ਸਬ ਜੇਲ੍ਹ ਪਠਾਨਕੋਟ ਵਿਖੇ ਸੈਮੀਨਾਰ ਲਗਾਇਆ

Feb 20 2019 03:06 PM
ਸਬ ਜੇਲ੍ਹ ਪਠਾਨਕੋਟ ਵਿਖੇ ਸੈਮੀਨਾਰ ਲਗਾਇਆ

ਪਠਾਨਕੋਟ

ਜ਼ਿਲ੍ਹਾ ਸਿਹਤ ਅਫ਼ਸਰ ਡਾ: ਤਰਸੇਮ ਸਿੰਘ ਦੇ ਆਦੇਸ਼ਾਂ 'ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਹੈਲਥ ਇੰਸਪੈਕਟਰਾਂ ਦੀ ਟੀਮ ਵਲੋਂ ਜਿਸ ਦੀ ਅਗਵਾਈ ਇੰਸਪੈਕਟਰ ਅਵਿਨਾਸ਼ ਸ਼ਰਮਾ ਕਰ ਰਹੇ ਸਨ, ਵਲੋਂ ਸਬ ਜੇਲ੍ਹ ਪਠਾਨਕੋਟ ਵਿਖੇ ਸੈਮੀਨਾਰ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਕਰ ਰਹੇ ਸਨ | ਸੈਮੀਨਾਰ 'ਚ ਜੇਲ੍ਹ ਦੇ ਕੈਦੀਆਂ ਤੇ ਸਟਾਫ਼ ਨੇ ਹਿੱਸਾ ਲਿਆ | ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਤੇ ਇੰਸਪੈਕਟਰ ਰਜਿੰਦਰ ਕੁਮਾਰ ਨੇ ਕੋਟਪਾ ਐਕਟ ਸਬੰਧੀ ਵੱਖ-ਵੱਖ ਧਰਾਵਾਂ ਸਬੰਧੀ ਜਾਣਕਾਰੀ ਦਿੱਤੀ | ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਨੇ ਆਈ ਟੀਮ ਦਾ ਧੰਨਵਾਦ ਕੀਤਾ ਤੇ ਕੈਦੀਆਂ ਨੰੂ ਬਾਹਾਂ ਖੜੀਆਂ ਕਰਵਾ ਕੇ ਇਨ੍ਹਾਂ ਨੰੂ ਆਪਣੇ ਜੀਵਨ 'ਚ ਉਤਰਨ ਲਈ ਕਿਹਾ | ਕੈਦੀਆਂ ਨੰੂ ਫਲ ਵੀ ਵੰਡੇ ਗਏ | ਇਸ ਮੌਕੇ ਇੰਸਪੈਕਟਰ ਗੁਰਮੁੱਖ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਮਿਆਲ, ਸੁਨੀਲ ਕੁਮਾਰ, ਸ੍ਰੀਕਾਂਤ ਹਾਜਰ ਸਨ |

© 2016 News Track Live - ALL RIGHTS RESERVED