜੀ ਵਿਖੇ ਆਈ. ਟੀ.ਆਈ. ਦਾ ਨਿਰਮਾਣ ਕੀਤਾ ਜਾਵੇ, ਤਾਂ ਜੋ ਧਾਰ ਖੇਤਰ ਦੇ ਬੱਚੇ ਵੀ ਤਕਨੀਕੀ ਸਿੱਖਿਆ ਪ੍ਰਾਪਤ ਕਰ ਸਕਣ। 
ਇਸ ਸਬੰਧੀ ਸ੍ਰੀ ਸੁਨੀਲ ਜਾਖੜ ਸੰਸਦ ਜਿਲ•ਾ ਪਠਾਨਕੋਟ/ਗੁਰਦਾਸਪੁਰ ਨੇ ਕਿਹਾ ਕਿ ਇਹ ਸੰਸਥਾ ਬਣਾਉਂਣ ਲਈ ਜੋ ਅੋਕੜਾ ਆ ਰਹੀਆਂ ਸਨ ਉਹ ਸਾਰੀਆਂ ਹੱਟ ਗਈਆ ਹਨ ਅਤੇ ਜਲਦੀ ਹੀ ਧਾਰ ਖੇਤਰ ਦੇ ਲੋਕਾਂ ਨੂੰ ਨਿਆੜੀ ਵਿਖੇ ਆਈ.ਟੀ.ਆਈ. ਦਾ ਤੋਹਫਾ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਸੰਸਥਾ ਦੇ ਬਣਨ ਨਾਲ ਧਾਰ ਖੇਤਰ ਦੇ ਬੱਚੇ ਵੀ ਤਕਨੀਕੀ ਸਿੱਖਿਆ ਪ੍ਰਾਪਤ ਕਰ ਸਕਣਗੇ। ਉਨ•ਾਂ ਦੱਸਿਆ ਕਿ ਤਕਨੀਕੀ ਸਿੱਖਿਆ ਮੰਤਰੀ ਸਾਹਿਬਾਨ ਵੱਲੋਂ ਵੀ ਕਿਹਾ ਗਿਆ ਹੈ ਕਿ ਜਲਦੀ ਆਈ.ਟੀ.ਆਈ. ਦਾ ਨਿਰਮਾਣ ਕਾਰਜ ਸੁਰੂ ਕਰ ਦਿੱਤਾ ਜਾਵੇਗਾ। 
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੋਰਾਨ ਜੋ ਪ੍ਰੋਜੈਕਟ ਕਿਸੇ ਕਾਰਨਾਂ ਕਰਕੇ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਸੁਰੂ ਨਹੀਂ ਹੋਏ ਅਤੇ ਉਨ•ਾਂ ਪ੍ਰੋਜੈਕਟਾਂ ਨਾਲ ਲੋਕਾਂ ਨੂੰ ਕਾਫੀ ਲਾਭ ਹੋਣ ਵਾਲਾ ਹੈ ਉਹ ਪ੍ਰੋਜੈਕਟ ਸੁਰੂ ਕਰਵਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਬਾਅਦੇ ਪੂਰੇ ਕਰ ਰਹੀ ਹੈ। ਉਨ•ਾ ਕਿਹਾ ਕਿ ਉਨ•ਾਂ ਦਾ ਪਹਿਲਾ ਉਪਰਾਲਾ ਰਹੇਗਾ ਕਿ ਧਾਰ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕੀਤੀ ਜਾਵੇ ਅਤੇ ਨਿਆੜੀ ਵਿਖੇ ਆਈ.ਟੀ.ਆਈ. ਦਾ ਨਿਰਮਾਣ ਕਾਰਜ ਸੁਰੂ ਕਵਾਇਆ ਜਾਵੇ। 

© 2016 News Track Live - ALL RIGHTS RESERVED