ਐਲ.ਐਚ.ਵੀ ਦੀ ਮਹੀਨਾਵਾਰ ਰਿਵਿਉ ਮੀਟਿੰਗ

May 08 2019 04:22 PM
ਐਲ.ਐਚ.ਵੀ ਦੀ ਮਹੀਨਾਵਾਰ ਰਿਵਿਉ ਮੀਟਿੰਗ



ਪਠਾਨਕੋਟ

ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਸਵੇਰੇ 10.00  ਵਜੇ ਮਾਨਯੋਗ ਸਿਵਲ ਸਰਜਨ ਡਾ. ਨੈਨਾ ਸਲਾਥੀਆ ਜੀ ਦੀ ਦੇਖ-ਰੇਖ ਵਿੱਚ ਜਿਲ•ੇ ਅਧੀਨ ਕੰਮ ਕਰਦੀਆਂ ਸਮੂਹ ਐਲ.ਐਚ.ਵੀ. ਦੀ ਮਹੀਨਾਵਾਰ ਰਿਵਿਉ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮਹੀਨਾਂ ਅਪ੍ਰੈਲ 2019 ਦੇ ਇਹਨਾਂ ਕਮਰਚਾਰਨਾਂ ਦੇ ਸਰਕਾਰ ਵੱਲੋਂ ਮਿੱਥੇ ਟੀਚੇ ਜਿਵੇਂ ਕਿ ਗਰਭਵਤੀ ਮਾਵਾਂ ਦੀ ਰਜਿਸਟ੍ਰੇਸ਼ਨ, ਇਹਨਾਂ ਦਾ ਟੀਕਾਕਰਨ, ਜਣੇਪੇ ਨਾਲ ਸਬੰਧਤ ਸਮੱਸਿਆਵਾਂ ਆਦਿ ਦੇ ਇਹਨਾਂ ਵੱਲੋਂ ਪ੍ਰਾਪਤੀ ਦੀਆਂ ਰਿਪੋਰਟਾਂ ਦਾ ਨਿਰੱਖਣ ਕੀਤਾ ਗਿਆ। ਸਿਵਲ ਸਰਜਨ ਜੀ ਵੱਲੋਂ ਇਹਨਾਂ ਨੂੰ ਵਧੀਆ ਕਾਰਗੁਜਾਰੀ ਅਤੇ ਮਹੀਨਾਵਾਰ ਸਰਕਾਰ ਵੱਲੋਂ ਨਿਰਧਾਰਤ ਟੀਚਿਆਂ ਨੂੰ ਸਮੇਂ ਸਿਰ ਅਤੇ ਮਿਹਨਤ ਨਾਲ ਪੂਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਘਰ ਵਿੱਚ ਹੋਣ ਵਾਲੇ ਜਣੇਪੇ ਨੂੰ ਘਟਾਉਣ ਦੇ ਵੀ ਉਪਰਾਲੇ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੀਟਿੰਗ ਵਿੱਚ ਜਿਲ•ਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ ਸਰਪਾਲ ਵੱਲੋਂ ਇਹਨਾਂ ਕਰਮਚਾਰਨਾਂ ਨੂੰ ਹਦਾਇਤ ਕੀਤੀ ਗਈ ਕਿ ਉਹਨਾਂ ਦੇ ਸਬੰਧਿਤ ਏਰੀਆ ਵਿੱਚ ਰਜਿਸਟਰਡ ਗਰਭਵਤੀ ਔਰਤਾਂ ਨੂੰ ਆਪਣੇ ਗਰਭ ਦੌਰਾਨ 03 ਤੋਂ 04 ਵਾਰ ਸਰਕਾਰੀ ਸੰਸਥਾ ਵਿਖੇ ਚੈਕਅੱਪ ਕਰਵਾਉਣ ਲਈ ਜਾਗਰੂਕ ਕੀਤਾ ਜਾਵੇ। ਇਸ ਦੇ ਨਾਲ ਹੀ ਇਹਨਾਂ ਨੂੰ ਇਸ ਮਹੀਨੇ ਵਿੱਚ ਕੀਤੀਆਂ ਜਾਣ ਵਾਲੀਆਂ ਮਹੱਤਵਪੂਰਨ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਗਈ। ਉਨ•ਾਂ ਦੱਸਿਆ ਕਿ ਆਈ.ਡੀ.ਸੀ.ਐਫ. ( ਦਸਤ ਰੋਕੂ ਮੁਹਿੰਮ) 28-05-2019 ਤੋਂ 08-06-2019 ਤੱਕ ਮਨਾਇਆ ਜਾਣਾ ਹੈ, ਉਸ ਦੇ ਬਾਰੇ ਜਰੂਰੀ ਹਦਾਇਤਾਂ ਵੀ ਦਿੱਤੀਆਂ ਗਈਆਂ। । ਇਸ ਮੀਟਿੰਗ ਵਿੱਚ ਸਮੂਹ ਐਲ.ਐਚ.ਵੀ. ਜਿਲ•ਾ ਪਠਾਨਕੋਟ , ਐਨ.ਐਚ.ਐਮ. ਅਤੇ ਹੋਰ ਦਫਤਰੀ ਸਟਾਫ ਮੌਜੂਦ ਸਨ।  

© 2016 News Track Live - ALL RIGHTS RESERVED