ਮਾਈਕ੍ਰੋ ਅਬਜ਼ਰਵਰਾਂ ਨੂੰ ਦਿੱਤੀ ਇੱਕ ਰੋਜਾਂ ਟ੍ਰੇਨਿੰਗ

May 13 2019 01:31 PM
ਮਾਈਕ੍ਰੋ ਅਬਜ਼ਰਵਰਾਂ ਨੂੰ ਦਿੱਤੀ ਇੱਕ ਰੋਜਾਂ ਟ੍ਰੇਨਿੰਗ


ਪਠਾਨਕੋਟ

ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਜ਼ਿਲ•ੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ (001-ਸੁਜਾਨੁਪਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਦੇ 574 ਪੋਲਿੰਗ ਸਟੇਸ਼ਨਾ ਤੇ ਮਿਤੀ 19 ਮਈ 2019 ਨੂੰ ਪੋਲਿੰਗ ਕਰਵਾਈ ਜਾ ਰਹੀ ਹੈ ਜਿਸ ਅਧੀਨ ਅੱਜ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜਿਲ•ਾ ਪਠਾਨਕੋਟ ਵਿੱਚ ਲਗਾਏ ਗਏ ਸਾਰੇ ਮਾਈਕ੍ਰੋ ਅਬਜ਼ਰਵਰਾਂ ਨੂੰ ਇੱਕ ਰੋਜਾਂ ਟ੍ਰੇਨਿੰਗ ਦਿੱਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ  ਜਨਰਲ ਅਬਜ਼ਰਵਰ ਸ਼੍ਰੀ ਕੇ. ਰਵੀ ਕੁਮਾਰ (ਆਈ.ਏ.ਐਸ.) , ਸ੍ਰੀ ਰਾਮਵੀਰ (ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਪਠਾਨਕੋਟ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ ਅਤੇ  ਹੋਰ ਚੋਣਾਂ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ। 
ਇਸ ਮੋਕੇ ਤੇ ਸਭ ਤੋਂ ਪਹਿਲਾ ਐਸ.ਡੀ.ਕਾਲਜ ਪਠਾਨਕੋਟ ਦੇ ਪ੍ਰੋ. ਰਾਜੀਵ ਤ੍ਰਿੱਖਾ ਨੇ ਮਾਈਕ੍ਰੋ ਅਬਜ਼ਰਵਰਾਂ ਨੂੰ ਉਨ•ਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਅਤੇ ਉਨ•ਾਂ ਦੀ ਡਿਊਟੀ ਬਾਰੇ ਦੱਸਿਆ, ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ (001-ਸੁਜਾਨੁਪਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਵਿੱਚ ਲਗਾਏ ਗਏ ਮਾਈਕ੍ਰੋ ਅਬਜ਼ਰਵਰ ਵੀ 18 ਮਈ 2019 ਦੇ ਦਿਨ ਜਿੱਨ•ਾਂ ਸਥਾਨਾਂ ਤੋਂ ਪੋਲਿੰਗ ਪਾਰਟੀਆਂ ਰਵਾਨਾ ਕੀਤੀਆ ਜਾਣੀਆਂ ਹਨ ਉੱੱਥੇ ਹਾਜ਼ਰ ਰਹਿਣਗੇ ਅਤੇ ਆਪਣੇ ਪੋਲਿੰਗ ਬੂੱਥਾਂ ਦੇ ਲਈ ਪੋਲਿੰਗ ਪਾਰਟੀ ਦੇ ਨਾਲ ਹੀ ਰਵਾਨਾਂ ਹੋਣਗੇ। ਉਨ•ਾਂ ਦੱਸਿਆ ਕਿ ਲੋਕ ਸਭਾ ਦੀ ਚੋਣ ਵਾਲੇ ਦਿਨ 19 ਮਈ 2019 ਨੂੰ ਮਾਈਕ੍ਰੋ ਅਬਜ਼ਰਵਰ ਸਵੇਰੇ ਵੋਟਿੰਗ ਸੁਰੂ ਹੋਣ ਤੋਂ ਲੈ ਕੇ ਵੋਟਿੰਗ ਦੇ ਅੰਤ ਤੱਕ ਆਪਣੀ ਨਿਗਰਾਨੀ ਰੱਖਣਗੇ। ਇਸ ਮੋਕੇ ਤੇ ਮਾਈਕ੍ਰੋ ਅਬਜ਼ਰਵਰਾਂ ਨੂੰ ਵੋਟਿੰਗ ਨਾਲ ਸਬੰਧਤ ਇੱਕ ਕਿੱਟ ਵੀ ਦਿੱਤੀ ਗਈ ਜਿਸ ਵਿੱਚ ਸਬੰਧਤ ਕਾਗਜਾਤ, ਆਈ.ਡੀ. ਕਾਰਡ ਅਤੇ ਹੋਰ ਸਬੰਧਤ ਸਮੱਗਰੀ ਸਾਮਲ ਸੀ। ਇਸ ਮੋਕੇ ਤੇ  ਸਰਵਸ੍ਰੀ  ਜਨਰਲ ਅਬਜ਼ਰਵਰ ਸ਼੍ਰੀ ਕੇ. ਰਵੀ ਕੁਮਾਰ (ਆਈ.ਏ.ਐਸ.) ਅਤੇ ਸ੍ਰੀ ਰਾਮਵੀਰ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਪਠਾਨਕੋਟ ਵੱਲੋਂ ਮਾਈਕ੍ਰੋ ਅਬਜ਼ਰਵਰਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। 

© 2016 News Track Live - ALL RIGHTS RESERVED