21 ਤੋਂ 28 ਅਪ੍ਰੈਲ ਤੱਕ ਸੰਗੀਤ ਮਈ ਸ੍ਰੀਮਦ ਭਾਗਵਤ ਕਥਾ

Apr 20 2019 03:13 PM
21 ਤੋਂ 28 ਅਪ੍ਰੈਲ ਤੱਕ ਸੰਗੀਤ ਮਈ ਸ੍ਰੀਮਦ ਭਾਗਵਤ ਕਥਾ

ਪਠਾਨਕੋਟ

ਭਾਗਵਤ ਸੇਵਾ ਸਮਿਤੀ ਗੋਲਡਨ ਐਵੀਨਿਊ ਸਵਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਮਾਰਗ ਦੀ ਮੀਟਿੰਗ ਪ੍ਰਧਾਨ ਸਵਾਮੀ ਸ਼ਰਨਾਨੰਦ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਅਮਨਦੀਪ ਮਿੱਤਲ ਮੁੱਖ ਮਹਿਮਾਨ ਅਤੇ ਕ੍ਰਿਸ਼ਨਾ ਮਿਸ਼ਨ ਟਰੱਸਟ ਦੇ ਪ੍ਰਧਾਨ ਵਿਜੇ ਪਾਸੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਦੌਰਾਨ ਸਮਿਤੀ ਵਲੋਂ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਸਬੰਧੀ ਕਾਰਡ ਰਲੀਜ਼ ਕੀਤਾ ਗਿਆ | ਸਵਾਮੀ ਸ਼ਰਨਾਨੰਦ ਮਹਾਰਾਜ ਅਤੇ ਵਿਜੇ ਪਾਸੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਮਿਤੀ ਵਲੋਂ ਗੋਲਡਨ ਐਵੀਨਿਊ ਵਿਖੇ 21 ਤੋਂ 28 ਅਪ੍ਰੈਲ ਤੱਕ ਸੰਗੀਤ ਮਈ ਸ੍ਰੀਮਦ ਭਾਗਵਤ ਕਥਾ ਹੋਵੇਗੀ | ਇਸ ਮੌਕੇ ਆਰ.ਕੇ. ਖੰਨਾ, ਨਰਿੰਦਰ ਪਾਲ ਤੁਲੀ, ਸ਼ਿਵ ਨਾਥ ਸ਼ਰਮਾ, ਰਾਜੇਸ਼ ਖੇੜਾ, ਪ੍ਰੇਮ ਸਾਗਰ, ਅਵਧੇਸ਼ ਦਾਸ, ਅਭਿਸ਼ੇਕ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED