20 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ

May 10 2019 04:11 PM
20 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ

ਪਠਾਨਕੋਟ

ਸਪੈਸ਼ਲ ਟਾਸਕ ਫੋਰਸ ਪਠਾਨਕੋਟ ਦੀ ਟੀਮ ਨੇ ਇਕ ਵਿਅਕਤੀ ਨੰੂ 20 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਚੰਬਾ ਸਿੰਘ ਨੇ ਦੱਸਿਆ ਕਿ ਐਸ.ਟੀ.ਐਫ. ਦੇ ਏ.ਐਸ.ਆਈ. ਨਰਿੰਦਰ ਕੁਮਾਰ ਨੇ ਛੋਟੀ ਨਹਿਰ ਕੋਲ ਨਾਕਾ ਲਗਾਇਆ ਹੋਇਆ ਸੀ ਕਿ ਇਸ ਦੌਰਾਨ ਇਕ ਵਿਅਕਤੀ ਬੱਸ ਤੋਂ ਉੱਤਰਿਆ ਅਤੇ ਪੁਲਿਸ ਪਾਰਟੀ ਨੰੂ ਦੇਖ ਕੇ ਘਬਰਾ ਗਿਆ | ਪੁਲਿਸ ਨੇ ਰੋਕ ਕੇ ਉਸ ਦੀ ਤਲਾਸ਼ੀ ਲਈ ਇਸ ਦੌਰਾਨ ਉਸ ਕੋਲੋਂ 20 ਗਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਵਿਅਕਤੀ ਦੀ ਪਹਿਚਾਣ ਸੋਨੰੂ ਦੀਨ ਪੁੱਤਰ ਮੁਹੰਮਦ ਅਲੀ ਨਿਵਾਸੀ ਮਹਿਮਾ ਪਡੋਰੀ ਥਾਣਾ ਵਰਪਾਲ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੈ | ਕਥਿਤ ਦੋਸ਼ੀ ਥਾਣਾ ਡਵੀਜ਼ਨ ਨੰਬਰ-1 ਵਿਖੇ ਕੇਸ ਦਰਜ ਕਰਕੇ ਲਿਆ ਹੈ |

© 2016 News Track Live - ALL RIGHTS RESERVED