ਮੈਡੀਕਲ ਕੈਂਪ ਦੋਰਾਨ 462 ਤੋਂ ਵੱਧ ਲੋਕਾਂ ਦੀ ਮੁਫਤ ਸਿਹਤ ਜਾਂਚ ਤੇ ਜ਼ਰੂਰੀ ਲੈਬ ਟੈਸਟ ਕੀਤੇ ਗਏ

Feb 09 2019 03:03 PM
ਮੈਡੀਕਲ ਕੈਂਪ ਦੋਰਾਨ 462 ਤੋਂ ਵੱਧ ਲੋਕਾਂ ਦੀ ਮੁਫਤ ਸਿਹਤ ਜਾਂਚ ਤੇ ਜ਼ਰੂਰੀ ਲੈਬ ਟੈਸਟ ਕੀਤੇ ਗਏ



ਪਠਾਨਕੋਟ

 ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵਲੋਂ ਜਿਲੇ• ਅੰਦਰ ਚੱਲਾਈ ਜਾ ਰਹੀ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਅੱਜ ਬਲਾਕ ਘਰੋਟਾ ਦੇ ਪਿੰਡਾਂ ਮਾਮੂਨ, ਸੀਉਂਟੀ ਕੁਠੇੜ, ਮਨਵਾਲ ਅਤੇ ਬਾਲਕ ਨਰੋਟ ਜੈਮਲ ਸਿੰਘ ਦੇ ਪਿੰਡਾਂ ਨਰੋਲੀ, ਐਮਾ ਸਾਇਦਾ,ਮਸਤਪੁਰ,ਵੱਡਾ ਤਲੂਰ, ਛੋਟਾ ਤਲੂਰ ਦਾ ਦੌਰਾ ਕੀਤਾ ਜਿਥੇ ਵਿਸ਼ੇਸ਼ ਮੈਡੀਕਲ ਕੈਂਪ ਲਗਾਏ। ਕੈਂਪਾਂ 'ਚ ਡਾਕਟਰਾਂ ਦੁਆਰਾ 462 ਤੋਂ ਵੱਧ ਲੋਕਾਂ ਦੀ ਮੁਫਤ ਸਿਹਤ ਜਾਂਚ ਤੇ ਜ਼ਰੂਰੀ ਲੈਬ ਟੈਸਟ ਕੀਤੇ ਗਏ ਅਤੇ ਮੋਕੇ ਤੇ ਲੋੜ ਅਨੁਸਾਰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਕੈਂਪ ਦੌਰਾਨ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦਾ ਟੀਕਾਕਰਨ, ਅੱਖਾਂ ਦੇ ਡਾਕਟਰਾਂ ਵਲੋਂ ਲੋਕਾਂ ਦੀਆਂ ਅੱਖਾਂ ਦਾ ਮੁਫਤ ਚੈਕ-ਅਪ, ਜਵਾਨ ਅਤੇ ਬਜ਼ੁਰਗਾਂ ਦੀ ਸਿਹਤ ਜਾਂਚ ਤੋਂ ਇਲਾਵਾ ਨਸ਼ਿਆਂ ਦੇ ਸਿਹਤ ਉਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਤੇ ਨਸ਼ਿਆਂ ਦੀ ਰੋਕਥਾਮ ਬਾਰੇ ਲੋਕਾਂ ਨਾਲ ਹੈਲਥ ਟਾਕ ਕੀਤੀ ਗਈ। ਸਿਹਤ ਵਿਭਾਗ ਦੇ 8ealth *Wellness 3entres OO1“ 3linics ਅਤੇ OO1“ 3linics ਬਾਰੇ ਵੀ ਲੋਕਾਂ ਨੂੰ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਸਿਹਤ ਕਰਮਚਾਰੀਆਂ ਵਲੋਂ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸੰਬਧੀ ਸਹੂਲਤਾਂ ਬਾਰੇ ਆਈ.ਈ.ਸੀ. ਪ੍ਰਿਟ ਮਟੀਰੀਅਲ ਅਤੇ ਸ਼ਾਰਟ ਫਿਲਮਾਂ ਰਾਹੀਂ ਜਾਗਰੂਕ ਕੀਤਾ ਗਿਆ। ਡਾਕਟਰਾਂ ਵਲੋਂ ਸਵਾਇਨ ਫਲੁ, ਡੇਂਗੂ, ਮਲੇਰੀਆ ਤੋਂ ਬਚਾਅ ਬਾਰੇ ਲੋਕਾਂ ਨੂੰ ਦੱਸਿਆ ਗਿਆ ਅਤੇ ਜਾਂਚ ਦੌਰਾਨ ਸ਼ੱਕੀ ਮਰੀਜ਼ਾਂ ਨੂੰ ਜਿਲਾ• ਹਸਪਤਾਲ ਪਠਾਨਕੋਟ ਵਿਖੇ ਇਲਾਜ ਲਈ ਰੈਫਰ ਕੀਤਾ ਗਿਆ।
ਰਾਜ ਦੇ ਵਸਨੀਕਾਂ ਦੀ ਚੰਗੀ ਸਿਹਤ ਲਈ ਸਿਹਤ ਵਿਭਾਗ, ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਇਸ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਨੂੰ ਪਿੰਡਾਂ ਦੇ ਲੋਕਾਂ ਵਲੋਂ ਭਰਵਾਂ ਹੂੰਗਾਰਾ ਮਿਲ ਰਿਹਾ ਹੈ। ਰੂਟ ਪਲੈਨ ਮੁਤਾਬਿਕ ਕੱਲ ਇਹ ਮੁਹਿੰਮ ਬਲਾਕ ਘਰੋਟਾ ਦੇ ਖਾਨਪੁਰ, ਗੋਸਾਂਈਪੁਰ, ਚੱਕ ਮਾਧੋ ਸਿੰਘ ਤੇ ਗੰਦਲਾ ਲਾੜੀ ਅਤੇ ਬਲਾਕ ਨਰੋਟ ਜੈਮਲ ਸਿੰਘ ਦੇ ਉਦੇਪੁਰ ਐਮਾ, ਫਟੋਚੱਕ, ਰਾਮਕਾਲਵਾਂ, ਰਤਰਾਵਨ ਅਤੇ ਕਿਲਪੁਰ ਪਿੰਡਾਂ ਨੂੰ ਕਵਰ ਕਰੇਗੀ ਜਿੱਥੇ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾਣਗੇ। ਇਨਾਂ ਪਿੰਡਾਂ ਦੇ ਸਰਪੰਚਾ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਲੋਕ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਦਾ ਲਾਭ ਲੈ ਕੇ ਨਿਰੋਗ ਜੀਵਨ ਜੀਣ।

© 2016 News Track Live - ALL RIGHTS RESERVED