ਜਿਲ•ਾ ਪਠਾਨਕੋਟ ਵਿੱਚ ਸਮੂਹ ਹੋਟਲਾਂ ਦੇ ਮਾਲਕ/ ਮੈਨੇਜਰਾਂ ਨਾਲ ਵਿਸ਼ੇਸ ਮੀਟਿੰਗ

May 14 2019 03:57 PM
ਜਿਲ•ਾ ਪਠਾਨਕੋਟ ਵਿੱਚ ਸਮੂਹ ਹੋਟਲਾਂ ਦੇ ਮਾਲਕ/ ਮੈਨੇਜਰਾਂ ਨਾਲ ਵਿਸ਼ੇਸ ਮੀਟਿੰਗ

ਪਠਾਨਕੋਟ

ਲੋਕ ਸਭਾ ਚੋਣਾਂ-2019 ਦੇ ਅਧੀਨ ਅੱਜ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸ੍ਰੀ ਰਾਮਵੀਰ ਜਿਲ•ਾ ਚੋਣ ਅਫਸ਼ਰ ਪਠਾਨਕੋਟ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲ•ਾ ਪਠਾਨਕੋਟ ਵਿੱਚ ਸਮੂਹ ਹੋਟਲਾਂ ਦੇ ਮਾਲਕ/ ਮੈਨੇਜਰਾਂ ਨਾਲ ਵਿਸ਼ੇਸ ਮੀਟਿੰਗ ਡੀ.ਸੀ. ਦਫਤਰ ਵਿਖੇ ਕੀਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ। 
ਇਸ ਮੋਕੇ ਸ੍ਰੀ ਰਾਮਵੀਰ ਜਿਲ•ਾ ਚੋਣ ਅਫਸ਼ਰ ਪਠਾਨਕੋਟ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਲੋਕ ਸਭਾ ਚੋਣ-2019 ਜੋ ਕਿ 19 ਮਈ 2019 ਨੂੰ ਕਰਵਾਈ ਜਾ ਰਹੀ ਹੈ, ਜਿਸ ਅਧੀਨ ਕੋਈ ਵੀ ਬਾਹਰੀ ਵਿਅਕਤੀ ਹੋਟਲਾਂ ਵਿੱਚ ਨਾ ਠਹਿਰਾਇਆ ਜਾਵੇ। ਉਨ•ਾਂ ਸਾਰੇ ਹੋਟਲਾਂ ਦੇ ਮਾਲਕਾਂ/ ਮੈਨੇਜਰਾਂ ਨੂੰ ਕਿਹਾ ਕਿ 17 ਮਈ 2019 ਸਾਮ 5 ਵਜੇ ਤੋਂ ਬਾਅਦ 48 ਘੰਟਿਆਂ ਲਈ ਕਿਸੇ ਵੀ ਬਾਹਰੀ ਵਿਅਕਤੀ ਨੂੰ ਹੋਟਲਾਂ ਵਿੱਚ ਠਹਿਰਣ ਦੀ ਆਗਿਆ ਨਹੀਂ ਹੋਵੇਗੀ। ਉਨ•ਾਂ ਕਿਹਾ ਕਿ ਅਜਿਹੀ ਪਰਸਥਿਤੀ ਵਿੱਚ ਕਿਸੇ ਤਰ•ਾਂ ਦਾ ਅਗਰ ਹੋਟਲ ਵਿੱਚ ਵਿਆਹ ਸਮਾਰੋਹ ਜਾਂ ਆਦਿ ਆਉਂਦਾ ਹੈ ਤਾਂ ਉਸ ਦੇ ਲਈ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜਿਲ•ਾ ਚੋਣ ਅਫਸ਼ਰ ਤੋਂ ਪਰਮਿਸ਼ਨ ਲੈਣੀ ਜਰੂਰੀ ਹੈ। ਉਨ•ਾਂ ਕਿਹਾ ਕਿ 17 ਮਈ 2019 ਸਾਮ 5 ਵਜੋਂ ਤੋਂ 19 ਮਈ 2019 ਸਾਮ 6 ਵਜੋਂ ਤੱਕ ਕਿਸੇ ਵੀ ਬਾਹਰੀ ਵਿਅਕਤੀ ਨੂੰ ਹੋਟਲ ਵਿੱਚ ਨਾ ਠਹਿਰਾਇਆ ਜਾਵੇ। ਇਸ ਮੋਕੇ ਤੇ ਸਮੂਹ ਹੋਟਲਾਂ ਦੇ ਮਾਲਕ/ਮੈਨੇਜਰਾਂ ਨੇ ਭਰੋਸਾ ਦਿੱਤਾ ਕਿ ਉਹ ਆਦੇਸ਼ਾਂ ਦੀ ਪਾਲਣਾ ਕਰਨਗੇ।  

© 2016 News Track Live - ALL RIGHTS RESERVED