ਸਿਹਤ ਵਿਭਾਗ ਵੱਲੋਂ ਆਰ.ਐਨ.ਟੀ.ਸੀ.ਪੀ ਪ੍ਰੋਗਰਾਮ ਅਧੀਨ ਕਰਮਚਾਰੀਆਂ ਨੂੰ ਮੋਬਾਇਲ ਟੈਬ ਦਿੱਤੇ

May 14 2019 03:57 PM
ਸਿਹਤ ਵਿਭਾਗ ਵੱਲੋਂ ਆਰ.ਐਨ.ਟੀ.ਸੀ.ਪੀ ਪ੍ਰੋਗਰਾਮ ਅਧੀਨ ਕਰਮਚਾਰੀਆਂ ਨੂੰ ਮੋਬਾਇਲ ਟੈਬ ਦਿੱਤੇ

 

ਪਠਾਨਕੋਟ

ਆਰ.ਐਨ.ਟੀ.ਸੀ.ਪੀ. ਪ੍ਰੋਗਰਾਮ ਅਧੀਨ ਸਿਵਲ ਸਰਜਨ ਡਾ. ਨੈਨਾ ਸਲਾਥੀਆ ਜੀ ਦੀ ਪ੍ਰਧਾਨਗੀ ਹੇਠ ਕਰਮਚਾਰੀਆਂ ਨੂੰ ਮੋਬਾਇਲ ਟੈਬ ਵੰਡੇ ਗਏ। ਇਹ ਮੋਬਾਇਲ ਟੈਬ ਸਿਹਤ ਵਿਭਾਗ ਵੱਲੋਂ ਆਰ.ਐਨ.ਟੀ.ਸੀ.ਪੀ ਪ੍ਰੋਗਰਾਮ ਅਧੀਨ ਦਿੱਤੇ ਗਏ। ਉਨ•ਾਂ ਦੱਸਿਆ ਕਿ ਇਹਨਾਂ ਮੋਬਾਇਲ ਟੈਬ ਦੀ ਕਰਮਚਾਰੀਆਂ ਨੂੰ ਟ੍ਰੇਨਿਗ ਵੀ ਦਿੱਤੀ ਜਾਵੇਗੀ। ਇਹਨਾਂ ਮੋਬਾਇਲ ਟੈਬ ਵਿੱਚ ਟੀ.ਬੀ. ਦੇ ਮਰੀਜਾਂ ਦੀ ਦਵਾਈ ਅਤੇ ਰਿਕਾਰਡ ਮੈਨਟੇਨ ਰੱਖਿਆ ਜਾਵੇਗਾ। ਕਰਮਚਾਰੀਆਂ ਨੂੰ ਇਹ ਟੈਬ ਆਪਣਾ ਕੰਮ ਵਧੀਆ ਅਤੇ ਸੁਚਾਰੂ ਢੰਗ ਨਾਲ ਕਰਨ ਲਈ ਦਿੱਤੇ ਗਏ ਹਨ। ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ ਸਰਪਾਲ, ਜਿਲ•ਾ ਟੀ.ਬੀ. ਅਫਸਰ ਡਾ. ਅਮਨਦੀਪ, ਜਿਲ•ਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਗੁਰਿੰਦਰ ਕੌਰ, ਤ੍ਰਿਸਲਾ, ਜਸਪਾਲ ਸਿੰਘ, ਰਾਹੁਲ, ਅਤੇ ਗਗਨਦੀਪ ਹਾਜਰ ਹੋਏ।  

© 2016 News Track Live - ALL RIGHTS RESERVED