ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਸਕੀਮ ਅਧੀਨ ਕਿਸਾਨਾਂ ਨੂੰ ਨਿਰਧਾਰਤ ਰਾਸ਼ੀ ਦਿੱਤੀ ਜਾਣੀ

Feb 13 2019 03:07 PM
ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਸਕੀਮ ਅਧੀਨ ਕਿਸਾਨਾਂ ਨੂੰ ਨਿਰਧਾਰਤ ਰਾਸ਼ੀ ਦਿੱਤੀ ਜਾਣੀ

ਪਠਾਨਕੋਟ

ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸ. ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ ਦੀ ਪ੍ਰਧਾਨਗੀ ਵਿੱਚ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀ.ਐਮ. ਕਿਸਾਨ) ਸਕੀਮ ਅਧੀਨ ਸਬੰਧਤ ਵਿਭਾਗਾਂ ਨਾਲ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਹਰਿੰਦਰ ਸਿੰਘ ਬੈਂਸ ਖੇਤੀ ਬਾੜੀ ਅਫਸ਼ਰ ਪਠਾਨਕੋਟ, ਸੁਖਵੰਤ ਰਾਜ  ਡਿਪਟੀ ਰਜਿਸਟ੍ਰਾਰ ਕੋਪਰੇਟਿਵ ਸੋਸਾਇਟੀ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਅਨਿਲ ਐਰੀ, ਰੋਹਿਤ ਸਰਮਾ, ਨੀਰਜ ਸਰਮਾ ਅਤੇ ਹੋਰ ਸਬੰਧਤ ਵਿਭਾਗੀ ਅਧਿਕਾਰੀ ਹਾਜ਼ਰ ਸਨ। 
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ.ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਸਕੀਮ ਅਧੀਨ ਕਿਸਾਨਾਂ ਨੂੰ ਨਿਰਧਾਰਤ ਰਾਸ਼ੀ ਦਿੱਤੀ ਜਾਣੀ ਹੈ। ਉਨ•ਾਂ ਦੱਸਿਆ ਜਿਨ•ਾਂ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜਮੀਨ ਹੈ ਉਹ ਇਸ ਯੋਜਨਾਂ ਦੇ ਲਾਭ ਪਾਤਰੀ ਹਨ। ਉਨ•ਾਂ ਕਿਹਾ ਕਿ ਕਿਸਾਨ 18 ਫਰਵਰੀ ਤੱਕ ਆਪਣੀਆਂ ਅਰਜੀਆਂ ਕੋਪਰੇਟਿਵ ਸੋਸਾਇਟੀ ਦੇ ਦਫਤਰ ਵਿਖੇ ਜਮ•ਾ ਕਰਵਾਉਂਣਗੇ ਅਤੇ ਨਾਲ ਹੀ ਇੱਕ ਸਵੈ ਘੋਸਣਾ ਪੱਤਰ ਵੀ ਦੇਣਗੇ। ਉਨ•ਾਂ ਦੱਸਿਆ ਕਿ ਸਰਕਾਰ ਵੱਲੋਂ ਇਕ ਸਾਲ ਲਈ ਨਿਰਧਾਰਤ ਕੀਤੀ 6 ਹਜਾਰ ਰੁਪਏ ਦੀ ਰਾਸ਼ੀ ਤਿੰਨ ਕਿਸਤਾਂ ਵਿੱਚ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਉਪਰੋਕਤ ਸਕੀਮ ਵਿੱਚ ਲਾਭਪਾਤਰੀ ਸਰਕਾਰੀ /ਅਰਧ ਸਰਕਾਰੀ ਅਦਾਰੇ ਵਿੱਚ ਨੋਕਰੀ ਨਾ ਕਰਦਾ ਹੋਵੇ, ਅਮਦਨ ਕਰ ਦਾਤਾ ਇਸ ਯੋਜਨਾ ਲਈ ਅਰਜੀ ਨਹੀਂ ਦੇ ਸਕਣਗੇ। ਇਸ ਤੋਂ ਇਲਾਵਾ ਸੰਵਿਧਾਨਿਕ ਆਹੁਦੇ ਜਿਵੇਂ ਸਰਕਾਰ ਦੇ ਮੰਤਰੀ/ਐਮ.ਪੀ./ਐਮ.ਐਲ.ਏ./ਮੇਅਰ/ਚੇਅਰਮੈਨ/ਅਤੇ ਜਿਲ•ਾ ਪ੍ਰੀਸਦ ਦੇ ਆਹੁਦੇ ਤੇ ਨਾ ਹੋਵੇ ਅਤੇ ਨਾ ਹੀ ਕਦੇ ਰਿਹਾ ਹੋਵੇ, ਇਸ ਤੋਂ ਇਲਾਵਾ ਡਾਕਟਰ/ਇੰਜੀਨੀਅਰ/ਵਕੀਲ/ਆਰਕੀਟੈਕਟ/ਚਾਰਟ ਅਕਾਊਂਟੈਂਟ ਨਾ ਹੋਵੇ। ਉਨ•ਾਂ ਦੱਸਿਆ ਕਿ ਅਗਰ ਉਪਰੋਕਤ ਕੰਮਕਾਜ ਵਿੱਚ ਕੋਈ ਵਿਅਕਤੀ ਇਸ ਯੋਜਨਾਂ ਦਾ ਲਾਭ ਲੈਂਦਾ ਹੈ ਤਾ ਬਾਅਦ ਵਿੱਚ ਪਤਾ ਲਗਦਾ ਹੈ ਕਿ ਇਸ ਰਾਸ਼ੀ ਦੀ ਅਦਾਇਗੀ ਗਲਤ ਕੀਤੀ ਜਾ ਰਹੀ ਸੀ ਤਾਂ ਲਾਭ ਪਾਤਰੀ ਨੂੰ ਇਹ ਰਾਸ਼ੀ ਵਾਪਿਸ ਕਰਨੀ ਹੋਵੇਗੀ। ਉਨ•ਾਂ ਦੱਸਿਆ ਕਿ ਲਾਭਪਾਤਰੀ ਵੱਲੋਂ ਇਕ ਸਵੈ ਘੋਸਣਾ ਪੱਤਰ ਦੇਣਾ ਹੋਵੇਗਾ ਅਤੇ ਉਸ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਦਰਜ ਕਰਨੀ ਹੋਵੇਗੀ। 

© 2016 News Track Live - ALL RIGHTS RESERVED