ਇਸ ਵਾਰ ਫਿਰ ਲੋਕ ਤੁਹਾਡੇ 'ਤੇ ਕਿਉਂ ਵਿਸ਼ਵਾਸ ਕਰਨ

May 11 2019 04:05 PM
ਇਸ ਵਾਰ ਫਿਰ ਲੋਕ ਤੁਹਾਡੇ 'ਤੇ ਕਿਉਂ ਵਿਸ਼ਵਾਸ ਕਰਨ

ਪਠਾਨਕੋਟ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਤੇ ਸੰਸਦ ਸੁਨੀਲ ਜਾਖੜ ਤੋਂ ਜਵਾਬ ਮੰਗਦਿਆਂ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਤੇ ਸੇਵਾ ਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਨੇ ਪੱਤਰਕਾਰ ਸੰਮੇਲਨ 'ਚ ਪੁੱਛਿਆ ਕਿ ਇਸ ਵਾਰ ਫਿਰ ਲੋਕ ਤੁਹਾਡੇ 'ਤੇ ਕਿਉਂ ਵਿਸ਼ਵਾਸ ਕਰਨ, ਤੁਸੀਂ ਦੱਸੋ ਜ਼ਿਮਨੀ ਚੋਣਾਂ ਵੇਲੇ ਕੀਤੇ ਵਾਅਦੇ ਤੁਸੀਂ ਪੂਰੇ ਕਰ ਦਿੱਤੇ ਹਨ | ਦੱਸੋ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਹੈ, ਨੌਜਵਾਨਾਂ ਨੰੂ ਸਮਾਰਟ ਫੋਨ ਦੇ ਦਿੱਤੇ, ਬੇਘਰੇ ਦਲਿਤਾਂ ਨੰੂ ਘਰ ਦੇ ਦਿੱਤੇ ਹਨ, ਬਜ਼ੁਰਗਾਂ, ਵਿਧਵਾਵਾਂ ਦੀ ਪੈਨਸ਼ਨ 1500 ਰੁਪਏ ਲਾ ਦਿੱਤੀ ਹੈ | ਜਨਰਲ ਖਜੂਰੀਆ ਨੇ ਕਿਹਾ ਤੁਸੀਂ ਰਾਜਸਥਾਨ ਦੇ ਬਾਰਡਰ ਪਿੰਡ ਪੰਚਕੋਸੀ ਤੋਂ ਇੱਥੇ ਆ ਕੇ ਕਹਿੰਦੇ ਹੋ ਕਿ ਮੈਂ ਪੰਜਾਬ ਦਾ ਪੁੱਤਰ ਹਾਂ, ਉਸੇ ਤਰ੍ਹਾਂ ਸੰਨੀ ਦਿਓਲ ਵੀ ਪੰਜਾਬ ਦਾ ਪੁੱਤਰ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਪਨ ਮਹਾਜਨ, ਜ਼ਿਲ੍ਹਾ ਪ੍ਰੈਸ ਸਕੱਤਰ ਪ੍ਰਦੀਪ ਰੈਣਾ ਆਦਿ ਵੀ ਹਾਜ਼ਰ ਸਨ |

 

© 2016 News Track Live - ALL RIGHTS RESERVED