ਟਰੈਫ਼ਿਕ ਜਾਗਰੂਕਤਾ ਸੈਮੀਨਾਰ ਲਗਾਇਆ

May 07 2019 03:46 PM
ਟਰੈਫ਼ਿਕ ਜਾਗਰੂਕਤਾ ਸੈਮੀਨਾਰ ਲਗਾਇਆ

ਪਠਾਨਕੋਟ

-ਟਰੈਫ਼ਿਕ ਐਜੂਕੇਸ਼ਨ ਸੈੱਲ ਵਲੋਂ ਸੈੱਲ ਦੇ ਇੰਚਾਰਜ ਏ.ਐਸ.ਆਈ. ਦੇਵ ਰਾਜ ਦੀ ਦੇਖਰੇਖ ਹੇਠ ਸਰਕਾਰੀ ਹਾਈ ਸਕੂਲ ਸਿਆਲੀ ਕੁੱਲੀਆਂ ਵਿਖੇ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਵਿਚ ਟਰੈਫ਼ਿਕ ਮਾਰਸ਼ਲ ਵਿਜੇ ਪਾਸੀ ਅਤੇ ਮੁੱਖ ਅਧਿਆਪਕਾ ਰਜਿੰਦਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸੈਮੀਨਾਰ ਦੌਰਾਨ ਟਰੈਫ਼ਿਕ ਮਾਰਸ਼ਲ ਵਿਜੇ ਪਾਸੀ ਨੇ ਵਿਦਿਆਰਥੀਆਂ ਨੰੂ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹੋਏ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਏ.ਐਸ.ਆਈ. ਮਨਜੀਤ ਸਿੰਘ, ਹਰਸਿਮਰਨਜੀਤ ਸਿੰਘ, ਅਨੁਰਾਧਾ ਚੋਪੜਾ, ਕਮਲਜੀਤ ਕੌਰ, ਸੁਸ਼ਮਾ ਗੁਪਤਾ, ਸੀਮਾ ਦੇਵੀ, ਗੀਤਾ ਦੇਵੀ, ਰਜਨੀ ਗੁਪਤਾ ਆਦਿ ਹਾਜ਼ਰ ਸਨ | 

© 2016 News Track Live - ALL RIGHTS RESERVED