ਪੈਟ੍ਰੋਲ ਡੀਜਲ ਦੇ ਰੇਟ ਘਟਣ ਨਾਲ ਸੂਬੇ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ

Feb 19 2019 03:32 PM
ਪੈਟ੍ਰੋਲ ਡੀਜਲ ਦੇ ਰੇਟ ਘਟਣ ਨਾਲ ਸੂਬੇ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ


ਪਠਾਨਕੋਟ , 18 ਫਰਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਪੰਜਾਬ ਦੇ ਖਜਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਵਿਧਾਨ ਸਭਾ ਵਿਚ ਪੇਸ਼ ਬਜਟ ਤੇ ਪ੍ਰਤਿਕ੍ਰਿਆ ਦਿੰਦਿਆਂ ਕਿਹਾ ਹੈ ਕਿ ਇਹ ਬਜਟ ਸੂਬੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ। 
ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਇਸ ਬਜਟ ਨੂੰ ਦੂਰਅੰਦੇਸ਼ੀ ਨਾਲ ਤਿਆਰ ਕੀਤਾ ਬਜਟ ਦੱਸਦਿਆਂ ਕਿਹਾ ਕਿ ਇਸ ਦੇ ਦੂਰਗਾਮੀ ਪ੍ਰਭਾਵ ਪੰਜਾਬ ਦੀ ਆਰਥਿਕਤਾ ਤੇ ਪੈਣਗੇ ਅਤੇ ਇਹ ਸਮਾਜ ਦੇ ਸਾਰੇ ਵਰਗਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ•ਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੈਟ੍ਰੋਲ ਅਤੇ ਡੀਜਲ ਤੇ ਵੈਟ ਘੱਟ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਅੱਜ ਅੱਧੀ ਰਾਤ ਤੋਂ ਸੂਬੇ ਵਿਚ ਡੀਜਲ ਇਕ ਰੁਪਇਆ ਅਤੇ ਪੈਟ੍ਰੋਲ 5 ਰੁਪਏ ਸਸਤਾ ਹੋ ਜਾਵੇਗਾ । 
ਇਸੇ ਤਰਾਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨ ਅਤੇ ਨੌਜਵਾਨ ਨੂੰ ਇਸ ਬਜਟ ਵਿਚ ਵਿਸੇਸ਼ ਤਰਜੀਹ ਦਿੱਤੀ ਹੈ। ਉਨ•ਾਂ ਨੇ ਆਖਿਆ ਕਿ ਖੇਤੀ ਖੇਤਰ ਦੇ ਵਿਆਪਕ ਕਾਇਆਕਲਪ ਦੀ ਯੋਜਨਾ ਉਲੀਕੀ ਗਈ ਹੈ। ਉਨ•ਾਂ ਕਿਹਾ ਕਿ ਖੇਤੀ ਖੇਤਰ ਦੇ ਵਿਕਾਸ ਲਈ 13 ਹਜਾਰ ਕਰੋੜ ਤੋਂ ਵੱਧ ਦੀ ਰਕਮ ਰੱਖੀ ਗਈ ਹੈ। ਉਨ•ਾਂ ਕਿਹਾ ਕਿ ਜਦ ਸੂਬੇ ਦਾ ਖੇਤੀ ਸੈਕਟਰ ਤਰੱਕੀ ਕਰੇਗਾ ਤਾਂ ਬਾਕੀ ਸੈਕਟਰ ਆਪਣੇ ਆਪ ਹੀ ਵਿਕਾਸ ਦੀ ਰਾਹ ਤੁਰ ਪੈਣਗੇ। ਇਸੇ ਤਰਾਂ ਉਨ•ਾਂ ਦੱਸਿਆ ਕਿ ਗੁਰਦਾਸਪੁਰ ਅਤੇ ਪਠਾਨਕੋਟ ਸਮੇਤ 3 ਨਵੇਂ ਮੈਡੀਕਲ ਕਾਲਜ ਰਾਜ ਵਿਚ ਉਸਾਰੇ ਜਾਣਗੇ। ਪਿੰਡਾਂ ਦੇ ਵਿਕਾਸ ਲਈ 2600 ਕਰੋੜ ਦੀ ਸਮਾਰਟ ਵਿਲੇਜ ਸਕੀਮ ਸਰਕਾਰ ਨੇ ਸ਼ੁਰੂ ਕੀਤੀ ਹੈ। ਇਸੇ ਤਰਾਂ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਉਦਯੋਗਾਂ ਨੂੰ ਬਿਜਲੀ ਸਬਸਿਡੀ ਲਈ 1513 ਕਰੋੜ ਰੁਪਏ ਰੱਖੇ ਹਨ। ਇਸੇ ਤਰਾਂ ਸਾਹਪੁਰ ਕੰਢੀ ਡੈਮ ਲਈ ਇਸ ਸਾਲ 207 ਕਰੋੜ ਰੁਪਏ ਰੱਖੇ ਗਏ ਹਨ ਜਿਸ ਨਾਲ 207 ਮੈਗਾਵਾਟ ਵਾਧੂ ਬਿਜਲੀ ਪੈਦਾ ਹੋਵੇਗੀ ਉਥੇ ਹੀ ਸਿੰਚਾਈ ਸਹੁਲਤਾਂ ਵਿਚ ਵੀ ਵਾਧਾ ਹੋਵੇਗਾ। ਇਸੇ ਤਰਾਂ ਸਰੱਹਦੀ ਤੇ ਕੰਢੀ ਖੇਤਰ ਦੇ ਵਿਕਾਸ ਲਈ 100 ਕਰੋੜ ਦੀ ਪੂੰਜੀ ਨਾਲ ਇਕ ਬੋਰਡ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ ਜੋ ਮਕੌੜਾ ਪੱਤਰ ਦੀਨਾਨਗਰ ਵਿਖੇ ਇਕ ਪੁੱਲ ਦਾ ਨਿਰਮਾਣ ਵੀ ਕਰੇਗਾ। ਇਸੇ ਤਰਾਂ ਲਿੰਕ ਸੜਕਾਂ ਦੀ ਮੁਰੰਮਤ ਲਈ 2000 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰਾਂ ਰਾਜ ਦੇ 42 ਲੱਖ ਪਰਿਵਾਰਾਂ ਨੂੰ ਸਿਹਤ ਬੀਮੇ ਦੇ ਸਹੁਲਤ ਵੀ ਮਿਲੇਗੀ। 
ਸ੍ਰੀ ਸੁਨੀਲ ਜਾਖੜ ਨੇ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਮੁੱਖੀ ਵਿਕਾਸ ਲਈ ਦ੍ਰਿੜ ਸੰਕਲਪਿਤ ਹੈ ਅਤੇ ਨਵੇਂ ਪੰਜਾਬ ਦੀ ਸਿਰਜਣਾ ਦੇ ਸੁਪਨੇ ਨੂੰ ਸਾਕਾਰ ਦੇਣ ਵਿਚ ਇਹ ਬਜਟ ਅਹਿਮ ਭੁਮਿਕਾ ਨਿਭਾਏਗਾ। 

© 2016 News Track Live - ALL RIGHTS RESERVED