ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਹਿਲਾ ਵਿਸ਼ਵ ਦਾਲਾਂ ਦਿਵਸ ਮਨਾਇਆ ਗਿਆ

Feb 18 2019 03:52 PM
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਹਿਲਾ ਵਿਸ਼ਵ ਦਾਲਾਂ ਦਿਵਸ ਮਨਾਇਆ ਗਿਆ



ਪਠਾਨਕੋਟ

ਡਿਪਟੀ ਕਮਿਸ਼ਨਰ ਰਾਮਵੀਰ  ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤੰਦਰੁਸਤ ਮਨੁੱਖ ਅਤੇ ਜ਼ਮੀਨੀ ਸਿਹਤ ਸੁਧਾਰਨ ਵਿੱਚ  ਦਾਲਾਂ ਦੀ ਮਹੱਤਤਾ ਸੰਬੰਧੀ ਜਾਗਰੁਕਤਾ ਪੈਦਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਪਿੰਡ ਪੱਧਰ ਵਿਸ਼ਵ ਦਾਲਾਂ ਦਿਵਸ ਪਿਡ ਫਰੀਦਾਨਗਰ ਵਿੱਚ ਮਨਾਇਆ ਗਿਆ,ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ ।ਇਸ ਮੌਕੇ ਹੋਨਾਂ ਤੋਂ ਇਲਾਵਾ ਸਰਵ ਸ਼੍ਰੀ  ਗੁਰਦਿੱਤ ਸਿੰਘ ,ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ,ਨਿਰਪਜੀਤ ਸਿੰਘ ਖੇਤੀਬਾੜੀ ਉਪ ਨਿਰੀਖਕ,ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ,ਬਲਜਿੰਦਰ ਸਿੰੰਘ ਮੁਕੀਮਪੁਰ,ਸਰਪੰਚ ਦਲਜੀਤ ਸਿੰਘ,ਈਸ਼ਵਰ ਚੰਦ,ਫੌਜਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਨੁੱਖੀ ਖੁਰਾਕ ਵਿੱਚ ਦਾਲਾਂ ਦੀ ਮਹੱਤਤਾ ਨੂੰ ਸਮਝਦਿਆਂ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ਪੱਧਰ ਤੇ ਹਰ ਸਾਲ 10 ਫਰਵਰੀ ਨੂੰ ਵਿਸਵ ਦਾਲਾਂ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।ਉਨਾਂ ਕਿਹਾ ਕਿ  ਦਾਲਾਂ ਸਾਕਾਹਾਰੀ ਲੋਕਾਂ ਦੀ ਖੁਰਾਕ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਉਨਾਂ ਕਿਹਾ ਕਿ ਦਾਲਾਂ ਸਮੇਤ ਸੰਤੁਲਿਤ ਖੁਰਾਕ ਲੈਣ ਨਾਲ ਅੰਦਾਜਨ 80% ਦਿਲਾਂ ਦੇ ਰੋਗ,ਸ਼ੱਕਰ ਆਦਿ ਨੂੰ ਰੋਕਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਦਾਲਾਂ ਦੀਆਂ ਫਸਲਾਂ ਜ਼ਮੀਨ ਦੀ ਸਿਹਤ ਸੁਧਾਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਕਿਉਂ ਕਿ ਦਾਲਾਂ ਦੀਆਂ ਫਸਲਾਂ ਹਵਾ ਵਿੱਚੋਂ ਨਾਈਟਰੋਜਨ ਨੂੰ ਰਾਈਜ਼ੋਬੀਅਮ ਬੈਕਟੀਰੀਆਂ ਰਾਹੀਂ ਜ਼ਮੀਨ ਵਿੱਚ ਜਮਾਂ ਕਰਦੀ ਹਨ ।ਉਨਾਂ ਕਿਹਾ ਕਿ ਨਾਈਟਰੋਜਨ ਨੂੰ ਜ਼ਮੀਨ ਵਿੱਚ ਜਮਾਂ ਕਰਨ ਨਾਲ ਫਸਲ ਦੀ ਲੋੜ ਪੂਰੀ ਹੁੰਦੀ ਹੈ ਅਤੇ ਨਾਈਟਰੋਜਨ ਦਾ ਕੁਝ ਹਿੱਸਾ ਜ਼ਮੀਨ ਵਿੱਚ ਅਗਲੀ ਫਸਲ ਲਈ ਰਹਿ ਜਾਂਦਾ ਹੈ।ਉਨਾਂ ਕਿਹਾ ਕਿ ਛੋਲੇ ਜ਼ਮੀਨ ਵਿੱਚ ਤਕਰੀਬਨ 44 ਕਿਲੋ ਅਤੇ ਮਸਰ 34 ਕਿਲੋ ਨਾਈਟਰੋਜਨ ਪ੍ਰਤੀ ਏਕੜ ਜ਼ਮੀਨ ਵਿੱਚ ਜ਼ਜ਼ਬ ਕਰਦੇ ਹਨ।ਉਨਾਂ ਕਿਹਾ ਕਿ ਭਾਵੇਂ ਝੋਨਾ ਕਣਕ ਫਸਲੀ ਚੱਕਰ ਤੋਂ ਕਿਸਾਨਾਂ ਨੂੰ ਵਧੇਰੇ ਆਮਦਨ ਹੁੰਦੀ ਹੈ ਪ੍ਰੰਤੂ ਇਸ ਫਸਲੀ ਚੱਕਰ ਨਾਲ ਕੁਦਰਤੀ ਸੋਮਿਆਂ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਅਤੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾ ਰਿਹਾ ਹੈ।ਉਨਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ ਹਰੇਕ ਵਿਅਕਤੀ ਨੂੰ ਨਿਰੋਈ ਸਿਹਤ ਲਈ ਰੋਜ਼ਾਨਾ 80 ਗ੍ਰਾਮ ਦਾਲ ਦੀ ਜ਼ਰੂਰਤ ਹੂੰਦੀ ਹੈ ਜਦ ਕਿ ਭਾਰਤ ਦੇਸ ਵਿੱਚ 42-47 ਗ੍ਰਾਮ ਪ੍ਰਤੀ ਵਿਅਕਤੀ ਹੀ ਉਪਲਬਧ ਹੈ ।ਉਨਾਂ ਕਿਹਾ ਕਿ ਸਾਡੇ ਦੇਸ਼ ਨੂੰ ਤਕਰੀਬਨ 270 ਲੱਖ ਟਨ ਦਾਲਾਂ ਦੀ ਜ਼ਰੂਰਤ ਹੈ ਜਦ ਕਿ ਪੈਦਾਵਾਰ 245 ਲੱਖ ਟਨ ਪੈਦਾਵਰ ਹੀ ਹੁੰਦੀ ਹੈ।ਉਨਾਂ ਕਿਹਾ ਕਿ ਦੇਸ਼ ਨੂੰ ਦਾਲਾਂ ਦੀ ਪੇਦਾਵਾਰ ਵਿੱਚ ਆਤਮ ਨਿਰਭਰ ਬਨਾਉਣ ਲਈ ਦਾਲਾ ਹੇਠ ਰਕਬਾ ਵਧਾਉਣਾ ਬਹੁਤ ਜ਼ਰੂਰੀ ਹੈ ।ਉਨਾ ਕਿਹਾ ਕਿ ਹਰੇਕ ਕਿਸਾਨ ਨੂੰ  ਸਾਲਾਨਾ ਘਰੇਲੂ ਜ਼ਰੂਰਤਾਂ ਦੀ ਪੂਰਤੀ ਲਈ ਦਾਲਾਂ ਅਤੇ ਸਬਜੀਆਂ ਦੀ ਪੈਦਾਵਾਰ ਕਰਨੀ ਚਾਹੀਦੀ ਹੈ।ਸ਼੍ਰੀ ਗੁਰਦਿੱਤ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਕੀੜਿਆ Àਤੇ ਬਿਮਾਰੀਆ ਦੇ ਹਮਲੇ ਤੋਂ ਬਚਾਉਣ ਲਈ ਤਕਨੀਕੀ ਨੁਕਤੇ ਸਾਂਝੇ ਕੀਤੇ। 

© 2016 News Track Live - ALL RIGHTS RESERVED