ਲੋਕ ਸਭਾ ਚੋਣ ਹਲਕਾ ਲਈ ਨੋਮੀਨੇਸ਼ਨ/ਨਾਮਜਦਗੀਆਂ ਭਰਨ ਦੀ ਪ੍ਰਕਿਰਿਆ

Apr 20 2019 03:13 PM
ਲੋਕ ਸਭਾ ਚੋਣ ਹਲਕਾ ਲਈ ਨੋਮੀਨੇਸ਼ਨ/ਨਾਮਜਦਗੀਆਂ ਭਰਨ ਦੀ ਪ੍ਰਕਿਰਿਆ



ਪਠਾਨਕੋਟ

ਸ਼੍ਰੀ ਰਾਮਵੀਰ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ, ਪਠਾਨਕੋਟ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ  ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿੱਚ 01-ਗੁਰਦਾਸਪੁਰ, ਲੋਕ ਸਭਾ ਚੋਣ ਹਲਕਾ ਲਈ ਨੋਮੀਨੇਸ਼ਨ/ਨਾਮਜਦਗੀਆਂ ਭਰਨ ਦੀ ਪ੍ਰਕਿਰਿਆ ਰਿਟਰਨਿੰਗ ਅਫ਼ਸਰ 01-ਗੁਰਦਾਸਪੁਰ, ਲੋਕ ਸਭਾ ਚੋਣ ਹਲਕਾ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਵੱਲੋਂ ਜ਼ਿਲ•ਾ ਹੈੱਡਕੁਆਰਟਰ ਗੁਰਦਾਸਪੁਰ ਵਿਖੇ ਮਿਤੀ 22 ਅਪ੍ਰੈਲ, 2019 (ਦਿਨ ਸੋਮਵਾਰ) ਤੋਂ ਸ਼ੁਰੂ ਹੋਣ ਜਾ ਰਹੀ ਹੈ। 
 ਡਿਪਟੀ ਕਮਿਸ਼ਨਰ ਜੀ ਵੱਲੋਂ ਜ਼ਿਲ•ਾ ਪਠਾਨਕੋਟ ਵਿਚਲੇ ਤਿੰਨਾਂ ਅਸੈਬਲੀ ਸੈਗਮੈਂਟਾਂ 001-ਸੁਜਾਨੁਪਰ, 002-ਭੋਆ (ਅ.ਜ.) ਅਤੇ 003-ਪਠਾਨਕੋਟ ਦੀਆਂ ਜ਼ਿਲ•ਾ/ ਹਲਕਾ ਪੱਧਰ ਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ 01-ਗੁਰਦਾਸਪੁਰ, ਲੋਕ ਸਭਾ ਚੋਣ ਹਲਕਾ ਲਈ ਜਿਹੜਾ ਵੀ ਵਿਅਕਤੀ ਚੋਣ ਲੜਨ ਦਾ ਇਛੁੱਕ ਹੈ, ਉਹ ਆਪਣੇ ਨੋਮੀਨੇਸ਼ਨ/ਨਾਮਜਦਗੀ ਮਿਤੀ 22 ਅਪ੍ਰੈਲ, 2019 (ਦਿਨ ਸੋਮਵਾਰ) ਤੋਂ ਮਿਤੀ 29 ਅਪ੍ਰੈਲ, 2019 (ਦਿਨ ਸੋਮਵਾਰ) ਤੱਕ ਰਿਟਰਨਿੰਗ ਅਫ਼ਸਰ 01-ਗੁਰਦਾਸਪੁਰ-ਕਮ-ਡਿਪਟੀ ਕਮਿਸ਼ਨਰ, ਗੁਰਦਾਸਪੁਰ ਜੀ ਦੇ ਦਫ਼ਤਰ ਵਿਖੇ ਜਮ•ਾਂ ਕਰਵਾ ਸਕਦਾ ਹੈ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਦੀਆਂ ਆਮ ਚੋਣਾਂ-2019 ਸਬੰਧੀ ਚੋਣ ਖਰਚੇ ਦੀ ਹੱਦ ਕੇਵਲ 70,00000 ਰੁਪਏ (ਸੱਤਰ ਲੱਖ ਰੁਪਏ) ਹੈ। ਡਿਪਟੀ ਕਮਿਸ਼ਨਰ ਜੀ ਵੱਲੋਂ ਦੱਸਿਆ ਗਿਆ ਕਿ ਜਨਰਲ ਉਮੀਦਵਾਰ ਲਈ ਸਕਿਊਰਿਟੀ ਦੀ ਰਾਸ਼ੀ 25,000/-ਰੁਪਏ ਅਤੇ ਅਨਸੂਚਿਤ ਜਾਤੀ/ ਜਨਜਾਤੀ ਦੇ ਉਮੀਦਵਾਰਾਂ ਲਈ ਸਕਿਊਰਿਟੀ ਦੀ ਰਕਮ ਇਸ ਰਾਸ਼ੀ ਦਾ ਅੱਧ ਹੈ। 
 ਡਿਪਟੀ ਕਮਿਸ਼ਨਰ ਜੀ ਵੱਲੋਂ ਦੱਸਿਆ ਗਿਆ ਕਿ ਲੋਕ ਸਭਾ ਦੀਆਂ ਆਮ ਚੋਣਾਂ-2019 ਦੀ ਨੋਟੀਫਿਕੇਸ਼ਨ ਮਿਤੀ 22 ਅਪ੍ਰੈਲ, 2019 (ਦਿਨ ਸੋਮਵਾਰ) ਨੂੰ ਹੋਵੇਗੀ, ਨੋਮੀਨੇਸ਼ਨ ਲੈਣ ਦੀ ਅੰਤਿਮ ਮਿਤੀ 29 ਅਪ੍ਰੈਲ, 2019 (ਦਿਨ ਸੋਮਵਾਰ), ਨੋਮੀਨੇਸ਼ਨ ਦੀ ਜਾਂਚ ਦੀ ਮਿਤੀ 30 ਅਪ੍ਰੈਲ, 2019 (ਦਿਨ ਮੰਗਲਵਾਰ), ਉਮੀਦਵਾਰਾਂ ਦਾ ਨਾਮ ਵਾਪਿਸ ਲੈਣ ਦੀ ਅੰਤਿਮ ਮਿਤੀ 02 ਮਈ, 2019 (ਦਿਨ ਵੀਰਵਾਰ), ਪੋਲਿੰਗ ਦੀ ਮਿਤੀ 19 ਮਈ, 2019 (ਦਿਨ ਐਤਵਾਰ) ਅਤੇ ਵੋਟਾਂ ਦੀ ਗਿਣਤੀ ਦੀ ਮਿਤੀ 23 ਮਈ, 2019 (ਦਿਨ ਵੀਰਵਾਰ) ਨੂੰ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ 27 ਮਈ, 2019 (ਦਿਨ ਸੋਮਵਾਰ) ਤੋਂ ਪਹਿਲਾਂ ਚੋਣਾਂ ਦਾ ਕੰਮ ਸਮਾਪਤ ਕੀਤਾ ਜਾਣਾ ਹੈ।
 ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ, ਪਠਾਨਕੋਟ ਜੀ ਵੱਲੋਂ ਜ਼ਿਲ•ਾ ਪਠਾਨਕੋਟ ਨਾਲ ਸਬੰਧਤ ਚੋਣ ਲੜਨ ਵਾਲੇ ਉਮੀਦਵਾਰਾਂ, ਸਮੁੱਚੀਆਂ ਰਾਜੀਨੀਤਿਕ ਪਾਰਟੀਆਂ ਅਤੇ ਉਨ•ਾਂ ਦੇ ਏਜੰਟਾਂ ਨੂੰ ਅਪੀਲ ਕੀਤੀ ਗਈ ਹੈ ਕਿ ਵਿਦਿਆਰਥੀਆਂ ਦੀ ਪੜ•ਾਈ, ਹਸਪਤਾਲਾਂ ਅਤੇ ਆਮ ਜਨਤਾ ਦੇ ਘਰਾਂ ਦੇ ਪਾਸ ਲਾਊਡ ਸਪੀਕਰਾਂ ਰਾਹੀਂ ਪ੍ਰਚਾਰ ਕਮਿਸ਼ਨ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾ ਜਾਵੇ ਅਤੇ ਹਦਾਇਤਾਂ ਅਨੁਸਾਰ ਚੋਣ ਦੇ ਐਲਾਨ ਹੋਣ ਤੋਂ ਚੋਣਾਂ ਦੇ ਰਿਜਲਟ ਦਾ ਐਲਾਨ ਹੋਣ ਤੱਕ ਰਾਤ 10:00 ਵਜੇ ਤੋਂ ਸਵੇਰੇ 06:00 ਤੱਕ ਲਾਊਡ ਸਪੀਕਰਾਂ ਰਾਹੀਂ ਪ੍ਰਚਾਰ ਕਰਨ ਦੀ ਬਿਲਕੁਲ ਮਨਾਹੀ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਜੀ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਚੋਣ ਲੜਨ ਵਾਲੇ ਉਮੀਦਵਾਰ, ਰਾਜਨੀਤਿਕ ਪਾਰਟੀਆਂ ਭਾਰਤ ਚੋਣ ਕਮਿਸ਼ਨ ਵੱਲੋਂ ਆਦਰਸ਼ ਚੋਣ ਜਾਬਤੇ (ਮਾਡਲ ਕੋਡ ਆਫ਼ ਕੰਡਕਟ) ਸਬੰਧੀ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਪ੍ਰੈਸ ਮੀਡੀਆ/ਇਲੈਕਟ੍ਰਾਨਿਕ ਮੀਡੀਆ / ਰੈਲੀਆਂ/ ਆਦਿ ਰਾਹੀਂ ਆਪਣਾ ਚੋਣ ਪ੍ਰਚਾਰ ਕਰਨ ਤਾਂ ਜੋ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।

© 2016 News Track Live - ALL RIGHTS RESERVED