ਜਨਵਰੀ 2019 ਮਹੀਨੇ ਦੀਆਂ ਰਿਪੋਟਾਂ ਦਾ ਰਿਵੀਓ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ ਉਤੇ ਵਿਚਾਰ ਵਟਾਦੰਰਾ

Feb 14 2019 03:31 PM
ਜਨਵਰੀ 2019 ਮਹੀਨੇ ਦੀਆਂ ਰਿਪੋਟਾਂ ਦਾ ਰਿਵੀਓ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ ਉਤੇ ਵਿਚਾਰ ਵਟਾਦੰਰਾ

ਪਠਾਨਕੋਟ

 “ਮਿਸ਼ਨ ਤੰਦਰੁਸਤ ਪੰਜਾਬ”ਅਧੀਨ  ਜਿਲਾ• ਪ੍ਰਬੰਧਕੀਕੰਪਲੈਕਸ ਮਲਿਕਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਕੁਲਵੰਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਜਨਵਰੀ 2019 ਮਹੀਨੇ ਦੀਆਂ ਰਿਪੋਟਾਂ ਦਾ ਰਿਵੀਓ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ ਉਤੇ ਵਿਚਾਰ ਵਟਾਦੰਰਾ ਕਰਨ ਸੰਬਧੀ ਜਿਲਾ• ਸਿਹਤ ਸੁਸਾਇਟੀ ਦੀ ਮਹੀਨਾਵਾਰ ਬੈਠਕ ਹੋਈ। ਇਸ ਬੈਠਕ'ਚ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ,ਪ੍ਰੋਗਰਾਮ ਅਫਸਰ, ਨੋਡਲ ਅਫਸਰ, ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਨੇ ਭਾਗ ਲਿਆ।
ਬੈਠਕ ਦੀ ਸ਼ੂਰਆਤ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਜਿਲੇ• ਅੰਦਰ ਮਿਤੀ 28.01.2019 ਤੋਂ ਸ਼ੁਰੂ ਹੋਈ“ਤੰਦਰੁਸਤ ਪੰਜਾਬ ਸਿਹਤ ਮੁਹਿੰਮ“ਤੋਂ ਕੀਤੀ। ਉਨਾਂ ਦੱੱਸਿਆ ਕਿ ਰੂਟ ਪਲੈਨ ਮੁਤਾਬਿਕ ਇਸ ਮੁਹਿੰਮ ਤਹਿਤ ਜਿਲੇ• ਦੇ ਅਰਬਨ ਅਤੇ ਵੱਖ ਵੱਖ ਪਿੰਡਾਂ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਵਿੱਚ ਡਾਕਟਰਾਂ ਵਲੋਂ ਆਮ ਲੋਕਾਂ ਦੀ ਸਿਹਤ ਜਾਂਚ, ਜ਼ਰੂਰੀ ਮੈਡੀਕਲ ਟੈਸਟ, ਅੱਖਾਂ ਦੀ ਜਾਂਚ ਅਤੇ ਲੋੜ ਅਨੁਸਾਰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।ਹੁਣ ਤੱਕ ਇਸ ਮੁਹਿੰਮ ਰਾਹੀਂ 10,395 ਲੋਕਾਂ ਦੀ ਸਿਹਤ ਜਾਂਚ, 3325 ਜ਼ਰੂਰੀ ਮੈਡੀਕਲ ਟੈਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 240 ਮਰੀਜ਼ਾਂ ਨੂੰ ਵਧੇਰੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਅਤੇ ਤਕਰੀਬਨ 16512 ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਅੱਜ ਮਿਤੀ 13.02.2019 ਨੂੰ “ਤੰਦਰੁਸਤ ਪੰਜਾਬ ਸਿਹਤ ਮੁਹਿੰਮ“ ਦੀ ਸ਼ੁਰੂਆਤ ਬਲਾਕ ਬੁੰਗਲ ਬਧਾਨੀ ਵਿਖੇ ਕੀਤੀ ਗਈ ਹੈ ਅਤੇ ਮਿਤੀ 28.02.2019 ਤੱਕ ਜਾਰੀ ਰਹੇਗੀ ਹੈ।
ਇਸ ਤੋਂ ਬਾਅਦ ਬੈਠਕ'ਚ ਜਨਵਰੀ 2019ਮਹੀਨੇ ਵਿੱਚ“ਮਿਸ਼ਨ ਤੰਦਰੂਸਤ ਪੰਜਾਬ“ਤਹਿਤ ਕੀਤੀਆਂ ਗਈਆਂ ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਸਿਵਲ ਸਰਜਨ ਡਾ. ਨੈਨਾ ਨੇ ਦੱਸਿਆ ਸਿਹਤ ਵਿਭਾਗ ਪਠਾਨਕੋਟ ਵਲੋਂ ਮਿਤੀ 09.01.2019 ਨੂੰ Pardhan Mantri Surakshit Matritva 1bhiyan ਅਧੀਨ ਜਿਲੇ• ਅਤੇ ਬਲਾਕ ਪੱਧਰ ਦੇ ਡਾਕਟਰਾਂ ਵਲੋਂ 238 ਗਰਭਵਤੀ ਮਾਂਵਾਂ ਦੀ ਜਾਂਚ ਕੀਤੀ ਗਈ ਜਿਨਾਂ• ਵਿੱਚੋ 07 ਹਾਈ ਰਿਸਕ ਪ੍ਰੈਗਨੈਂਸੀ ਕੇਸ ਡਿਟੈਕਟ ਕਰਕੇ 01 ਨੂੰ ਇਲਾਜ ਵਾਸਤੇ ਜਿਲਾ• ਪੱਧਰ ਤੇ ਰੈਫਰ ਕੀਤਾ ਗਿਆ। ਮਿਤੀ 13.01.2019 ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਉਨ•ਾਂ ਦੱਸਿਆ ਕਿ ਤੰਬਾਕੂ ਦੀ ਰੋਕਥਾਮ ਲਈ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਮਿਤੀ 11.01.2019 ਨੂੰ ਜਿਲੇ• ਦੇ ਮਲਟੀਪਰਪਜ਼ ਹੈਲਥ ਵਰਕਰ (ਮੇਲ) ਅਤੇ ਮਲਟੀਪਰਪਜ਼ ਹੈਲਥ ਸੁਪਰਵਾਇਜ਼ਰਾਂ ਦੀ ਇੱਕ ਦਿਨਾਂ ਜਿਲਾ• ਪੱਧਰੀ ਟੇਨਿੰਗ ਸਿਵਲ ਹਸਪਤਾਲ ਵਿਖੇ ਕਰਵਾਈ ਗਈ। ਮਿਤੀ 23.01.2019 ਨੂੰ ਸਵਾਇਨ ਫਲੂ ਪ੍ਰਤੀ ਜਾਗਰੂਕ ਅਤੇ ਰੋਕਥਾਮ ਕਰਨ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਵਾਈਨ ਫਲੂ ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੀਨੀਅਰ ਮੈਡੀਕਲ ਅਫਸਰਾਂ, ਮੈਡੀਕਲ ਅਫਸਰ, ਬੱਚਿਆਂ ਦੇ ਮਾਹਿਰ ਡਾਕਟਰ ਅਤੇ ਜਿਲੇ• ਦੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਭਾਗ ਲਿਆ। ਮਾਨਯੋਗ ਚੀਫ ਚੌਣ ਕਮਿਸ਼ਨਰ-ਭਾਰਤ ਸਰਕਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 25.1.2019 ਨੂੰ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ “ਰਾਸ਼ਟਰੀ ਵੋਟਰ ਦਿਵਸ“ਮਨਾਇਆ ਗਿਆ।ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਸੰਬਧੀ ਸੋਂਹ (ਵੋਟਰ ਪ੍ਰਣ) ਚੁੱਕ ਗਈ।ਮਿਤੀ 25.01.2019 ਨੂੰ “ਮਿਸ਼ਨ ਤੰਦਰੁਸਤ ਪੰਜਾਬ“ ਤਹਿਤ ਜਿਲਾ• ਪ੍ਰਬੰਧਕੀ ਕੰਪਲੈਕਸ ਵਿਖੇ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਜਿਲਾ• ਪੱਧਰੀ ਵਰਕਸ਼ਾਪ ਕਰਵਾਈ ਜਿਸ ਵਿੱਚ ਜਿਲਾ• ਪ੍ਰਸ਼ਾਸ਼ਨ ਵਲੋਂ ਤੰਬਾਕੂ ਦੀ ਰੋਕਥਾਮ ਕਰਨ ਸਬੰਧੀ ਵਧੀਆ ਕਾਰਗੁਜਾਰੀ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਸੀਨੀਅਰ ਮੈਡੀਕਲ ਅਫਸਰਾਂ, ਪ੍ਰੋਗਰਾਮ ਅਫਸਰਾਂ, ਨੋਡਲ ਅਫਸਰ,ਪ੍ਰੈਜ਼ੀਡੈਂਟ ਹੋਟਲ ਐਸੀਸਏਸ਼ਨ ਪਠਾਨਕੋਟ ਅਤੇ ਪ੍ਰੈਜ਼ੀਡੈਂਟ ਪਾਨ ਅਤੇ ਤੰਬਾਕੂ ਥੋਕ ਤੇ ਪ੍ਰਚੂਨ ਵਿਕ੍ਰੇਤਾਵਾਂ ਨੇ ਭਾਗ ਲਿਆ।ਗਣਤੰਤਰ ਦਿਵਸ ਦੀ ਪਰੇਡ ਤੇ ਸਿਹਤ ਵਿਭਾਗ ਪਠਾਨਕੋਟ ਵਲੋਂ ਮਿਤੀ 26.01.2019 ਨੂੰ ਮਿਸ਼ਨ ਤੰਦਰੁਸਤ ਪੰਜਾਬ“ ਤਹਿਤ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਨੂੰ ਦਰਸਾਉਂਦੀ ਹੋਈ ਇੱਕ ਸ਼ਾਨਦਾਰ ਝਾਕੀ ਕੱਢੀ ਗਈ। ਇਸ ਤੋਂ ਇਲਾਵਾ ਵਧੀਆ ਸਿਹਤ ਸੇਵਾਵਾਂ ਨਿਭਾਉਣ ਅਤੇ ਜਿਲੇ• ਵਿੱਚ ਸਭ ਤੋਂ ਵੱਧ ਇਨਸੈਂਟਿਵ ਪ੍ਰਾਪਤ ਕਰਨ ਲਈ ਆਸ਼ਾ ਵਰਕਰ ਸ਼੍ਰੀਮਤੀ ਸੁਦੇਸ਼ ਕੁਮਾਰੀ  ਨੂੰ ਮੁੱਖ ਮਹਿਮਾਨ ਸ਼੍ਰੀ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਪੰਜਾਬ ਸਰਕਾਰ, ਸ਼੍ਰੀ ਅਮਿਤ ਵਿਜ ਵਿਧਾਇਕ ਪਠਾਨਕੋਟ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਵਲੋਂ ਸਨਮਾਨਿਤ ਵੀ ਕੀਤਾ ਗਿਆ।
ਸਪਰਸ਼ਲੇਪਰੋਸੀ ਅਵੇਅਰਨੈਸ ਕੰਪੇਨ ਸੰਬਧੀ ਜਿਲਾ• ਨੋਡਲ ਅਫਸਰ ਡਾ.ਅਮਨ ਨੇ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਦੇ ਬਲਿਦਾਨ ਦਿਵਸ ਤੇ(ਮਿਤੀ 30.01.2019 ਤੋਂ ਮਿਤੀ 13.02.2019 ਤੱਕ)ਜਿਲੇ• ਅੰਦਰ ਸਪਰਸ਼ ਲੈਪਰੋਸੀ ਅਵੇਅਰਨੈਸ ਕੰਪੇਨ ਦੀ ਸ਼ੂਰਆਤ ਕੀਤੀ ਗਈ ਸੀ। ਇਸ ਮੌਕੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ ਸੰਬਧੀ ਸਹੁੰ ਚੁੱਕੀ ਗਈ ਅਤੇ ਜਾਗਰੂਕਤਾ ਰੈਲੀ ਵੀ ਕੱਢੀ ਗਈ।ਸਕੂਲਾਂ ਅਤੇ ਕਾਲਜਾਂ'ਚ ਬੱਚਿਆਂ ਨੂੰ ਕੁਸ਼ਟ ਰੋਗ ਬਾਰੇ ਅਵੇਅਰ ਕਰਨ ਲਈ ਸੈਮੀਨਾਰਾਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਜਿਲੇ• ਅੰਦਰ ਮਾਈਕਿੰਗ ਵੀ ਕਰਵਾਈ ਜਾ ਰਹੀ ਹੈ।ਬਲਾਕ ਪੱਧਰ ਦੀਆਂ ਸਿਹਤ ਸੰਸਥਾਂਵਾਂ ਵਿੱਚ ਹੈਲਥ ਟਾਕ ਰਾਹੀਂ ਲੋਕਾਂ ਨੂੰ ਕੁਸ਼ਟ ਰੋਗ ਦੇ ਲਛਣਾਂ ਅਤੇ ਇਲਾਜ ਬਾਰੇ ਪੂਰੀ ਜਾਣਕਾਰੀ ਜਾ ਰਹੀ ਹੈ।
ਜਿਲੇ• ਅੰਦਰ ਚੱਲ ਰਹੇ 31ਵੇਂ ਡੈਂਟਲ ਸਿਹਤ ਪੰਦਰਵਾੜੇ (ਮਿਤੀ 01.02.2019 ਤੋਂ 15.02.2019 ਤੱਕ)ਬਾਰੇ ਜਿਲਾ• ਡੈਂਟਲ ਅਫਸਰ ਡਾ. ਡੌਲੀ ਅਗਰਵਾਲ ਨੇ ਦੱਸਿਆ ਇਸ ਪੰਦਰਵਾੜੇ ਤਹਿਤ ਜਿਲੇ• ਦੀਆਂ ਵੱਖ-ਵੱਖ ਸਿਹਤ ਸੰਸਥਾਂਵਾਂ ਵਿੱਚ ਦੰਦਾਂ ਦੇ ਮੁਫਤ ਚੈਕ-ਅਪ ਕੈਂਪ ਲਗਾਏ ਜਾ ਰਹੇ ਹਨ ਅਤੇ ਆਮ ਲੋਕਾਂ ਨੂੰ ਦੰਦਾਂ ਦੀਆਂ ਮੁੱਖ ਬੀਮਾਰੀਆਂ ਬਾਰੇ ਜਾਣਕਾਰੀ ਤੇ ਮੁਫਤ ਇਲਾਜ ਵੀ ਕੀਤਾ ਜਾ ਰਿਹਾ ਹੈ।ਇਸ ਤੋ ਇਲਾਵਾ ਪੰਦਰਵਾੜੇ ਅਧੀਨ 50 ਗਰੀਬ ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫਤ ਦੰਦਾਂ ਦੇ ਡੈਂਚਰ ਵੀ ਲਗਾਏ ਜਾਣਗੇ।
ਡਾ.ਨੈਨਾ ਸਲਾਥੀਆ ਨੇ ਬੈਠਕ ਵਿੱਚ ਜਨਵਰੀ' 2019 ਮਹੀਨੇ ਦੀਆਂ ਰਿਪੋਟਾਂ ਜਿਨਾਂ'ਚ (Maternal and 3hild 8ealth), (6amily Welfare Programmes) ਤੋਂ ਇਲਾਵਾ ਐਨ.ਐਚ.ਐਮ ਅਧੀਨ ਆਉਂਦੇ ਪ੍ਰਰੋਗਾਮ ਵਿੱਚ National Programme for 3ontrol 2lindness, National Vector 2orn Programme under 94SP, “obacco 3ontrol Programme, RN“3P and NL5P, R2SKProgramme ਵਿੱਚ ਪ੍ਰਾਪਤ ਕੀਤੇ ਗਏ ਟੀਚਿਆਂ ਉਪਰ ਚਾਨਣਾ ਪਾਇਆ।ਉਨਾਂ ਦੱਸਿਆ ਕਿ ਐਨ.ਐਚ.ਐਮ ਅਧੀਨ ਆਉਂਦੇ ਵੱਖ ਵੱਖ ਪ੍ਰੋਗਰਾਮਾਂ ਦੇ ਮਿੱਥੇ ਗਏ ਟੀਚੇ ਲੱਗਭਗ ਠੀਕ ਪਾਏ ਗਏ ਹਨ ਅਤੇ ਜਿਨਾਂ ਵਿੱਚ ਕੁਝ ਕਮੀ ਪਾਈ ਗਈ ਹੈ ਉਨਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।

© 2016 News Track Live - ALL RIGHTS RESERVED