ਕਣਕ ਦੀ ਫਸਲ ਵਿੱਚ ਖੜੇ ਬਰਸਾਤ ਦੇ ਪਾਣੀ ਨੂੰ ਖੇਤਾਂ ਵਿੱਚ ਕੱਢਣ ਦੇ ਉਪਰਾਲੇ ਕੀਤੇ ਜਾਣ:ਡਾ. ਅਮਰੀਕ ਸਿੰਘ

Feb 14 2019 03:31 PM
ਕਣਕ ਦੀ ਫਸਲ ਵਿੱਚ ਖੜੇ ਬਰਸਾਤ ਦੇ ਪਾਣੀ ਨੂੰ ਖੇਤਾਂ ਵਿੱਚ ਕੱਢਣ ਦੇ ਉਪਰਾਲੇ ਕੀਤੇ ਜਾਣ:ਡਾ. ਅਮਰੀਕ ਸਿੰਘ




ਪਠਾਨਕੋਟ

ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਦੇ ਨਿਰਦੇਸ਼ਾਂ ਤੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਬਰਸਾਤ ਦੇ ਪਾਣੀ ਨਾਲ ਪ੍ਰਭਾਵਤ ਪਿੰਡਾਂ ਦਨੌਰ, ਗੁਜਰਾਂ ਲਾਹੜੀ ਆਦਿ ਦਾ ਦੌਰਾ ਕੀਤਾ ਅਤੇ ਕਣਕ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲਿਆ। ਟੀਮ ਵਿੱਚ ਸ਼੍ਰੀ ਸੁਭਾਸ਼ ਚੰਦਰ ,ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ,ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਸਾਮਿਲ ਸਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਗਾਂਹਵਧੂ ਕਿਸਾਨ ਅਸ਼ਵਨੀ ਕੁਮਾਰ ਸੈਣੀ ,ਦੇਵ  ਰਾਜ ਸਰਪੰਚ,ਖੁਸ਼ਹਾਲੀ ਦੇ ਰਖਵਾਲੇ ਸਰਵਣ ਕੁਮਾਰ,ਵਿਨੋਦ ਕੁਮਾਰ ਸਾਬਕਾ ਸਰਪੰਚ,ਰਜਿੰਦਰ ਕੁਮਾਰ,ਸੁਰਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
           ਇਸ ਮੌਕੇ ਡਾ. ਅਮਰੀਕ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਜ਼ਿਲਾ ਪਠਾਨਕੋਟ ਵਿੱਚ ਔਸਤਣ 95 ਸੈਂਟੀ ਮੀਟਰ ਬਰਸਾਤ ਰਿਕਾਰਡ ਕੀਤੀ ਗਈ ਜੋ ਆਮ ਨਾਲੋਂ ਵੱਧ ਹੈ।ਉਨਾਂ ਕਿਹਾ ਕਿ ਇਸ ਬਰਸਾਤ ਨੇ ਜਿਥੇ ਜ਼ਿਲੇ ਦੇ  ਉੱਚੇ ਕੰਢੀ ਖੇਤਰ ਵਿੱਚ ਕਣਕ ਦੀ ਫਸਲ ਦਾ ਫਾਇਦਾ ਕੀਤਾ ਉਥੇ ਨੀਵੇਂ ਖੇਤਰਾਂ ਵਿੱਚ ਨੁਕਸਾਨ ਕੀਤਾ ਹੈ।ਉਨਾਂ ਕਿਹਾ ਕਿ ਨੀਵੇਂ ਇਲਿਕਆਂ ਵਿੱਚੋਂ ਪਾਣੀ ਨਾਂ ਨਿਕਲਣ ਕਾਰਨ ਕਣਕ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ।ਉਨਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਬਰਸਾਤ ਦਾ ਪਾਣੀ ਖੜਾ ਰਹਿਣ ਦਾ  ਮੁੱਖ ਕਾਰਨ ਨਿਕਾਸੀ ਨਾਲਿਆਂ ਦੀ ਸਮੇਂ ਸਮੇਂ ਤੇ ਸਫਾਈ ਨਾਂ ਹੋਣਾ,ਕਿਸਾਨਾਂ ਦੁਆਰਾ ਛੋਟੀ ਨਿਕਾਸੀ ਨਾਲਿਆਂ ਨੂੰ ਵਾਹ ਖੇਤਾਂ ਵਿੱਚ ਮਿਲਾਉਣਾ ਅਤੇ ਸੜਕਾਂ ਵਿੱਚ ਢੁਕਵੀਆਂ ਜਗਾ ਤੇ ਪੁਲੀਆ ਦਾ ਨਾਂ ਹੋਣਾ ਹੈ।ਉਨਾਂ ਕਿਹਾ ਕਿ ਜੇਕਰ ਬਰਸਾਤ ਦਾ ਪਾਣੀ ਕੁਝ ਦਿਨ ਹੋਰ ਕਣਕ ਦੀ ਫਸਲ ਵਿੱਚ ਖੜਾ ਰਿਹਾ ਤਾਂ ਫਸਲ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।ਉਨਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਖੇਤਾਂ ਵਿੱਚੋਂ ਪਾਣੀ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਤਾਂ ਜੋ ਕਣਕ ਦੀ ਫਸਲ ਦਾ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।ਉਨਾਂ ਕਿਹਾ ਕਿ ਜਿਥੇ ਬਰਸਾਤ ਦੇ ਪਾਣੀ ਕਾਰਨ ਕਣਕ ਦੀ ਫਸਲ ਪੀਲੀ ਹੁੰਦੀ ਹੈ ਤਾਂ ਵੱਤਰ ਆਉਣ ਤੇ 3 ਕਿਲੋ ਯੂਰੀਆ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾÀ ਕਰ ਦੇਣਾ ਚਾਹੀਦਾ ।ਇਸ ਮੌਕੇ ਅਗਾਂਹਵਧੂ ਕਿਸਾਨ ਅਸ਼ਵਨੀ ਕੁਮਾਰ ਨੇ ਜ਼ਿਲਾ ਪ੍ਰਸ਼ਾਸ਼ਣ ਤੋਂ ਮੰਗ ਕਤੀ ਕਿ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਕਰਵਾ ਕੇ ਨਿਕਾਸੀ ਨਾਲੇ ਦੁਬਾਰਾ ਕਢਵਾਏ ਜਾਣ ਤਾਂ ਜੋ ਕਿਸਾਨਾਂ ਨੂੰ ਹੋ ਰਹੇ ਨੁਕਸਾਨ ਤੋਂ ਬਚਿਆ ਜਾ ਸਕੇ।ਉਨਾਂ ਡਿਪਟੀ ਕਮਿਸ਼ਨਰ ਜੀ ਤੋਂ ਮੰਗ ਕੀਤੀ ਕਿ ਸੜਕਾਂ ਦੇ ਕਿਨਾਰਿਆਂ ਦੇ ਨਾਲ-ਨਾਲ ਜੇ ਸੀ ਬੀ ਮਸ਼ੀਨ ਨਾਲ ਖਾਲੀ ਬਣਾ ਕੇ ਖੇਤਾਂ ਵਿੱਚ ਖੜੇ ਪਾਣੀ ਨੂੰ ਮੁੱਖ ਨਿਕਾਸੀ ਨਾਲਿਆਂ ਵਿੱਚ ਪਾਉਣ ਲਈ ਸੰਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਖੇਤਾਂ ਵਿੱਚ ਖੜੇ ਪਾਣੀ ਨੂੰ ਮੁੱਖ ਨਿਕਾਸੀ ਨਾਲਿਆਂ ਵਿੱਚ ਪਾਇਆ ਜਾ ਸਕੇ  -- 

© 2016 News Track Live - ALL RIGHTS RESERVED