ਪਿੰਡ ਨਮਾਲਾ ਵਿਖੇ ਬਣਾਈ ਜਾਣ ਵਾਲੀ ਵਾਟਰ ਸਪਲਾਈ ਦੇ ਕਾਰਜ ਦਾ ਸੁਭਅਰੰਭ

Feb 08 2019 12:48 PM
ਪਿੰਡ ਨਮਾਲਾ ਵਿਖੇ ਬਣਾਈ ਜਾਣ ਵਾਲੀ ਵਾਟਰ ਸਪਲਾਈ ਦੇ ਕਾਰਜ ਦਾ ਸੁਭਅਰੰਭ



ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਜਿਲ•ਾ ਪਠਾਨਕੋਟ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਜਾ ਰਹੇ ਹਨ ਅਤੇ ਕੈਪਟਨ ਸਰਕਾਰ ਦੇ ਕਾਰਜਕਾਲ ਦੋਰਾਨ ਉਨ•ਾਂ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾ ਰਿਹਾ ਹੈ ਜੋ ਲੰਮੇ ਸਮੇਂ ਤੋਂ ਲੋਕਾਂ ਲਈ ਪਰੇਸਾਨੀ ਬਣੀਆਂ ਹੋਈਆਂ ਸਨ। ਇਸ ਅਧੀਨ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਘਰੋਟਾ ਬਲਾਕ ਦੇ ਪਿੰਡ ਨਮਾਲਾ ਵਿੱਚ ਕਰੀਬ 31 ਲੱਖ ਰੁਪਏ ਖਰਚ ਕਰ ਕੇ ਬਣਾਈ ਜਾਣ ਵਾਲੀ ਵਾਟਰ ਸਪਲਾਈ ਦੇ ਕੰਮ ਦਾ ਸੁਭ ਅਰੰਭ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ੍ਰੀ ਜੋਗਿੰੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਪਿੰਡ ਨਮਾਲਾ ਵਿਖੇ ਬਣਾਈ ਜਾਣ ਵਾਲੀ ਵਾਟਰ ਸਪਲਾਈ ਦਾ ਉਦਘਾਟਣ ਕਰਨ ਮਗਰੋ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਸਬੀਰ ਸਿੰਘ ਐਸ.ਡੀ.ਓ., ਰਣਯੋਧ ਸਿੰਘ ਜੇ.ਈ. ਅਤੇ ਹੋਰ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਪਾਰਟੀ ਕਾਰਜ ਕਰਤਾ ਵੀ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਦੱਸਿਆ ਕਿ ਇਸ ਪਿੰਡ ਵਿੱਚ ਕਰੀਬ 181ਘਰ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਨਮਾਲਾ ਪਿੰਡ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।  ਉਨ•ਾਂ ਕਿਹਾ ਕਿ ਪਹਿਲਾ ਇਸ ਪਿੰਡ ਨੂੰ ਪਿੰਡ ਠਾਕੁਰਪੁਰ ਵਿੱਚ ਲਗਾਈ ਵਾਟਰ ਸਪਾਲਾਈ ਤੋਂ ਪਾਣੀ ਦੀ ਸਪਲਾਈ ਸੀ ਪਰ ਆਖਿਰੀ ਪਿੰਡ ਹੋਣ ਕਾਰਨ ਪਾਣੀ ਦੀ ਸਪਲਾਈ ਨਹੀਂ ਪਹੁੰਚਦੀ ਸੀ, ਜਿਸ ਨਾਲ ਪਿੰਡ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ•ਾਂ ਕਿਹਾ ਕਿ 31 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ 1 ਟੰਕੀ ਬਣਾਈ ਜਾਵੇਗੀ,ਸਾਰੇ ਪਿੰਡ ਵਿੱਚ ਪਾਣੀ ਲਈ ਪਾਈਪ ਲਾਈਨ ਪਾਈ ਜਾਵੇਗੀ ਅਤੇ ਇੱਕ ਪੰਪ ਚੈਂਬਰ ਬਣਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਪਾਣੀ ਦਾ ਟਿਊਬਲ ਪਹਿਲਾ ਹੀ ਬਣਾਇਆ ਜਾ ਚੁੱਕਾ ਹੈ। ਉਨ•ਾਂ ਦੱਸਿਆ ਕਿ ਵਾਟਰ ਸਪਲਾਈ ਦਾ ਨਿਰਮਾਣ ਕਾਰਜ ਪੂਰਾ ਹੋਣ ਮਗਰੋਂ ਪੰਜਾਬ ਸਰਕਾਰ ਵੱਲੋਂ ਹਰੇਕ ਘਰ ਨੂੰ ਫ੍ਰੀ ਵਾਟਰ ਸਪਲਾਈ ਕੂਨੇਕਸ਼ਨ ਦਿੱਤਾ ਜਾਵੇਗਾ। 
ਉਨ•ਾਂ ਦੱਸਿਆ ਕਿ ਉਨ•ਾਂ ਦਾ ਉਪਰਾਲਾ ਹੈ ਕਿ ਵਿਧਾਨ ਸਭਾ ਹਲਕਾ ਭੋਆ ਦੇ ਲੋਕਾਂ ਨੂੰ ਕਿਸੇ ਵੀ ਤਰ•ਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਕਿਹਾ ਕਿ ਲੋਕਾਂ ਦੀ ਸੇਵਾ ਅਤੇ ਲੋਕਾਂ ਦੇ ਕੰਮ ਲਈ ਉਹ ਹਮੇਸਾ ਸਮਰਪਿਤ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਕੇ ਇਸੇ ਹੀ ਤਰ•ਾ ਸੇਵਾ ਕਰਦੇ ਰਹਿਣਗੇ। ਪਿੰਡ ਨਿਵਾਸੀਆਂ ਵੱਲੋਂ ਇਸ ਮੋਕੇ ਤੇ ਵਿਧਾਇਕ ਜੋਗਿੰਦਰ ਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। 

© 2016 News Track Live - ALL RIGHTS RESERVED