ਤੰਦਰੁਸਤ ਪੰਜਾਬ ਸਿਹਤ ਮੁਹਿੰਮ“ ਦਾ ਵੱਧ ਵੱਧ ਲਾਭ ਲੈਣ ਅਤੇ ਤੰਦਰੁਸਤ ਸਿਹਤ ਪ੍ਰਤੀ ਜਾਗਰੂਕ ਹੋਣ

Feb 13 2019 03:07 PM
ਤੰਦਰੁਸਤ ਪੰਜਾਬ ਸਿਹਤ ਮੁਹਿੰਮ“ ਦਾ ਵੱਧ ਵੱਧ ਲਾਭ ਲੈਣ ਅਤੇ ਤੰਦਰੁਸਤ ਸਿਹਤ ਪ੍ਰਤੀ ਜਾਗਰੂਕ ਹੋਣ

ਪਠਾਨਕੋਟ

“ਤੰਦਰੁਸਤ ਪੰਜਾਬ ਸਿਹਤ ਮੁਹਿੰਮ“ ਦਾ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਅਤੇ ਜਿਲਾ• ਪਰਿਵਾਰ ਭਲਾਈ ਅਫਸਰ ਡਾ.ਰਾਕੇਸ਼ ਸਰਪਾਲ ਵਲੋਂ ਅਰਬਨ ਸੁਜਾਨਪੁਰ ਵਿਖੇ ਦੌਰਾ ਕੀਤਾ ਗਿਆ। ਤੰਦਰੁਸਤ ਪੰਜਾਬ ਸਿਹਤ ਮੁਹਿੰਮ ਤਹਿਤ ਲਗਾਏ ਗÂ ੇ ਵਿਸ਼ੇਸ਼ ਮੈਡੀਕਲ ਕੈਂਪ ਦੇ ਮੌਕੇ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਮਾਨਯੋਗ ਮੁੱਖ ਮਤੰਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਆਮ ਲੋਕਾਂ ਨੂੰ ਚੰਗੀ ਸਿਹਤ ਦੇਣ ਦੇ ਮੱਕਸਦ ਨਾਲ“ਤੰਦਰੁਸਤ ਪੰਜਾਬ ਸਿਹਤ ਮੁਹਿੰਮ“ ਦੀ ਸ਼ੁਰੂਆਤ ਰਾਜ ਭਰ ਅੰਦਰ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਜਿਲੇ• ਅੰਦਰ ਵੱਖ ਵੱਖ ਥਾਂਵਾਂ ਦੇ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਜਿਨਾਂ'ਚ ਡਾਕਟਰਾਂ ਵਲੋਂ ਆਮ ਲੋਕਾਂ ਦੀ ਮੁਫਤ ਸਿਹਤ ਜਾਂਚ, ਜ਼ਰੂਰੀ ਮੈਡੀਕਲ ਟੈਸਟ ਅਤੇ ਲੋੜ ਅਨੁਸਾਰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਇਨਾਂ ਮੈਡੀਕਲ ਕੈਂਪਾਂ ਦੌਰਾਨ ਅੱਖਾਂ ਦੇ ਡਾਕਟਰਾਂ ਵਲੋਂ ਲੋਕਾਂ ਦੀਆਂ ਅੱਖਾਂ ਦੀ ਮੁਫਤ ਜਾਂਚ, ਗਰਭਵਤੀ ਔਰਤਾਂ ਤੇ ਬੱਚਿਆਂ ਦਾ ਟੀਕਾਕਰਨ, ਜਵਾਨਾਂ ਅਤੇ ਬਜ਼ੁਰਗਾਂ ਦੀ ਸਿਹਤ ਜਾਂਚ, ਗਰਭ ਅਵਸਥਾ ਦੌਰਾਨ ਸਤੁੰਲਿਤ ਭੋਜਨ ਲੈਣ, ਬੱਚਿਆਂ ਨੂੰ ਕੁਪੋਸ਼ਨ ਤੋਂ ਬਚਾਉਣ ਆਦਿ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਯੁਵਾ ਪੀੜੀ ਨੂੰ ਨਸ਼ਿਆਂ ਦੇ ਸਿਹਤ ਉਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਤੇ ਨਸ਼ਿਆਂ ਦੀ ਰੋਕਥਾਮ ਬਾਰੇ ਹੈਲਥ ਟਾਕ ਰਾਹੀਂ ਅਵੇਅਰ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਗ੍ਰਸਤ ਲੋਕਾਂ ਨੂੰ ਨਸ਼ੇ ਦੇ ਜਾਲ' ਚੋ ਂਕਢੱਣ ਲਈ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ OO1“ 3linics ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਈ.ਈ.ਸੀ ਪ੍ਰਚਾਰ ਵੈਨ ਰਾਹੀਂ ਲੋਕਾਂ ਸਿਹਤ ਵਿਭਾਗ ਪੰਜਾਬ ਵਲੋਂ ਦਿੱਤੀਆਂ ਜਾ ਰਹੀਆਂ ਵੱਖ ਵੱਖ ਸਿਹਤ ਸਹੂਲਤਾਂ ਬਾਰੇ ਆਈ.ਈ.ਸੀ ਪ੍ਰਿੰਟ ਮਟੀਰੀਅਲ ਅਤੇ ਸ਼ਾਰਟ ਫਿਲਮਾਂ ਦੇ ਰਾਹੀਂ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਤੰਦਰੁਸਤ ਪੰਜਾਬ ਸਿਹਤ ਮੁਹਿੰਮ “ ਅੱਜ ਅਤੇ ਕੱਲ ਦੋ ਦਿਨ ਅਰਬਨ ਸੁਜਾਨਪੁਰ ਦੇ ਬਾਕੀ ਵਾਰਡਾਂ ਨੂੰ ਕਵਰ ਕਰੇਗੀ ਤੇ ਮੈਡੀਕਲ ਕੈਂਪ ਲਗਾਏ ਜਾਣਗੇ। ਇਸ ਲਈ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਤੰਦਰੁਸਤ ਪੰਜਾਬ ਸਿਹਤ ਮੁਹਿੰਮ“ ਦਾ ਵੱਧ ਵੱਧ ਲਾਭ ਲੈਣ ਅਤੇ ਤੰਦਰੁਸਤ ਸਿਹਤ ਪ੍ਰਤੀ ਜਾਗਰੂਕ ਹੋਣ।
ਇਸ ਮੌਕੇ ਜਿਲਾ• ਪਰਿਵਾਰ ਭਲਾਈ-ਕਮ-ਨੋਡਲ ਅਫਸਰ“ਤੰਦਰੁਸਤ ਪੰਜਾਬ ਸਿਹਤ ਮੁਹਿੰਮ“ ਡਾ.ਰਾਕੇਸ਼ ਸਰਪਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿਤੀ 28.01.2019 ਨੂੰ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਹੁਣ ਤੱਕ 5,456 ਲੋਕਾਂ ਦੀ ਸਿਹਤ ਜਾਂਚ, 3160 ਜ਼ਰੂਰੀ ਲੈਬ ਟੈਸਟ, 302 ਗਰਭਵਤੀ ਮਹਿਲਾਵਾਂ ਅਤੇ 87 ਛੋਟੇ ਬੱਚਿਆਂ ਦਾ ਟੀਕਾਕਰਨ ਅਤੇ 15281 ਲੋਕਾਂ ਨੂੰ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੰਬਧੀ ਸਹੂਲਤਾਂ ਬਾਰ ੇਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਕੱਲ ਮਿਤੀ 13.02.2019 ਨੂੰ “ਤੰਦਰੁਸਤ ਪੰਜਾਬ ਸਿਹਤ ਮੁਹਿੰਮ“ਦੀ ਸ਼ੁਰੂਆਤ ਬਲਾਕ ਬਧਾਨੀ ਵਿਖੇ ਕੀਤੀ ਜਾ ਰਹੀ ਹੈ। 

© 2016 News Track Live - ALL RIGHTS RESERVED