ਜੇਲ•ਾਂ ਮੰਤਰੀ ਪੰਜਾਬ ਪਠਾਨਕੋਟ ਵਿਖੇ ਪਹੁੰਚੇ

Feb 11 2019 03:00 PM
ਜੇਲ•ਾਂ ਮੰਤਰੀ ਪੰਜਾਬ ਪਠਾਨਕੋਟ ਵਿਖੇ ਪਹੁੰਚੇ


ਪਠਾਨਕੋਟ

ਸ. ਸੁਖਜਿੰਦਰ ਸਿੰਘ ਰੰਧਾਵਾ ਮਾਨਯੋਗ ਸਹਿਕਾਰਤਾ ਅਤੇ ਜੇਲ•ਾਂ ਮੰਤਰੀ ਪੰਜਾਬ ਪਠਾਨਕੋਟ ਵਿਖੇ ਪਹੁੰਚੇ ਅਤੇ ਪਠਾਨਕੋਟ ਦੇ ਮੀਰਪੁਰ ਕਲੋਨੀ ਵਿੱਚ ਸਥਿਤ ਗੁਰੁਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਜਿਕਰਯੋਗ ਹੈ ਕਿ ਪਠਾਨਕੋਟ ਨਿਵਾਸੀ ਦੇਵ ਰਾਜ ਅਤੇ ਕਿਸ਼ਨ ਕੁਮਾਰ ਵੱਲੋਂ ਸ. ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਮੰਤਰੀ ਬਣਨ ਤੇ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਰੱਖੇ ਗਏ ਸਨ। ਪਠਾਨਕੋਟ ਪਹੁੰਚਣ ਤੇ ਮਾਨਯੋਗ ਮੰਤਰੀ ਸਾਹਿਬ ਜੀ ਦਾ ਸਵਾਗਤ ਜਿਲ•ਾ ਪ੍ਰਸਾਸਨ ਵੱਲੋਂ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਵੱਲੋਂੇ ਕੀਤਾ ਗਿਆ। ਇਸ ਮੋਕੇ ਤੇ ਕਾਂਗਰਸ ਆਗੂਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਗੁਰਦੀਪ ਸਿੰਘ ਗੁਲਾਟੀ ਅਤੇ ਹੋਰ ਕਮੇਟੀ ਮੈਂਬਰਾਂ ਨੇ ਸ. ਸੁਖਜਿੰਦਰ ਸਿੰਘ ਰੰਧਾਵਾ ਮਾਨਯੋਗ ਸਹਿਕਾਰਤਾ ਅਤੇ ਜੇਲ•ਾਂ ਮੰਤਰੀ ਪੰਜਾਬ ਦਾ ਭਰਵਾ ਸਵਾਗਤ ਕੀਤਾ ਗਿਆ। 
ਇਸ ਮੋਕੇ ਤੇ ਸ. ਸੁਖਜਿੰਦਰ ਸਿੰਘ ਰੰਧਾਵਾ ਮਾਨਯੋਗ ਸਹਿਕਾਰਤਾ ਅਤੇ ਜੇਲ•ਾਂ ਮੰਤਰੀ ਪੰਜਾਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ। ਇਸ ਮੋਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਮੰਤਰੀ ਸਾਹਿਬ ਨੂੰ ਸਿਰੋਪੇ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ। 

© 2016 News Track Live - ALL RIGHTS RESERVED