ਡਾ. ਹਰਤਰਨ ਪਾਲ ਸਿੰਘ ਸੈਣੀ ਨੇ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ ਦਾ ਆਹੁਦਾ ਸਭਾਲਿਆ

Feb 12 2019 03:43 PM
ਡਾ. ਹਰਤਰਨ ਪਾਲ ਸਿੰਘ ਸੈਣੀ ਨੇ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ ਦਾ ਆਹੁਦਾ ਸਭਾਲਿਆ



ਪਠਾਨਕੋਟ

ਡਾ. ਹਰਤਰਨ ਪਾਲ ਸਿੰਘ ਸੈਣੀ ਨੇ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ ਦਾ ਆਹੁਦਾ ਸਭਾਲਿਆ ਲਿਆ ਹੈ। ਇਸ ਮੋਕੇ ਤੇ ਡਾ. ਹਰਤਰਨ ਪਾਲ ਸਿੰਘ ਸੈਣੀ ਨੇ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ ਇਸ ਤੋਂ ਪਹਿਲਾ ਉਹ ਜਿਲ•ਾ ਹੁਸਿਆਰਪੁਰ ਦੇ ਬਲਾਕ ਮੁਕੇਰਿਆਂ ਵਿਖੇ ਬਲਾਕ ਖੇਤੀਬਾੜੀ ਅਫਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਅਤੇ ਪਦ ਉਨਤੀ ਤੋਂ ਬਾਅਦ ਹੁਣ ਉਨ•ਾਂ ਜਿਲ•ਾ ਪਠਾਨਕੋਟ ਅਤੇ ਜਿਲ•ਾ ਗੁਰਦਾਸਪੁਰ ਵਿਖੇ ਬਤੋਰ ਮੁੱਖ ਖੇਤੀ ਬਾੜੀ ਅਫਸ਼ਰ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ ਉਹ ਜਿਲ•ਾ ਪਠਾਨਕੋਟ ਵਿੱਚ ਬਤੋਰ ਖੇਤੀ ਬਾੜੀ ਅਫਸ਼ਰ ਅਤੇ ਖੇਤੀਬਾੜੀ ਵਿਕਾਸ ਅਫਸ਼ਰ ਵਜੋਂ ਲਗਾਤਾਰ 17 ਸਾਲ ਤੱਕ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ ਖੇਤੀ ਬਾੜੀ ਵਿਭਾਗ ਦੀ ਸਮੂੱਚੀ ਟੀਮ ਵੱਲੋਂ ਬਹੁਤ ਹੀ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਨੂੰ ਭਵਿੱਖ ਵਿੱਚ ਹੋਰ ਵੀ ਵਧੀਆ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਖੇਤੀ ਬਾੜੀ ਦੇ ਕਿੱਤੇ ਨੂੰ ਲਾਹੇਵੰਦ ਬਣਾਉਂਣ ਲਈ ਖੇਤੀ ਲਾਗਤ ਖਰਚੇ ਘੱਟ ਕਰਕੇ ਕਿਸਾਨਾਂ ਦੀ ਅਮਦਨ ਵਧਾਉਂਣ ਲਈ ਸਮੂੱਚੇ ਤੋਰ ਤੇ ਉਪਰਾਲੇ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਪਤਕਾਰਾਂ ਨੂੰ ਸੁੱਧ ਭੋਜਨ ਪ੍ਰਦਾਨ ਕਰਨ ਲਈ ਘੱਟੋ ਘੱਟ ਰਸਾਇਣਿਕ ਖਾਦਾਂ ਅਤੇ ਕੀਟਨਾਸਕਾਂ ਦੀ ਵਰਤੋਂ ਕਰ ਕੇ ਫਸਲਾਂ ਦੀ ਪੈਦਾਵਾਰ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਛੋਟੇ ਅਤੇ ਸਿਮਾਂਤ ਕਿਸਾਨਾਂ ਦੀ ਅਮਦਨ ਵਿੱਚ ਵਾਧਾ ਕਰਨ ਲਈ ਕਿਸਾਨ ਉਤਪਾਦਕ ਸੰਗਠਨ ਕਾਇਮ ਕੀਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਤਕਨੀਕੀ ਤੋਰ ਤੇ ਮਜਬੂਤ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸਕਿਲ ਨਹੀਂ ਆਉਂਣ ਦਿੱਤੀ ਜਾਵੇਗੀ। ਉਨ•ਾਂ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਜਿਮੈਵਾਰੀਆਂ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਣ, ਤਾਂ ਜੋ ਕਿਸਾਨਾਂ ਨੂੰ ਬਿਹਤਰ ਖੇਤੀ ਪ੍ਰਸਾਰ ਸੇਵਾਵਾਂ ਦਿੱਤੀਆਂ ਜਾ ਸਕਣ।  ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਹਰਿੰਦਰ ਸਿੰਘ ਬੈਂਸ, ਡਾ. ਅਮਰੀਕ ਸਿੰਘ, ਡਾ. ਰਜਿੰਦਰ ਕੁਮਾਰ, ਗੁਰਦਿੱਤ ਸਿੰਘ, ਸੁਭਾਸ ਚੰਦਰ, ਹਰਪ੍ਰੀਤ ਸਿੰਘ, ਵਿਕਰਾਂਤ ਧਵਨ, ਮਨਪ੍ਰੀਤ ਸਿੰਘ, ਪਰਮਿੰਦਰ ਸਿੰਘ, ਚੰਦਨ, ਸੁਦੇਸ ਕੁਮਾਰ , ਰਾਜ ਕੁਮਾਰ, ਦੇਵ ਦੱਤ, ਡਾ. ਬਲਦੇਵ ਸਿੰਘ, ਪ੍ਰਿਤਪਾਲ ਸਿੰਘ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ। 

© 2016 News Track Live - ALL RIGHTS RESERVED