ਰੈਡ ਕਰਾਸ ਸਕੂਲ ਫਾਰ ਬਲਾਇੰਡ ਚਿੰਲਡਰਨ ਮਾਡਲ ਟਾਊਨ ਪਠਾਨਕੋਟ ਵਿਖੇ ਜਿਲ•ਾ ਪੱਧਰ ਤੇ ਵਿਸਵ ਰੈਡ ਕਰਾਸ ਦਿਵਸ ਮਨਾਇਆ

May 08 2019 04:22 PM
ਰੈਡ ਕਰਾਸ ਸਕੂਲ ਫਾਰ ਬਲਾਇੰਡ ਚਿੰਲਡਰਨ ਮਾਡਲ ਟਾਊਨ ਪਠਾਨਕੋਟ ਵਿਖੇ ਜਿਲ•ਾ ਪੱਧਰ ਤੇ ਵਿਸਵ ਰੈਡ ਕਰਾਸ ਦਿਵਸ ਮਨਾਇਆ

ਪਠਾਨਕੋਟ

ਅੰਤਰ ਰਾਸਟਰੀ ਰੈਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾਂ ਜੀ ਦੇ ਜਨਮ ਦਿਹਾੜੇ ਤੇ ਅੱਜ ਰੈਡ ਕਰਾਸ ਸਕੂਲ ਫਾਰ ਬਲਾਇੰਡ ਚਿੰਲਡਰਨ ਮਾਡਲ ਟਾਊਨ ਪਠਾਨਕੋਟ ਵਿਖੇ ਜਿਲ•ਾ ਪੱਧਰ ਤੇ ਵਿਸਵ ਰੈਡ ਕਰਾਸ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਪ੍ਰੈਜੀਡੈਂਟ ਜਿਲ•ਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਰੋਹ ਵਿੱਚ ਹੋਰਨਾ ਤੋਂ ਇਲਾਵਾ ਸਰਵਸ੍ਰੀ ਪਰਸੋਤਮ ਲਾਲ ਸਕੱਤਰ ਜਿਲ•ਾ ਰੈਡ ਕਰਾਸ ਸੋਸਾਇਟੀ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਸਿਵਲ ਹਸਪਤਾਲ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਬੀ.ਆਰ. ਗੁਪਤਾ, ਸੁਰਿੰਦਰ ਰਾਹੀ, ਮਨਿੰਦਰ ਸਿੰਘ , ਡਾ. ਰਾਜੀਵ ਸਲਾਰੀਆ, ਸਕੂਲ ਦੀ ਅਧਿਆਪਿਕਾ ਇੰਦਰਜੀਤ ਕੋਰ, ਸੱਤਪਾਲ ਭਗਤ, ਸੰਕਰ ਅੰਬੇਡਕਰ, ਓਮ ਸਾਗਰ ਅਤੇ ਹੋਰ ਹਾਜ਼ਰ ਸਨ। 
ਸਮਾਰੋਹ ਦੇ ਅਰੰਭ ਵਿੱਚ ਰੈਡ ਕਰਾਸ ਸਕੂਲ ਫਾਰ ਬਲਾਇੰਡ ਚਿੰਲਡਰਨ ਮਾਡਲ ਟਾਊਨ ਪਠਾਨਕੋਟ ਦੇ ਬੱਚਿਆਂ ਨੇ ਬੁਕੇ ਦੇ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।  ਇਸ ਮੋਕੇ ਤੇ ਸੰਬੋਧਨ ਕਰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਇਹ ਪ੍ਰਮਾਤਮਾ ਦੇ ਬਣਾਏ ਹੋਏ ਸਪੈਸਲ ਬੱਚੇ ਹਨ ਅਤੇ ਇਨ•ਾਂ ਬੱਚਿਆਂ ਨੂੰ ਅਗਰ ਪੂਰਨ ਸਿੱਖਿਆ ਮਿਲ ਜਾਂਦੀ ਹੈ ਤਾਂ ਊਨ•ਾ ਦਾ ਮਨੋਰਥ ਪੂਰਾ ਹੋ ਜਾਂਦਾ ਹੈ। ਉਨ•ਾਂ ਕਿਹਾ ਕਿ ਹਰੇਕ ਬੱਚਾ ਕਿਸੇ ਨਾ ਕਿਸੇ ਗੁਣ ਦਾ ਧਨੀ ਹੁੰਦਾ ਹੈ ਬੱਸ ਜਰੂਰਤ ਹੁੰਦੀ ਹੈ ਉਸ ਵਿਸ਼ੇਸ ਕਵਾਲਿਟੀ ਨੂੰ ਬਾਹਰ ਕੱਢਣ ਦੀ। ਉਨ•ਾਂ ਕਿਹਾ ਕਿ ਸਮੇਂ ਸਮੇਂ ਤੇ ਜਿਲ•ਾ ਪ੍ਰਸਾਸਣ ਵੱਲੋਂ ਇਨ•ਾਂ ਸਪੈਸਲ ਬੱਚਿਆਂ ਲਈ ਕੈਂਪ ਲਗਾ ਕੇ ਜੋ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ ਮੂਹੇਈਆਂ ਕਰਵਾਈ ਜਾਂਦੀ ਹੈ। ਉਨ•ਾਂ ਕਿਹਾ ਕਿ ਉਹ ਜਿਲ•ਾ ਪ੍ਰਸਾਸਨ ਵੱਲੋਂ ਭਰੋਸਾ ਦਿੰਦੇ ਹਨ ਕਿ ਕਿ ਭਵਿੱਖ ਅੰਦਰ ਵੀ ਸਕੂਲ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ। 
ਉਨ•ਾਂ ਦੱਸਿਆ ਕਿ ਅੱਜ ਦਾ ਦਿਨ ਪੂਰੀ ਦੁਨੀਆਂ ਅੰਦਰ ਮਨਾਇਆ ਜਾਂਦਾ ਹੈ। ਇਸ ਮੋਕੇ ਤੇ ਉਨ•ਾਂ ਵਿਸਵ ਰੈਡ ਕਰਾਸ ਦਿਵਸ ਦੇ ਮਨਾਏ ਜਾਣ ਤੇ ਵੀ ਰੋਸਨੀ ਪਾਈ। ਉਨ•ਾਂ ਦੱਸਿਆ ਕਿ ਜਿਲ•ਾ ਪੱਧਰ ਤੇ ਰੈਡ ਕਰਾਸ ਸਕੂਲ ਫਾਰ ਬਲਾਇੰਡ ਚਿੰਲਡਰਨ ਮਾਡਲ ਟਾਊਨ ਪਠਾਨਕੋਟ ਵਿਖੇ ਆਯੋਜਿਤ ਕੀਤਾ ਗਿਆ ਹੈ। ਉਨ•ਾ ਦੱਸਿਆ ਕਿ ਮਾਨਯੋਗ ਚੋਣ ਕਮਿਸ਼ਨ ਵੱਲੋਂ ਵੀ ਦਿਵਿਆਂਗ ਵੋਟਰਾਂ ਲਈ ਲੋਕ ਸਭਾ ਚੋਣਾਂ-2019 ਵਿੱਚ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਦਿਵਿਆਂਗ ਵੋਟਰ ਨੂੰ ਵੋਟ ਪਾਉਂਣ ਜਾਣ ਲੱਗਿਆਂ ਕਿਸੇ ਕਿਸਮ ਦੀ ਪਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਮਗਰੋਂ ਉਨ•ਾਂ ਰੈਡ ਕਰਾਸ ਸੋਸਾਇਟੀ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦਾ ਜਾਇਜਾ ਲਿਆ, ਜਿਕਰਯੋਗ ਹੈ ਕਿ ਅੱਜ ਦੇ ਮੈਡੀਕਲ ਕੈਂਪ ਵਿੱਚ ਕਰੀਬ 242 ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ। 

© 2016 News Track Live - ALL RIGHTS RESERVED