ਪੇਟ ਦੇ ਕੀੜਿਆਂ ਛੁਟਕਾਰਾ,ਸਾਡਾ ਨਰੋਆ ਭਵਿੱਖ ਸਾਰਾ

Feb 09 2019 03:03 PM
ਪੇਟ ਦੇ ਕੀੜਿਆਂ ਛੁਟਕਾਰਾ,ਸਾਡਾ ਨਰੋਆ ਭਵਿੱਖ ਸਾਰਾ



ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਦੀ ਦਿਸ਼ਾ ਨਿਰਦੇਸ਼ਾ ਹੇਠ 8 ਫਰਵਰੀ 2019 ਨੂੰ ਬਲਾਕ ਬੁੰਗਲ ਬਧਾਣੀ ਵਿਖੇ ਪੇਟ ਦੇ ਕੀੜਿਆ ਤੋਂ ਬਚਾਉਣ ਲਈ ਰਾਸ਼ਟਰੀ ਮੁਕਤੀ ਦਿਵਸ ਅਧੀਨ 1 ਤੋ 19 ਸਾਲ ਤੱਕ ਦੇ ਸਾਰੇ ਹੀ ਬੱਚਿਆ ਨੂੰ ਐਂਲਵੈਂਡਾਜੋਲ ਦੀਆ ਗੋਲੀਆ ਖਵਾਈਆ ਗਈਆ। ਇਸ ਦੀ ਸ਼ੁਰੂਆਤ ਐਸ.ਐਮ.ਓ. ਬਧਾਣੀ ਡਾ.ਸੰਤੋਸ਼ ਕੁਮਾਰੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਬਧਾਣੀ ਤੋ ਕੀਤੀ ਗਈ ਜਿੱਥੇ ਇਹ ਖੁਰਾਕ ਦੁਪਹਿਰ ਦੇ ਖਾਣੇ ਤੋ ਬਾਦ ਬੱਚਿਆ ਨੂੰ ਖਵਾਈ ਗਈ। ਇਸ ਦੋਰਾਨ ਡਾ.ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਪੇਟ ਦੇ ਕੀੜੇ ਹੋਣ ਨਾਲ ਬੱਚਿਆ ਵਿੱਚ ਕੁਪੋਸ਼ਣ,ਖੂਨ ਦੀ ਕਮੀ ਹੋ ਜਾਂਦੀ ਹੈ।ਜਿਸ ਕਾਰਨ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਸ਼ਰੀਰਕ ਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਵਿੱਚ ਕਮੀ ਵੀ ਆ ਸਕਦੀ ਹੈ। ਉਨ•ਾਂ ਨੇ ਬੱਚਿਆ ਨੂੰ ਹੱਥ ਧੋਣ ਦੀ ਸਹੀ ਤਕਨੀਕ ਬਾਰੇ ਦੱਸਿਆ ਅਤੇ ਨਹੂੰਆ ਨੂੰ ਛੋਟੇ ਤੇ ਸਾਫ ਰੱਖਣ ਲਈ ਵੀ ਕਿਹਾ।ਖਾਣੇ ਨੂੰ ਹਮੇਸ਼ਾ ਢੱਕ ਕੇ ਰੱਖਣ ਅਤੇ ਫਲਾ ਤੇ ਸਬਜੀਆ ਨੂੰ ਸਾਫ ਪਾਣੀ ਨਾਲ ਧੋਣ ਦੀ ਸਲਾਹ ਦਿਤੀ।ਬੱਚਿਆ ਨੂੰ ਹੱਥ ਹਮੇਸ਼ਾ ਖਾਣਾ ਖਾਣ ਤੋਂ ਪਹਿਲਾ ਅਤੇ ਪਖਾਨਾ ਜਾਣ ਤੋ ਬਾਦ ਵਿੱਚ ਧੋਣ ਲਈ ਕਿਹਾ ਗਿਆ। 
ਇਸ ਤੋ ਇਲਾਵਾ ਉਨ•ਾਂ ਨੇ ਦੱਸਿਆ ਕਿ ਜਿਹੜੇ ਬੱਚੇ ਅੱਜ ਖੁਰਾਕ ਲੈਣ ਤੋ ਵਾਂਝੇ ਰਹਿ ਗਏ ਹਨ,ਉਨ•ਾਂ ਨੂੰ ਮੋਪ-ਅੱਪ ਦਿਵਸ 14 ਫਰਵਰੀ 2019 ਨੂੰ ਇਹ ਖੁਰਾਕ ਜਰੂਰ ਖਵਾਈ ਜਾਵੇਗੀ। ਇਸ ਮੋਕੇ ਪ੍ਰਿੰਸੀਪਲ ਰਘਵੀਰ ਕੋਰ,ਰਿੰਪੀ ਬੀ.ਈ.ਈ.,ਸੋਮ ਨਾਥ,ਨੀਲਮ ਕੁਮਾਰੀ,ਲਖਵੀਰ ਸਿੰਘ ਆਦਿ ਹਾਜਰ ਸਨ।

© 2016 News Track Live - ALL RIGHTS RESERVED