ਜ਼ਿਲ੍ਹਾ ਦੇ ਹਰੇਕ ਬੂਥ 'ਤੇ ਨਵਾਂ ਪ੍ਰਯੋਗ ਕਰਦੇ ਹੋਏ ਚੋਣ ਪਾਠਸ਼ਾਲਾ ਦਾ ਗਠਨ ਕੀਤਾ ਜਾਵੇਗਾ

Feb 20 2019 03:06 PM
ਜ਼ਿਲ੍ਹਾ ਦੇ ਹਰੇਕ ਬੂਥ 'ਤੇ ਨਵਾਂ ਪ੍ਰਯੋਗ ਕਰਦੇ ਹੋਏ ਚੋਣ ਪਾਠਸ਼ਾਲਾ ਦਾ ਗਠਨ ਕੀਤਾ ਜਾਵੇਗਾ

 

 

ਪਠਾਨਕੋਟ

ਜ਼ਿਲ੍ਹਾ ਪਠਾਨਕੋਟ 'ਚ ਵੋਟਰ ਜਾਗਰੂਕਤਾ ਅਭਿਆਨ ਨੂੰ ਤੇਜ਼ ਕਰਨ ਦੇ ਮਕਸਦ ਨਾਲ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣਾਂ ਤਹਿਸੀਲਦਾਰ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਜਿਸ 'ਚ ਜ਼ਿਲ੍ਹਾ ਸਵੀਪ ਕਮੇਟੀ ਦੇ ਨੋਡਲ ਅਧਿਕਾਰੀ ਨਰੇਸ਼ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ਹਾਜ਼ਰ ਜ਼ਿਲੇ੍ਹ ਦੇ ਸਾਰੇ ਸੁਪਰਵਾਈਜ਼ਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਨੋਡਲ ਅਧਿਕਾਰੀ ਨਰੇਸ਼ ਮਹਾਜਨ ਨੇ ਕਿਹਾ ਕਿ ਜ਼ਿਲ੍ਹਾ ਦੇ ਹਰੇਕ ਬੂਥ 'ਤੇ ਨਵਾਂ ਪ੍ਰਯੋਗ ਕਰਦੇ ਹੋਏ ਚੋਣ ਪਾਠਸ਼ਾਲਾ ਦਾ ਗਠਨ ਕੀਤਾ ਜਾਵੇਗਾ | ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ ਨੇ ਕਿਹਾ ਕਿ ਸਾਰੇ ਸੁਪਰਵਾਈਜ਼ਰ ਇਸ ਸਬੰਧੀ ਤੁਰੰਤ ਰਿਪੋਰਟ ਬਣਾ ਕੇ ਭੇਜਣ | ਇਸ ਮੌਕੇ ਅਰੁਣ ਕੁਮਾਰ, ਯੋਗੇਸ਼, ਮਹਿੰਦਰ ਪਾਲ, ਚੰਦਨ ਕੁਮਾਰ, ਵਿਕਰਮ ਸੈਣੀ, ਸੋਮਰਾਜ ਆਦਿ ਹਾਜਰ ਸਨ | 

© 2016 News Track Live - ALL RIGHTS RESERVED